06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਰੀਰਕ ਤੌਰ 'ਤੇ ਅਸਮਰਥ ਵਿਦਿਆਰਥੀ ਅਮੋਸ਼ ਨੇ ਅੱਠਵੀਂ ਵਿਚੋਂ 93.5 ਫ਼ੀਸਦੀ ਅੰਕ ਪ੍ਰਾਪਤ ਕੀਤੇ

ਅਜੀਤ ਡੈਸਕ 18-04-2026
ਜ਼ੀਰਾ, 17 ਅਪ੍ਰੈਲ (ਰਜਨੀਸ਼ ਕਥੂਰੀਆ)-ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਜ਼ੀਰਾ ਦੇ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀ ਅਮੋਸ਼ ਜੋ ਕਿ ਨਾ ਸੁਣ ਸਕਦਾ ਹੈ ਅਤੇ ਨਾ ਹੀ ਬੋਲ ਸਕਦਾ ਹੈ, 93.5 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਭ ਲਈ ਪੇ੍ਰਰਨਾ ਬਣਿਆ | ਇਸ ਅਸਮਰਥਾ ਦੇ ਬਾਵਜੂਦ ਵੀ ਉਸ ਨੇ ਸਖ਼ਤ ਮਿਹਨਤ ਅਤੇ ਦਿ੍ੜ੍ਹ ਨਿਸ਼ਚੇ ਨਾਲ ਇਹ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਸ ਦੀ ਇਸ ਪ੍ਰਾਪਤੀ ਲਈ ਸਕੂਲ ਦੀ ਪ੍ਰਬੰਧਕ ਸਮਿਤੀ ਵਲੋਂ ਉਸ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਲੁਧਿਆਣਾ ਵਿਭਾਗ ਦੇ ਵਿਭਾਗ ਸੈਕਟਰੀ ਸਤਪਾਲ ਨਰੂਲਾ ਅਤੇ ਪ੍ਰਧਾਨ ਸੁਖਦੇਵ ਵਿਜ ਵਲੋਂ ਵਿਦਿਆਰਥੀ ਅਮੋਸ਼ ਨੂੰ ਨਗਦ ਰਾਸ਼ੀ ਦੇ ਕੇ ਪ੍ਰੋਤਸਾਹਿਤ ਕੀਤਾ ਗਿਆ ਅਤੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ | ਸਕੂਲ ਦੇ ਪਿ੍ੰਸੀਪਲ ਪ੍ਰਵੀਨ ਬਾਲਾ ਨੇ ਕਿਹਾ ਕਿ ਅਮੋਸ਼ ਦੀ ਇਹ ਕਾਮਯਾਬੀ ਸਾਬਤ ਕਰਦੀ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਰੁਕਾਵਟ ਕਿਸੇ ਦੀ ਸਫਲਤਾ ਦੇ ਰਾਹ ਵਿਚ ਨਹੀਂ ਆ ਸਕਦੀ | ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ 'ਚ ਦੋ ਦਿਨਾਂ ਮੈਗਾ ਸਿਹਤ ਕੈਂਪ ਦਾ ਆਗਾਜ਼ ਅਗਲੀ ਖ਼ਬਰ ਸਖ਼ਤ ਕਾਨੂੰਨ ਬਣਨ ਨਾਲ ਸਿੱਖ ਪੰਥ ਦੇ ਦੋਖੀਆਂ 'ਤੇ ਨਕੇਲ ਕੱਸੀ ਜਾਵੇਗੀ- 'ਆਪ' ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।