15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਬੀ.ਕੇ.ਯੂ ਕ੍ਰਾਂਤੀਕਾਰੀ ਵਲੋਂ 12 ਨੂੰ ਕੋਆਪ੍ਰੇਟਿਵ ਬੈਂਕਾਂ ਅੱਗੇ ਦਿੱਤੇ ਜਾਣਗੇ ਧਰਨੇ-ਮਰੂੜ੍ਹ

ਅਜੀਤ ਡੈਸਕ 10-05-2026
ਜ਼ੀਰਾ, 9 ਮਈ (ਹਰਜੀਤ ਸਿੰਘ ਗਿੱਲ)-ਸਰਕਾਰ ਵਲੋਂ ਲਿਮਟ ਵਿਚ ਕੀਤੇ ਵਾਧੇ ਵਾਲੇ ਫ਼ੈਸਲੇ ਨੂੰ ਲਾਗੂ ਕਰਾਉਣ ਵਾਸਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਅਨੁਸਾਰ 12 ਮਈ ਨੂੰ ਪੰਜਾਬ ਦੀਆ ਕੋਆਪ੍ਰੇਟਿਵ ਬੈਂਕਾਂ ਅੱਗੇ 11 ਵਜੇ ਤੋ ਲੈ ਕੇ 3 ਵਜੇ ਤੱਕ ਧਰਨੇ ਲਾਏ ਜਾ ਰਹੇ ਹਨ | ਇਸ ਸਬੰਧ ਵਿਚ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਕੱਤਰ ਗੁਰਭਾਗ ਸਿੰਘ ਮਰੂੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਸਾਨਾਂ ਦੇ ਕਰਜ਼ਿਆਂ ਦੀ ਹੱਦ ਵਧਾਈ ਗਈ ਸੀ ਜੋ ਕਿ ਕਿਸਾਨਾਂ ਵਾਸਤੇ ਚੰਗੀ ਗੱਲ ਸੀ | ਉਨ੍ਹਾਂ ਕਿਹਾ ਕਿ ਝੋਨੇ ਦੇ ਹੱਦ ਕਰਜ਼ੇ 25000 ਤੋਂ ਵਧਾਕੇ 39000 ਰੁਪਏ ਕਰ ਦਿੱਤੇ ਗਏ ਜਦਕਿ ਕਣਕ ਦੀ ਫ਼ਸਲ ਮੌਕੇ 24000 ਤੋਂ ਵਧਾ ਕੇ 30000 ਰੁਪਏ ਕਰ ਦਿੱਤੇ ਗਏ | ਉਨ੍ਹਾਂ ਕਿਹਾ ਕਿ ਕੋਆਪ੍ਰੇਟਿਵ ਸੁਸਾਇਟੀਆਂ ਤਾਂ ਕਰਜ਼ੇ ਦੀ ਵਧੀ ਲਿਮਟ ਕਿਸਾਨਾਂ ਨੂੰ ਦੇਣ ਵਾਸਤੇ ਤਿਆਰ ਹਨ ਪਰ ਕੋਆਪਰੇਟਿਵ ਬੈਂਕਾਂ ਵਲੋਂ ਲਿਮਟਾਂ ਦੇ ਕਰਜ਼ੇ ਵਿਚ ਸਰਕਾਰ ਵਲੋਂ ਕੀਤੇ ਵਾਧੇ ਤੋਂ ਕੋਰੀ ਨਾਂਹ ਕੀਤੀ ਜਾ ਰਹੀ ਹੈ | ਇਸ ਲਈ ਕਿਸਾਨਾਂ ਨੂੰ ਖੱਜਲ ਖ਼ੁਆਰ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਜ਼ਿਲ੍ਹਾ ਸਕੱਤਰ ਗੁਰਭਾਗ ਸਿੰਘ ਮਰੂੜ੍ਹ ਨੇ ਕਿਹਾ ਕਿ ਜੇ ਕਰ ਕੋਆਪ੍ਰੇਟਿਵ ਬੈਂਕਾਂ ਨੇ ਇਹ ਲਿਮਟਾਂ ਦਾ ਇਹ ਵਾਧਾ ਨਾਂ ਦਿੱਤਾ ਤਾਂ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਸਤਵੀਰ ਕੌਰ ਝੱਤਰਾ, ਜ਼ਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਅਲੀਪੁਰ, ਸੋਹਣ ਸਿੰਘ ਢੰਡੀਆਂ, ਸੁਖਦੇਵ ਸਿੰਘ ਤਲਵੰਡੀ , ਗੁਲਜ਼ਾਰ ਸਿੰਘ ਗੋਗੋਆਣੀ, ਲਖਵੀਰ ਸਿੰਘ ਲਹਿਰਾ, ਕਾਲਾ ਸਿੰਘ ਲੋਹਕਾ, ਸ਼ਿੰਦਰ ਸਿੰਘ ਕੋਟ ਕਰੋੜ, ਬੋਹੜ ਸਿੰਘ ਧੀਰਾਘਾਰਾ, ਰਤਨ ਸਿੰਘ ਭਾਂਗਰ, ਅਨੋਖ ਸਿੰਘ ਅਤੇ ਚਰਨਜੀਤ ਸਿੰਘ ਬਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਗਵਾਈ 'ਚ ਕੌਮੀ ਲੋਕ ਅਦਾਲਤ 'ਚ 15158 ਕੇਸਾਂ ਦਾ ਨਿਪਟਾਰਾ ਅਗਲੀ ਖ਼ਬਰ ਕਿਸਾਨ ਖ਼ਿਲਾਫ਼ ਦਰਜ ਕੀਤਾ ਮੁਕੱਦਮਾ ਖ਼ਾਰਜ ਕਰਨ ਲਈ ਕਿਸਾਨਾਂ ਵਲੋਂ ਥਾਣਾ ਮੁਖੀ ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।