15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਬੀ.ਐੱਸ.ਐੱਨ.ਐੱਲ ਵਲੋਂ ਆਜ਼ਾਦੀ ਦਿਵਸ ’ਤੇ ਫ਼ਿਰੋਜ਼ਪੁਰ ਅਤੇ ਪੰਜਾਬ ਦੇ ਗਾਹਕਾਂ ਲਈ ਵਿਸ਼ੇਸ਼ ਆਫਰਾਂ ਦਾ ਐਲਾਨ

ਫਿਰੋਜ਼ਪੁਰ, 14 ਅਗਸਤ (ਰਾਕੇਸ਼ ਚਾਵਲਾ)-80ਵੇਂ ਆਜ਼ਾਦੀ ਦਿਵਸ ਦੇ ਸ਼ੁੱਭ ਅਵਸਰ ’ਤੇ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ.

ਅਜੀਤ ਡੈਸਕ 15-08-2026
ਫਿਰੋਜ਼ਪੁਰ, 14 ਅਗਸਤ (ਰਾਕੇਸ਼ ਚਾਵਲਾ)-80ਵੇਂ ਆਜ਼ਾਦੀ ਦਿਵਸ ਦੇ ਸ਼ੁੱਭ ਅਵਸਰ ’ਤੇ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ) ਫ਼ਿਰੋਜ਼ਪੁਰ ਵਲੋਂ ਪੰਜਾਬ ਟੈਲੀਕਾਮ ਸਰਕਲ ਦੇ ਐੱਫ.ਟੀ.ਟੀ.ਐੱਚ (ਫਾਈਬਰ) ਅਤੇ ਮੋਬਾਈਲ ਗ੍ਰਾਹਕਾਂ ਲਈ ਆਕਰਸ਼ਕ ‘ਆਜ਼ਾਦੀ ਦਿਵਸ ਆਫ਼ਰ’ ਜਾਰੀ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੇ.ਡੀ. ਸਿੰਘ (ਆਈ.ਟੀ.ਐੱਯ), ਜਨਰਲ ਮੈਨੇਜਰ ਟੈਲੀਕਾਮ,ਬੀ.ਐੱਸ.ਐੱਨ.ਐੱਲ ਫ਼ਿਰੋਜ਼ਪੁਰ ਨੇ ਦੱਸਿਆ ਕਿ ਇਹ ਵਿਸ਼ੇਸ਼ ਛੋਟਾਂ 12 ਅਗਸਤ ਤੋਂ 12 ਸਤੰਬਰ ਤੱਕ ਲਾਗੂ ਰਹਿਣਗੀਆਂ। ਬੀ.ਐੱਸ.ਐੱਨ.ਐੱਲ ਦੇ ਨਵੇਂ ਐਲਾਨ ਅਨੁਸਾਰ ਫਾੲਬਰ ਬੇਸਿਕ ਐੱਫ.ਟੀ.ਟੀ.ਐੱਚ ਪਲਾਨ (495/ਮਹੀਨਾ) 100 ਐੱਮ.ਬੀ.ਪੀ.ਐੱਸ ਦੀ ਸਪੀਡ ਵਾਲੇ ਇਸ ਪਲਾਨ ’ਤੇ ਪਹਿਲੇ 3 ਮਹੀਨਿਆਂ ਲਈ 100 ਪ੍ਰਤੀ ਮਹੀਨਾ ਦੀ ਛੋਟ ਮਿਲੇਗੀ (ਮੁਫ਼ਤ ਸੇਵਾ ਮਿਆਦ ਨੂੰ ਛੱਡ ਕੇ)। ਫਾਈਬਰ ਸੁਪਰ ਪਲੱਸ ਓ.ਟੀ.ਟੀ ਪਲਾਨ (1,199/ਮਹੀਨਾ), 12 ਓ.ਟੀ.ਟੀ. (ਪਲੇਟਫ਼ਾਰਮਾਂ ਵਾਲੇ ਇਸ ਪਲਾਨ ’ਤੇ ਪਹਿਲੇ 6 ਮਹੀਨਿਆਂ ਲਈ 88 ਪ੍ਰਤੀ ਮਹੀਨਾ ਦੀ ਛੋਟ ਦਿੱਤੀ ਜਾਵੇਗੀ। ਪ੍ਰੀਪੇਡ ਮੋਬਾਈਲ ਗਾਹਕ , 2,399 ਦੇ ਸਾਲਾਨਾ ਰੀਚਾਰਜ ’ਤੇ 47 ਦਿਨਾਂ ਦੀ ਵਾਧੂ ਵੈਲਿਡਿਟੀ ਮਿਲੇਗੀ, ਜਿਸ ਨਾਲ ਕੁੱਲ ਮਿਆਦ 365 ਦਿਨਾਂ ਤੋਂ ਵਧ ਕੇ 412 ਦਿਨ ਹੋ ਜਾਵੇਗੀ। ਨਵੇਂ ਗਾਹਕ ਸਿਰਫ਼ 1 ਐੱਫ.ਆਰ.ਸੀ ਨਾਲ ਮੁਫ਼ਤ ਸਿੰਮ ਮਿਲੇਗੀ, ਜਿਸ ਵਿਚ 24 ਦਿਨਾਂ ਲਈ ਅਨਲਿਮਟਿਡ ਵੌਇਸ ਕਾਲ, 1 ਜੀ.ਬੀ/ਦਿਨ ਡਾਟਾ ਅਤੇ 100 ਐੱਸ . ਐੱਮ.ਐੱਸ/ਦਿਨ ਸ਼ਾਮਲ ਹਨ। ਪੇਂਡੂ ਇਲਾਕਿਆਂ ਲਈ ਬੀ.ਐੱਸ.ਐੱਨ.ਐੱਲ ਵਲੋਂ 259 ਪ੍ਰਤੀ ਮਹੀਨਾ ਦਾ ਫਾਈਬਰ ਵਾਈਫਾਈ ਬ੍ਰਾਡਬੈਂਡ ਪਲਾਨ ਉਪਲਬਧ ਕਰਵਾਇਆ ਗਿਆ ਹੈ। ਇਸ ਦੇ 6 ਮਹੀਨਿਆਂ ਅਤੇ ਸਾਲਾਨਾ ਪਲਾਨ ਦੀ ਕੀਮਤ ਕ੍ਰਮਵਾਰ 1,449 ਅਤੇ 2,849 (ਜੀ.ਐੱਸ.ਟੀ ਵੱਖ) ਹੈ। ਇਸ ਵਿਚ ਪਹਿਲੇ 700 ਜੀ.ਬੀ ਤੱਕ 25 ਐੱਮ.ਬੀ.ਪੀ.ਐੱਸ ਦੀ ਸਪੀਡ ਅਤੇ ਬਾਅਦ ਵਿਚ 2 ਐੱਮ.ਬੀ.ਪੀ.ਐੱਸ ਅਨਲਿਮਟਿਡ ਡਾਟਾ ਦੇ ਨਾਲ-ਨਾਲ ਪ੍ਰਸਾਰ ਭਾਰਤੀ ਵੇਵਜ਼ ਪ੍ਰੀਮੀਅਮ ਓ.ਟੀ.ਟੀ ਦੀ ਮੁਫ਼ਤ ਸਬਸਕ੍ਰਿਪਸ਼ਨ ਅਤੇ 350 ਤੋਂ ਵੱਧ ਟੀਵੀ ਚੈਨਲ (ਜਿਨ੍ਹਾਂ ਵਿਚ 20 ਤੋਂ ਵੱਧ ਪੰਜਾਬੀ ਚੈਨਲ ਸ਼ਾਮਲ ਹਨ) ਮਿਲਣਗੇ। ਬੀ.ਐੱਸ.ਐੱਨ.ਐੱਲ ਪੇਂਡੂ ਖੇਤਰਾਂ ਵਿਚ ਬ੍ਰਾਡਬੈਂਡ ਦਾ ਵਿਸਥਾਰ ਕਰਨ ਲਈ ‘ਭਾਰਤ-ਨੈੱਟ ਉੱਦਮੀ (ਬੀ.ਐੱਨ.ਯੂ.ਐੱਸ)’ ਨੂੰ ਉਤਸ਼ਾਹਿਤ ਕਰ ਰਿਹਾ ਹੈ। ਬੀ.ਐੱਨ.ਐੱਸ.ਐੱਲ ਦੇ ਸਵਦੇਸ਼ੀ 4ਜੀ ਨੈੱਟਵਰਕ ਨਾਲ ਡੀ.ਐੱਸ.ਏ.ਐੱਸ ਨੂੰ ਸਿੰਮ ਵਿਕਰੀ, ਐੱਮ.ਐੱਨ.ਪੀ ਅਤੇ ਪ੍ਰੀਪੇਡ ਰੀਚਾਰਜ ਰਾਹੀਂ ਵਧੀਆ ਕਮਿਸ਼ਨ ਕਮਾਉਣ ਦਾ ਮੌਕਾ ਮਿਲੇਗਾ। ਲਾਗੂ ਢਾਂਚੇ ਅਨੁਸਾਰ ਇਕ ਡੀ.ਐੱਸ.ਏ 10 0 ਐੱਮ.ਐੱਨ.ਪੀ ਪੋਰਟ ਇੰਨਸ ’ਤੇ ਪ੍ਰਤੀ ਮਹੀਨਾ 39,000 ਤੱਕ ਕਮਾ ਸਕਦਾ ਹੈ। ਇੱਛੁਕ ਵਿਅਕਤੀ ਆਪਣੇ ਨੇੜਲੇ ਬੀ.ਐੱਨ.ਐੱਸ.ਐੱਲ ਦਫ਼ਤਰ ਜਾਂ ਕਸਟਮਰ ਸਰਵਿਸ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ, ਜੋ 15 ਅਗਸਤ ਨੂੰ ਵੀ ਖੁੱਲ੍ਹੇ ਰਹਿਣਗੇ। ਜਨਰਲ ਮੈਨੇਜਰ ਕੇ.ਡੀ. ਸਿੰਘ ਨੇ ਲੋਕਾਂ ਨੂੰ ਬੀ.ਐੱਨ.ਐੱਲ.ਐੱਸ ਦੀਆਂ ਸੇਵਾਵਾਂ ਦਾ ਲਾਭ ਲੈਣ ਅਤੇ ‘ਆਤਮਨਿਰਭਰ ਭਾਰਤ’ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਜੇ.ਕੇ.ਐੱਸ. ਪਬਲਿਕ ਸਕੂਲ ’ਚ ਹਰਿਆਲੀ ਤੀਜ ਮਨਾਈ ਅਗਲੀ ਖ਼ਬਰ ਸੁਖਬੀਰ ’ਤੇ ਹਮਲਾ ਬੇਹੱਦ ਨਿੰਦਣਯੋਗ-ਗਿੱਲ, ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।