17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਿਧਾਇਕ ਨਰੇਸ਼ ਕਟਾਰੀਆ ਨੇ ਜ਼ੀਰਾ ਵਿਖੇ ਬਣ ਰਹੀ ਸੜਕ ਦਾ ਰੱਖਿਆ ਨੀਂਹ ਪੱਥਰ

ਅਜੀਤ ਡੈਸਕ 07-03-2026
ਜ਼ੀਰਾ, 6 ਮਾਰਚ (ਹਰਜੀਤ ਸਿੰਘ ਗਿੱਲ)-ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਤਹਿਤ ਘੰਟਾ ਘਰ ਚੌਂਕ ਜ਼ੀਰਾ ਤੋਂ ਨੈਸ਼ਨਲ ਹਾਈਵੇ 54 ਤੱਕ ਦੋਵੇਂ ਪਾਸੀਂ ਤਿਆਰ ਹੋ ਰਹੀ ਸੜਕ ਦਾ ਘੰਟਾ ਘਰ ਚੌਂਕ ਜ਼ੀਰਾ ਵਿਖੇ ਨੀਂਹ ਪੱਥਰ ਰੱਖਿਆ | ਇਸ ਮੌਕੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖਸਤਾ ਹਾਲਤ 'ਚ ਹੋਣ ਕਾਰਨ ਮੁੜ ਤੋਂ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋ ਰਹੀ ਸੜਕ ਨੈਸ਼ਨਲ ਹਾਈਵੇ 54 ਮੱਖੂ ਰੋਡ ਅਤੇ ਨੈਸ਼ਨਲ ਹਾਈਵੇ 54 ਤਲਵੰਡੀ ਰੋਡ ਨੂੰ ਜ਼ੀਰਾ ਵਿਖੇ ਘੰਟਾ ਘਰ ਤੋਂ ਦੋਵੇਂ ਪਾਸੀਂ ਜੋੜਨ ਵਾਲੀ ਸੜਕ ਹੈ | ਜਿਸ ਦੀ ਲੰਬਾਈ 5.30 ਕਿੱਲੋਮੀਟਰ ਬਣਦੀ ਹੈ | ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ 3 ਕਰੋੜ 40 ਲੱਖ ਰੁਪਏ ਦਾ ਖ਼ਰਚ ਆਵੇਗਾ | ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਨਵੇਂ ਸਿਰਿਓਾ ਤਿਆਰ ਕਰਨ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਆਉਂਦੇ ਇਕ ਦੋ ਦਿਨ ਤੱਕ ਹੀ ਇਹ ਸੜਕ ਬਣਕੇ ਮੁਕੰਮਲ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਨਵੀਆਂ ਬਣ ਰਹੀਆਂ ਸੜਕਾਂ ਦੇ ਮਿਆਰ ਦਾ ਖ਼ਾਸ ਖ਼ਿਆਲ ਰੱਖਿਆ ਜਾ ਰਿਹਾ ਹੈ | ਇਸ ਲਈ ਇਸ ਸੜਕ ਨੂੰ ਤਿਆਰ ਕਰਦੇ ਸਮੇਂ ਸਬੰਧਿਤ ਵਿਭਾਗ ਵਲੋਂ ਬਹੁਤ ਵਧੀਆ ਮਟਰੀਅਲ ਪਾ ਕੇ ਇਹ ਸੜਕ ਬਣਾਈ ਜਾ ਰਹੀ ਹੈ ਜਿਸ ਦੀ ਹਾਲਤ 8 ਸਾਲ ਤੱਕ ਵੀ ਖਸਤਾ ਨਹੀਂ ਹੋਵੇਗੀ | ਇਸ ਮੌਕੇ ਐੱਸ.ਡੀ.ਓ ਭੁਪਿੰਦਰ ਸਿੰਘ, ਨਰਿੰਦਰ ਮੋਹਨ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮੱਖੂ, ਨਗਰ ਕੌਂਸਲ ਪ੍ਰਧਾਨ ਸਰਬਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਜੱਜ ਸੀਨੀਅਰ ਆਗੂ ਆਮ ਆਦਮੀ ਪਾਰਟੀ, ਪੀ.ਏ ਮੇਜਰ ਸਿੰਘ ਭੁੱਲਰ, ਬਲਾਕ ਪ੍ਰਧਾਨ ਹਰਭਗਵਾਨ ਸਿੰਘ ਭੋਲਾ, ਨੰਬਰਦਾਰ ਬਲਜਿੰਦਰ ਸਿੰਘ ਗਿੱਲ ਜ਼ੀਰਾ, ਸਾਬਕਾ ਸਰਪੰਚ ਬਲਕਾਰ ਸਿੰਘ ਸਰਾਂ ਬਲਾਕ ਸੰਮਤੀ ਮੈਂਬਰ, ਸਰਪੰਚ ਸੁਖਚੈਨ ਸਿੰਘ ਵਕੀਲਾਂ ਵਾਲਾ, ਗੁਰਪ੍ਰੀਤ ਸਿੰਘ ਨਾਮਦੇਵ ਵਿਜ਼ਨ, ਲੱਕੀ ਸ਼ਰਮਾ, ਸਰਪੰਚ ਰਾਮ ਸਿੰਘ ਗਿੱਲ ਲੋਂਗੋਦੇਵਾ, ਸਰਪੰਚ ਦਲਜੀਤ ਸਿੰਘ ਧਾਲੀਵਾਲ ਝੱਤਰਾ, ਸਰਪੰਚ ਮਨਪ੍ਰੀਤ ਸਿੰਘ ਸੇਖਵਾਂ, ਸਰਪੰਚ ਤੀਰਥ ਸਿੰਘ ਬਰਾੜ ਫੇਰੋਕੇ, ਪ੍ਰਧਾਨ ਰਾਜਾ ਸਿੰਘ ਗੋਗੋਆਣੀ, ਪ੍ਰਧਾਨ ਊਧਮ ਸਿੰਘ ਠੱਠਾ, ਜੇ ਈ ਰਾਕੇਸ਼ ਕੁਮਾਰ, ਭੂਸ਼ਣ ਜੁਨੇਜਾ ਅਤੇ ਰਮੇਸ਼ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ/ਪਾਵਰਕਾਮ ਤੇ ਟਰਾਂਸਕੋ ਦੀ ਹੋਈ ਮੀਟਿੰਗ ਅਗਲੀ ਖ਼ਬਰ ਮੋਹਾਲੀ ਰੈਲੀ 'ਚ ਫ਼ਾਜ਼ਿਲਕਾ ਤੋਂ ਵੱਡੀ ਗਿਣਤੀ 'ਚ ਪੈਨਸ਼ਨਰ ਹੋਣਗੇ ਸ਼ਾਮਿਲ-ਹਰਭਜਨ ਸਿੰਘ ਖੁੰਗਰ • ਪੰਜਾਬ ਸਰਕਾਰ ਵਿਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।