06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਖ਼ਤ ਕਾਨੂੰਨ ਬਣਨ ਨਾਲ ਸਿੱਖ ਪੰਥ ਦੇ ਦੋਖੀਆਂ 'ਤੇ ਨਕੇਲ ਕੱਸੀ ਜਾਵੇਗੀ- 'ਆਪ' ਆਗੂ

ਅਜੀਤ ਡੈਸਕ 18-04-2026
ਤਲਵੰਡੀ ਭਾਈ, 17 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ 'ਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ ਵਿਚ ਸੋਧ ਕਰਕੇ ਕਾਨੂੰਨ ਨੂੰ ਬੇਹੱਦ ਸਖਤ ਕੀਤੇ ਜਾਣ ਨਾਲ ਸਿੱਖ ਪੰਥ ਦੇ ਦੋਖੀਆਂ 'ਤੇ ਨਕੇਲ ਕੱਸੀ ਜਾਵੇਗੀ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਫ਼ਿਰੋਜ਼ਪੁਰ ਦਿਹਾਤੀ ਦੇ ਸੰਗਠਨ ਇੰਚਾਰਜ ਬੇਅੰਤ ਸਿੰਘ ਹਕੂਮਤ ਵਾਲਾ ਚੇਅਰਮੈਨ ਮਾਰਕੀਟ ਕਮੇਟੀ, ਸੂਬੇਦਾਰ ਜਸਵਿੰਦਰ ਸਿੰਘ ਖੋਸਾ ਸਰਪੰਚ ਕੋਟ ਕਰੋੜ ਕਲਾਂ ਅਤੇ ਸਰਪੰਚ ਲਖਵੀਰ ਸਿੰਘ ਲੋਹਾਮ ਨੇ ਕੀਤਾ | ਉਕਤ ਆਗੂਆਂ ਕਿਹਾ ਕਿ ਇਸ ਨਾਲ ਸੰਗਤਾਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਪ੍ਰਤੀ ਸੰਗਤਾਂ ਦਾ ਵਿਸ਼ਵਾਸ ਹੋਰ ਪਰਪੱਕ ਹੋਇਆ ਹੈ ਕਿ ਸਰਕਾਰ ਵਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਲੈ ਕੇ ਕੋਈ ਢਿੱਲਮੱਠ ਨਹੀਂ ਵਰਤੀ ਜਾ ਰਹੀ | ਜਿਸ ਦੇ ਚੱਲਦਿਆਂ ਸਖ਼ਤ ਕਾਨੂੰਨ ਬਣਾਉਣ ਦਾ ਸਿੱਖ ਸੰਗਤਾਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਸਰੀਰਕ ਤੌਰ 'ਤੇ ਅਸਮਰਥ ਵਿਦਿਆਰਥੀ ਅਮੋਸ਼ ਨੇ ਅੱਠਵੀਂ ਵਿਚੋਂ 93.5 ਫ਼ੀਸਦੀ ਅੰਕ ਪ੍ਰਾਪਤ ਕੀਤੇ ਅਗਲੀ ਖ਼ਬਰ ਕੱਲ੍ਹ ਮਨਾਈ ਜਾਵੇਗੀ ਸ੍ਰੀ ਪਰਸ਼ੂ ਰਾਮ ਜੈਅੰਤੀ, ਤਿਆਰੀਆਂ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।