08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਖੇਤੀਬਾੜੀ ਸੰਦਾਂ 'ਤੇ ਸਬਸਿਡੀ ਦੀ ਰਕਮ ਹੜੱਪ ਕਰਨ 'ਤੇ ਸਾਬਕਾ ਸਰਪੰਚ ਤੇ ਖੇਤੀਬਾੜੀ ਅਧਿਕਾਰੀਆਂ 'ਤੇ ਗਾਜ ਡਿਗਣੀ ਤੈਅ

ਅਜੀਤ ਡੈਸਕ 31-01-2026
ਗੁਰੂਹਰਸਹਾਏ, 30 ਜਨਵਰੀ (ਹਰਚਰਨ ਸਿੰਘ ਸੰਧੂ)-ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਵੱਡੀ ਪੱਧਰ 'ਤੇ ਸਬਸਿਡੀ ਰਾਹੀਂ ਵੱਖ-ਵੱਖ ਤਰ੍ਹਾਂ ਦੇ ਸੰਦ ਮੁਹੱਈਆ ਕਰਵਾਏ ਸਨ ਪਰ ਇਹ ਖੇਤੀਬਾੜੀ ਦੇ ਸੰਦ ਸਹੂਲਤਾਂ ਦੇਣ ਦੀ ਥਾਂ ਤੇ ਲੁੱਟ ਖਸੁੱਟ ਦਾ ਕਾਰਨ ਬਣ ਰਹੇ ਹਨ | ਇਹ ਕਿਸੇ ਇਕ ਪਿੰਡ ਜਾਂ ਪੰਚਾਇਤ ਦਾ ਮਸਲਾ ਨਹੀਂ ਸਗੋਂ ਗੁਰੂਹਰਸਹਾਏ ਬਲਾਕ ਦੇ ਦਰਜਨਾਂ ਤੋਂ ਵੱਧ ਪਿੰਡਾਂ 'ਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਕਿ ਉਸ ਵੇਲੇ ਤਾਂ ਚਾਈਾ ਚਾਈਾ ਪੰਚਾਇਤਾਂ, ਸਰਪੰਚਾਂ ਨੇ ਆਪਣੇ ਪੱਧਰ 'ਤੇ ਸੰਦ ਖ਼ਰੀਦ ਲਏ ਸਨ, ਪਰ ਵਿਖਾਵੇ ਦੇ ਤੌਰ 'ਤੇ ਮਿਲੀ ਭੁਗਤ ਨਾਲ ਸੰਦਾਂ ਨੂੰ ਇਕ ਵਾਰ ਤਾਂ ਪੱਲੇ ਪਾ ਲਿਆ ਪਰ ਕੁੱਝ ਮਹੀਨਿਆਂ ਬਾਅਦ ਖ਼ਰੀਦੇ ਗਏ ਸੰਦਾਂ ਦੀ ਉਲਟ ਪੁਲਟ ਕਰਦਿਆਂ ਕੀਮਤ ਹੜੱਪ ਲਈ | ਬਹੁਤਾਤ ਪਿੰਡਾਂ 'ਚ ਸੰਦਾਂ ਨੂੰ ਲੈ ਕੇ ਸ਼ਿਕਾਇਤਾਂ ਵੀ ਹੋਈਆਂ ਪਰ ਸੰਬੰਧਤ ਖ਼ਰੀਦਦਾਰ, ਸਰਪੰਚ ਪੰਚਾਇਤ ਤੇ ਡੀਲਰ ਦੀ ਆਪਸੀ ਗੰਢ-ਤੁਪ ਹੋਣ ਨਾਲ ਸ਼ਿਕਾਇਤਾਂ ਵੀ ਖੂੰਜੇ ਲਾ ਦਿੱਤੀਆਂ | ਸਾਲ 2021 ਦੌਰਾਨ ਪੰਚਾਇਤਾਂ ਨੂੰ ਖੇਤੀਬਾੜੀ ਦੇ ਸੰਦ 80 ਫ਼ੀਸਦੀ ਸਬਸਿਡੀ 'ਤੇ ਦਿੱਤੇ ਗਏ | ਗੁਰੂਹਰਸਹਾਏ ਬਲਾਕ ਦੀਆਂ ਬਹੁਤ ਸਾਰੀਆਂ ਪੰਚਾਇਤਾਂ ਨੇ ਇਹ ਸੰਦ ਖ਼ਰੀਦੇ | ਸਰਕਾਰ ਨੇ ਸਬਸਿਡੀ ਪੰਚਾਇਤ ਨੂੰ ਦਿੱਤੀ ਸੀ ਪਰ ਸਬਸਿਡੀ ਸਰਪੰਚ ਤੇ ਡੀਲਰ ਸਮੇਤ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਰਲ ਮਿਲ ਹਜ਼ਮ ਕਰ ਗਏ | ਇਥੇ ਹੀ ਗਰਾਮ ਪੰਚਾਇਤ ਕੋਹਰ ਸਿੰਘ ਵਾਲਾ ਨੂੰ ਵੀ ਸਬਸਿਡੀ ਤੇ ਖੇਤੀਬਾੜੀ ਸੰਦ ਮਿਲੇ ਵਿਖਾਏ ਗਏ ਹਨ, ਪਰ ਉਨ੍ਹਾਂ ਸੰਦਾਂ ਨੂੰ ਖ਼ਰੀਦਣ ਲਈ ਉਸ ਵੇਲੇ ਦੇ ਸਰਪੰਚ (ਹੁਣ ਸਾਬਕਾ) ਨੇ ਬਾਹਰੋਂ ਬਾਹਰ ਸਾਰੀ ਕਾਰਵਾਈ ਕਰਦਿਆਂ ਉਸ ਤੋਂ ਸਬਸਿਡੀ ਦੀ ਰਕਮ ਹੜੱਪ ਕਰ ਲਈ, ਜਿਸ ਦੀ ਪੁਖ਼ਤਾ ਪੜਤਾਲ ਹੋ ਕੇ ਕਥਿਤ ਦੋਸ਼ ਸਿੱਧ ਹੋ ਚੁੱਕੇ ਹਨ ਤੇ ਡਾਇਰੈਕਟਰ ਪੇਂਡੂ ਵਿਕਾਸ ਪੰਚਾਇਤ ਵਿਭਾਗ ਵਲੋਂ ਬਕਾਇਦਾ ਗੁਰੂਹਰਸਹਾਏ ਦੇ ਬੀ. ਡੀ. ਪੀ. ਓ. ਨੂੰ ਬਣਦੀ ਕਾਰਵਾਈ ਲਈ ਪੱਤਰ ਲਿਖਿਆ ਹੈ | ਓਧਰ ਪ੍ਰਾਪਤ ਰਿਪੋਰਟ ਅਨੁਸਾਰ ਮਹਿਕਮਾ ਖੇਤੀਬਾੜੀ ਵਲੋਂ ਵੀ ਇਨ੍ਹਾਂ ਸਬਸਿਡੀਆਂ ਦੇ ਮਾਮਲੇ ਵਿਚ ਆਪਣੇ ਅਧਿਕਾਰੀਆਂ ਦੀ ਅਣਗਹਿਲੀ ਕੀਤੀ ਗਈ ਜਾਪਦੀ ਨੂੰ ਮੰਨਿਆ ਹੈ ਅਤੇ ਜ਼ਿਲ੍ਹਾ
ਵਿਕਾਸ ਅਤੇ ਪੰਚਾਇਤ ਅਫ਼ਸਰ ਫ਼ਿਰੋਜ਼ਪੁਰ ਨੇ ਉਪ ਮੰਡਲ ਮੈਜਿਸਟਰੇਟ ਗੁਰੂਹਰਸਹਾਏ ਤੋਂ ਪ੍ਰਾਪਤ ਰਿਪੋਰਟ ਅਤੇ ਦਰਖਾਸਤ ਦੀ ਕਾਪੀ ਅਗਲੇਰੀ ਲੋੜੀਂਦੀ ਯੋਗ ਕਾਰਵਾਈ ਹਿਤ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੂੰ ਭੇਜੀ ਹੈ | ਉਕਤ ਸਾਬਕਾ ਸਰਪੰਚ ਦੇ ਨਾਲ-ਨਾਲ ਗੁਰੂਹਰਸਹਾਏ ਬਲਾਕ ਖੇਤੀਬਾੜੀ ਵਿਭਾਗ ਦੇ ਉਸ ਵੇਲੇ ਦੇ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ 'ਤੇ ਗਾਜ ਕਿਸੇ ਵੇਲੇ ਵੀ ਡਿਗ ਸਕਦੀ ਹੈ | ਆਮ ਲੋਕਾਂ ਦੀ ਵੀ ਇਹੀ ਮੰਗ ਕੇ ਸਬਸਿਡੀ ਦੀ ਰਕਮ ਹੜੱਪ ਕਰਨ ਵਾਲੇ ਸਾਬਕਾ ਸਰਪੰਚ ਸਮੇਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ 'ਤੇ ਬਣਦੀ ਕਾਰਵਾਈ ਕੀਤੀ ਚਾਹੀਦੀ ਹੈ | ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਅਜਿਹੇ ਹੀ ਇਕ ਮਾਮਲੇ ਨੂੰ ਲੈ ਕੇ ਇੱਥੋਂ ਦੇ ਬਲਾਕ ਖੇਤੀਬਾੜੀ ਅਫ਼ਸਰ ਨੂੰ ਹੇਰਾਂ ਫੇਰੀ ਦੌਰਾਨ ਮੁਅੱਤਲ ਕੀਤਾ ਗਿਆ ਸੀ |
ਪਿਛਲੀ ਖ਼ਬਰ ਧਰਨਾ ਸਮਾਪਤ ਕਰਵਾਉਣ ਲਈ ਪਹੁੰਚੇ ਤਹਿਸੀਲਦਾਰ ਅਗਲੀ ਖ਼ਬਰ ਖੇਤੀਬਾੜੀ ਸੰਦਾਂ 'ਤੇ ਸਬਸਿਡੀ ਦੀ ਰਕਮ ਹੜੱਪ ਕਰਨ 'ਤੇ ਸਾਬਕਾ ਸਰਪੰਚ ਤੇ ਖੇਤੀਬਾੜੀ ਅਧਿਕਾਰੀਆਂ 'ਤੇ ਗਾਜ ਡਿਗਣੀ ਤੈਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।