15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕਿਸਾਨ ਖ਼ਿਲਾਫ਼ ਦਰਜ ਕੀਤਾ ਮੁਕੱਦਮਾ ਖ਼ਾਰਜ ਕਰਨ ਲਈ ਕਿਸਾਨਾਂ ਵਲੋਂ ਥਾਣਾ ਮੁਖੀ ਨੂੰ ਮੰਗ ਪੱਤਰ

ਅਜੀਤ ਡੈਸਕ 10-05-2026
ਮਮਦੋਟ, 9 ਮਈ (ਸੁਖਦੇਵ ਸਿੰਘ ਸੰਗਮ)-ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਮਮਦੋਟ ਦੇ ਆਗੂ ਕਿਸਾਨਾਂ ਵਲੋਂ ਥਾਣਾ ਮੁਖੀ ਮਮਦੋਟ ਹਰਿੰਦਰ ਸਿੰਘ ਚਮੇਲੀ ਨੂੰ ਕਿਸਾਨ ਖ਼ਿਲਾਫ਼ ਦਰਜ਼ ਕੀਤਾ ਗਿਆ | ਇਸ ਬਾਰੇ ਜ਼ੋਨ ਮਮਦੋਟ ਦੇ ਪ੍ਰਧਾਨ ਮੰਗਲ ਸਿੰਘ ਸਵਾਈ ਕੇ ਅਤੇ ਧਰਮ ਸਿੰਘ ਸਿੱਧੂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਪਿੰਡ ਨਿਵਾਜੀਆਂ ਦੇ ਕਿਸਾਨ ਕਸ਼ਮੀਰ ਸਿੰਘ ਦੀ ਚਾਰ ਏਕੜ ਜ਼ਮੀਨ ਜੋ ਕਿ ਪਿੰਡ ਟਿੱਬੀ ਕਲਾਂ ਦੇ ਆੜ੍ਹਤੀ ਵਲੋਂ ਕਥਿਤ ਧੋਖੇ ਨਾਲ ਕਾਗ਼ਜ਼ ਤਿਆਰ ਕਰਵਾ ਕੇ ਆਪਣੇ ਨਾਮ ਕਰਵਾ ਲਈ ਸੀ 'ਤੇ ਕੁੱਝ ਦਿਨ ਪਹਿਲਾਂ ਸਰਕਾਰੀ ਤੰਤਰ ਦੀ ਸਹਾਇਤਾ ਨਾਲ ਕਬਜ਼ਾ ਕਰ ਲਿਆ ਸੀ | ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੀ ਇਕ ਮਈ ਨੂੰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਜ਼ਮੀਨ ਦਾ ਕਬਜ਼ਾ ਕਿਸਾਨ ਨੂੰ ਬਹਾਲ ਕਰਵਾਇਆ ਗਿਆ ਸੀ | ਜਿਸ 'ਤੇ ਕਾਰਵਾਈ ਕਰਦਿਆਂ ਮਮਦੋਟ ਪੁਲਿਸ ਦੁਆਰਾ ਕਿਸਾਨ ਕਸ਼ਮੀਰ ਸਿੰਘ ਦੇ ਪਰਿਵਾਰ ਖ਼ਿਲਾਫ਼ ਝੂਠਾ ਮਾਮਲਾ ਦਰਜ ਕਰ ਦਿੱਤਾ ਗਿਆ ਸੀ | ਜਿਸ ਨੂੰ ਰੱਦ ਕਰਵਾਉਣ ਲਈ ਥਾਵਾਂ ਮੁਖੀ ਮਮਦੋਟ ਨੂੰ ਮੰਗ ਪੱਤਰ ਸੌਂਪਿਆਂ ਗਿਆ ਹੈ |
ਪਿਛਲੀ ਖ਼ਬਰ ਬੀ.ਕੇ.ਯੂ ਕ੍ਰਾਂਤੀਕਾਰੀ ਵਲੋਂ 12 ਨੂੰ ਕੋਆਪ੍ਰੇਟਿਵ ਬੈਂਕਾਂ ਅੱਗੇ ਦਿੱਤੇ ਜਾਣਗੇ ਧਰਨੇ-ਮਰੂੜ੍ਹ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਨੀਤ ਗੋਰਾ ਨੇ ਸੁਖਬੀਰ ਤੋਂ ਲਿਆ ਅਸ਼ੀਰਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।