06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ 'ਚ ਦੋ ਦਿਨਾਂ ਮੈਗਾ ਸਿਹਤ ਕੈਂਪ ਦਾ ਆਗਾਜ਼

ਅਜੀਤ ਡੈਸਕ 18-04-2026
ਫਿਰੋਜ਼ਪੁਰ, 17 ਅਪ੍ਰੈਲ (ਗੁਰਿੰਦਰ ਸਿੰਘ)-ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦੋ ਦਿਨਾਂ ਮੈਗਾ ਸਿਹਤ ਕੈਂਪ ਦਾ ਸ਼ੁਭ ਆਰੰਭ ਚੇਅਰਮੈਨ ਧਰਮਪਾਲ ਬਾਂਸਲ, ਡਾਇਰੈਕਟਰ ਕਿਰਨ ਬਾਂਸਲ ਅਤੇ ਪਿ੍ੰਸੀਪਲ ਡਾ. ਸੁਮਨ ਲਤਾ ਵਲੋਂ ਕੀਤਾ ਗਿਆ | ਇਸ ਕੈਂਪ ਦਾ ਮੁੱਖ ਉਦੇਸ਼ ਆਮ ਜਨਤਾ ਨੂੰ ਸਸਤੀ ਅਤੇ ਉੱਚ ਗੁਣਵੱਤਾ ਵਾਲੀਆਂ ਆਯੁਰਵੈਦਿਕ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ |ਕੈਂਪ ਦੌਰਾਨ ਮਧੁਮੇਹ (ਸ਼ੂਗਰ), ਪ੍ਰੋਸਟੇਟ, ਬਲੱਡ ਪ੍ਰੈਸ਼ਰ, ਚਮੜੀ ਦੇ ਰੋਗ, ਬਵਾਸੀਰ, ਭਗੰਦਰ ਆਦਿ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਕਾਲਜ ਦੇ ਤਜਰਬੇਕਾਰ ਡਾਕਟਰਾਂ ਵਲੋਂ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਬਿਮਾਰੀਆਂ ਅਨੁਸਾਰ ਸਹੀ ਰਹਿਣ-ਸਹਿਣ ਅਤੇ ਸੰਤੁਲਿਤ ਖ਼ੁਰਾਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ, ਤਾਂ ਜੋ ਉਹ ਆਯੁਰਵੈਦਿਕ ਢੰਗ ਨਾਲ ਸਿਹਤਮੰਦ ਜੀਵਨ ਵੱਲ ਵਧ ਸਕਣ | ਇਸ ਮੌਕੇ ਇੰਜੀਨੀਅਰ ਤਿਰਲੋਚਣ ਚੋਪੜਾ ਪ੍ਰਧਾਨ ਸੇਵਾ ਭਾਰਤੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਕੈਂਪ ਦੀ ਸਫਲਤਾ ਵਿਚ ਪਿ੍ੰਸੀਪਲ ਡਾ. ਸੁਮਨ ਲਤਾ ਅਤੇ ਸਮੂਹ ਸਟਾਫ਼ ਦਾ ਮਹੱਤਵਪੂਰਨ ਯੋਗਦਾਨ ਰਿਹਾ | ਕੈਂਪ ਦੌਰਾਨ ਮਰੀਜ਼ਾਂ ਲਈ ਵੱਖ-ਵੱਖ ਤਰ੍ਹਾਂ ਦੇ ਟੈੱਸਟ ਵਾਜਬ ਕੀਮਤਾਂ 'ਤੇ ਕਰਵਾਏ ਗਏ, ਜਿਨ੍ਹਾਂ ਵਿਚ ਦਿਲ ਦੇ ਮਰੀਜ਼ਾਂ ਲਈ ਈਸੀਜੀ ਵੀ ਸਸਤੇ ਦਰਾਂ 'ਤੇ ਉਪਲਬਧ ਕਰਵਾਈ ਗਈ | ਕੈਂਪ ਦੇ ਪਹਿਲੇ ਦਿਨ ਲਗਭਗ 100 ਮਰੀਜ਼ਾਂ ਨੇ ਆਪਣੀ ਸਿਹਤ ਜਾਂਚ ਕਰਵਾ ਕੇ ਲਾਭ ਪ੍ਰਾਪਤ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੈਂਪ ਆਮ ਲੋਕਾਂ ਲਈ ਇਕ ਵੱਡਾ ਵਰਦਾਨ ਸਾਬਤ ਹੋ ਰਿਹਾ ਹੈ, ਜਿੱਥੇ ਉਨ੍ਹਾਂ ਨੂੰ ਇਕੋ ਥਾਂ 'ਤੇ ਵਿਦਵਾਨ ਡਾਕਟਰਾਂ ਦੀ ਸਲਾਹ ਅਤੇ ਇਲਾਜ ਦੀ ਸਹੂਲਤ ਪ੍ਰਾਪਤ ਹੋ ਰਹੀ ਹੈ |
ਪਿਛਲੀ ਖ਼ਬਰ ਵਧੀਆ ਅੰਕ ਲੈਣ ਵਾਲੇ ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਸਰੀਰਕ ਤੌਰ 'ਤੇ ਅਸਮਰਥ ਵਿਦਿਆਰਥੀ ਅਮੋਸ਼ ਨੇ ਅੱਠਵੀਂ ਵਿਚੋਂ 93.5 ਫ਼ੀਸਦੀ ਅੰਕ ਪ੍ਰਾਪਤ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।