15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕੈਂਟਰ-ਟਰਾਲਾ ਹਾਦਸਾ ਮਾਮਲੇ ਵਿਚ ਟਰਾਲਾ ਚਾਲਕ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 10-05-2026
ਫ਼ਿਰੋਜ਼ਪੁਰ, 9 ਮਈ (ਗੁਰਿੰਦਰ ਸਿੰਘ)-ਬੀਤੀ 30 ਅਪ੍ਰੈਲ ਨੂੰ ਫ਼ਿਰੋਜ਼ਪੁਰ-ਫਾਜਿਲਕਾ ਸੜਕ 'ਤੇ ਕੈਂਟਰ ਤੇ ਟਰਾਲੇ ਵਿਚਾਲੇ ਹੋਈ ਜ਼ਬਰਦਸਤ ਟੱਕਰ ਦੌਰਾਨ ਦੋਵੇਂ ਵਾਹਨਾਂ ਨੂੰ ਲੱਗੀ ਅੱਗ ਨਾਲ ਕੈਂਟਰ ਵਿਚ ਸੜ ਕੇ ਕੰਡਕਟਰ ਦੀ ਹੋਈ ਮੌਤ ਦੇ ਸਬੰਧ ਵਿਚ ਥਾਣਾ ਸਦਰ ਪੁਲਿਸ ਨੇ ਕੈਂਟਰ ਚਾਲਕ ਦੇ ਬਿਆਨਾਂ 'ਤੇ ਟਰਾਲਾ ਚਾਲਕ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਸੇਵਕ ਸਿੰਘ ਨੇ ਦੱਸਿਆ ਕਿ ਬੀਤੀ 30 ਅਪ੍ਰੈਲ ਤੜਕਸਾਰ ਇਕ ਕੈਂਟਰ ਅਤੇ ਟਰਾਲੇ ਵਿਚ ਐਕਸੀਡੈਂਟ ਹੋਇਆ ਜਿਸ ਕਾਰਨ ਦੋਹਾਂ ਗੱਡੀਆਂ ਨੂੰ ਅੱਗ ਲੱਗ ਗਈ ਅਤੇ ਕੈਂਟਰ ਵਿਚ ਕੰਡਕਟਰ ਵਿਚੇ ਹੀ ਸੜ ਗਿਆ ਜਿਸ ਦੀ ਮੌਕਾ ਪਰ ਹੀ ਮੌਤ ਹੋ ਗਈ ਸੀ | ਉਨ੍ਹਾਂ ਦੱਸਿਆ ਕਿ ਕੈਂਟਰ ਚਾਲਕ ਸ਼ਮਸ਼ੇਰ ਖਾਂ ਪੁੱਤਰ ਲਿਆਕਤ ਅਲੀ ਵਾਸੀ ਵਾਰਡ ਨੰਬਰ 10 ਥਾਣਾ ਬਸੇਲੀ ਕਠੂਆ ਨੇੜੇ ਗੌਰਮਿੰਟ ਸਕੂਲ ਜੰਮੂ ਐਂਡ ਕਸ਼ਮੀਰ ਦੇ ਬਿਆਨਾ 'ਤੇ ਟਰਾਲਾ ਚਾਲਕ ਸਰਵਨ ਕੁਮਾਰ ਪੁੱਤਰ ਮੰਗੀ ਲਾਲ ਵਾਸੀ ਪਾਰਵਾ ਥਾਣਾ ਨੇਖਾ ਜ਼ਿਲ੍ਹਾ ਬੀਕਾਨੇਰ ਰਾਜਸਥਾਨ ਖ਼ਿਲਾਫ਼ ਧਾਰਾ 106, 281, 324 (5), 125 (ਏ), 125 (ਬੀ) ਬੀ.ਐਨ.ਐਸ ਅਤੇ 304-ਏ,279,427,337,338 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਸੜਿਆ ਹੋਇਆ ਟਰਾਲਾ ਅਤੇ ਇਕ ਕੈਂਟਰ ਕਬਜ਼ੇ ਵਿਚ ਲੈਂਦਿਆਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਨੀਤ ਗੋਰਾ ਨੇ ਸੁਖਬੀਰ ਤੋਂ ਲਿਆ ਅਸ਼ੀਰਵਾਦ ਅਗਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।