17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ/ਪਾਵਰਕਾਮ ਤੇ ਟਰਾਂਸਕੋ ਦੀ ਹੋਈ ਮੀਟਿੰਗ

ਅਜੀਤ ਡੈਸਕ 07-03-2026
ਜ਼ੀਰਾ, 6 ਮਾਰਚ (ਹਰਜੀਤ ਸਿੰਘ ਗਿੱਲ)-ਪੈਨਸ਼ਨਰਜ਼ ਵੈੱਲਫੇਅਰ ਪਾਵਰ ਕਾਮ/ਟਰਾਂਸਕੋ ਮੰਡਲ ਜ਼ੀਰਾ ਦੀ ਵਿਸ਼ੇਸ਼ ਮੀਟਿੰਗ ਬਿਜਲੀ ਦਫ਼ਤਰ ਜ਼ੀਰਾ ਵਿਖੇ ਸਰਕਲ ਸਕੱਤਰ ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਕਲ ਸਕੱਤਰ ਬਲਬੀਰ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਮੰਡਲ ਜ਼ੀਰਾ ਵਿਖੇ ਪੱਕੇ ਕਰਮਚਾਰੀਆਂ ਅਤੇ ਸਮੂਹ ਪੈਨਸ਼ਨਰਜ਼ ਕਰਮਚਾਰੀਆਂ ਦੇ ਸਹਿਯੋਗ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਮਿਤੀ 8 ਮਾਰਚ ਨੂੰ ਬਿਜਲੀ ਘਰ ਜ਼ੀਰਾ ਵਿਖੇ ਆਰੰਭ ਹੋ ਰਹੇ ਹਨ ਜਿਸ ਦੇ ਭੋਗ ਮਿਤੀ 10 ਮਾਰਚ ਦਿਨ ਮੰਗਲਵਾਰ ਨੂੰ ਪਾਏ ਜਾਣਗੇ | ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਬਿਜਲੀ ਬੋਰਡ ਦੀ ਪ੍ਰਾਪਰਟੀ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ ਅਤੇ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ | ਇਸ ਦੌਰਾਨ ਸੇਵਾ ਮੁਕਤ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਕੀਤੀ ਗਈ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਸਰਕਾਰ ਵਲੋਂ ਟਾਲਮਟੋਲ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ ਹੈ | ਇਸ ਸਮੇਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ | ਇਸ ਮੌਕੇ ਗੁਰਦੀਪ ਸਿੰਘ ਫੇਰੋ ਕੇ, ਅਮਰਨਾਥ ਕੈਸ਼ੀਅਰ, ਹਰਜੀਤ ਸਿੰਘ ਲਾਈਨਮੈਨ, ਚਰਨਜੀਤ ਸਿੰਘ ਪੰਡੋਰੀ, ਕੈਸ਼ੀਅਰ ਕੇਵਲ ਕਿਸ਼ਨ, ਕੈਸ਼ੀਅਰ ਅਵਤਾਰ ਸਿੰਘ, ਜੇਈ ਪ੍ਰੇਮ ਨਾਥ, ਐੱਸ.ਡੀ.ਓ ਤਿਲਕ ਰਾਜ, ਮੀਟਰ ਇੰਸਪੈਕਟਰ ਤਰਸੇਮ ਸਿੰਘ ਹਰਾਜ, ਜੇਈ ਬਲਬੀਰ ਸਿੰਘ ਸਰਕਲ ਸਕੱਤਰ, ਜੁਗਰਾਜ ਸਿੰਘ ਵਕੀਲਾਂ ਵਾਲਾ, ਰਣਜੀਤ ਸਿੰਘ ਚੋਹਲਾ, ਹਰਪ੍ਰੀਤ ਸਿੰਘ ਅਤੇ ਸੁਰਿੰਦਰ ਕੁਮਾਰ ਚੁੱਘ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਮਹਿਲਾ ਦਿਵਸ 'ਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਪਿ੍ੰਸੀਪਲ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਵਿਧਾਇਕ ਨਰੇਸ਼ ਕਟਾਰੀਆ ਨੇ ਜ਼ੀਰਾ ਵਿਖੇ ਬਣ ਰਹੀ ਸੜਕ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।