15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਕ੍ਰਿਕਟ ਟੂਰਨਾਮੈਂਟ ’ਚ ਐਸ.ਕੇ. ਪਬਲਿਕ ਸਕੂਲ ਦੀ ਟੀਮ ਜੇਤੂ

ਤਲਵੰਡੀ ਭਾਈ, 14 ਅਗਸਤ (ਕੁਲਜਿੰਦਰ ਸਿੰਘ ਗਿੱਲ)-ਸਕੂਲੀ ਖੇਡਾਂ ਤਹਿਤ ਹੋਏ ਕ੍ਰਿਕਟ ਟੂਰਨਾਮੈਂਟ ਦੌਰਾਨ ਇਸ ਖੇਤਰ ਦੀ ਨਾਮਵਰ ਸਿੱਖਿਆ ਸੰਸਥਾ ਐਸ. ਕੇ.

ਅਜੀਤ ਡੈਸਕ 15-08-2026
ਤਲਵੰਡੀ ਭਾਈ, 14 ਅਗਸਤ (ਕੁਲਜਿੰਦਰ ਸਿੰਘ ਗਿੱਲ)-ਸਕੂਲੀ ਖੇਡਾਂ ਤਹਿਤ ਹੋਏ ਕ੍ਰਿਕਟ ਟੂਰਨਾਮੈਂਟ ਦੌਰਾਨ ਇਸ ਖੇਤਰ ਦੀ ਨਾਮਵਰ ਸਿੱਖਿਆ ਸੰਸਥਾ ਐਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ ਦੀਆਂ ਟੀਮਾਂ ਨੂੰ ਜਿੱਤਾਂ ਹਾਸਲ ਹੋਈਆਂ ਹਨ। ਸਕੂਲ ਦੇ ਡੀ.ਪੀ.ਈ. ਅਤੇ ਕੋਚ ਗੁਰਚਰਨ ਸਿੰਘ ਨੇ ਦੱਸਿਆ ਕਿ ਕ੍ਰਿਕਟ ਅੰਡਰ-14 ( ਲੜਕੇ), ਕ੍ਰਿਕਟ ਅੰਡਰ-17 (ਲੜਕੇ) ਅਤੇ ਕ੍ਰਿਕਟ ਅੰਡਰ-19 (ਲੜਕੇ) ਦਾ ਟੂਰਨਾਮੈਂਟ ਸ਼ੀਦ ਗੰਜ ਪਬਲਿਕ ਸਕੂਲ ਵਿਖੇ ਹੋਇਆ। ਇਸ ਦੌਰਾਨ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਦੀ ਟੀਮ ਅੰਡਰ-17 ’ਚ ਪਹਿਲਾ ਸਥਾਨ ਹਾਸਿਲ ਕੀਤਾ। ਜਦਕਿ ਅੰਡਰ-14 ਅਤੇ ਅੰਡਰ-19 ਵਿਚ ਉਨ੍ਹਾਂ ਦੇ ਸਕੂਲ ਦੀਆਂ ਟੀਮਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਸਕੂਲ ਦੇ ਚੇਅਰਮੈਨ ਤਰਸੇਮ ਸਿੰਘ ਮੱਲਾ, ਡਾਇਰੈਕਟਰ ਕਿਰਨਪ੍ਰੀਤ ਕੌਰ ਸੋਢੀ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਪ੍ਰਿੰਸੀਪਲ ਮੁੱਖ ਵਣਜ ਪ੍ਰਬੰਧਕ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਗੁਰੂਹਰਸਹਾਏ ਵਿਚ ਕੱਲ੍ਹ ਹੀ ਕੀਤੀ ਜਾਵੇਗੀ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।