30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਨਗਰ ਪੰਚਾਇਤ ਮੱਲਾਂਵਾਲਾ 'ਚ ਮੈਗਾ ਮੈਡੀਕਲ ਕੈਂਪ ਅੱਜ

ਅਜੀਤ ਡੈਸਕ 24-01-2026
ਮੱਲਾਂਵਾਲਾ, 23 ਜਨਵਰੀ (ਬਲਬੀਰ ਸਿੰਘ ਜੋਸਨ)-ਨਗਰ ਪੰਚਾਇਤ ਮੱਲਾਂਵਾਲਾ ਦੇ ਦਫ਼ਤਰ ਵਿਚ 24 ਜਨਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਇਕ ਫ਼੍ਰੀ ਮੈਗਾ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਕੈਂਪ 'ਚ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਇਸ ਸੰਬੰਧੀ ਯੂਥ ਆਗੂ ਤੇ ਪ੍ਰਧਾਨ ਮਹਾਂਬੀਰ ਸਿੰਘ ਸੰਧੂ ਨੇ ਦੱਸਿਆ ਕਿ ਨਗਰ ਪੰਚਾਇਤ ਮੱਲਾਂਵਾਲਾ ਦੇ ਦਫ਼ਤਰ ਵਿਖੇ 24 ਜਨਵਰੀ ਨੂੰ ਲਗਾਏ ਜਾ ਰਹੇ ਮੈਡੀਕਲ ਕੈਂਪ ਵਿਚ ਨਿਊਰੋਲੋਜੀ, ਦਿਲ ਦੇ ਰੋਗ, ਪਲਾਸਟਿਕ ਸਰਜਰੀ, ਚਮੜੀ ਦੇ ਰੋਗ, ਅÏਰਤਾਂ ਦੇ ਰੋਗ, ਅੱਖਾਂ ਦੇ ਰੋਗ, ਕੰਨ-ਨੱਕ-ਗਲਾ, ਦੰਦਾਂ ਦੇ ਰੋਗ, ਬੱਚਿਆਂ ਦੇ ਰੋਗ, ਹੱਡੀਆਂ ਦੇ ਰੋਗ ਤੇ ਫਿਜ਼ੀਓਥੈਰੇਪੀ ਵਰਗੀਆਂ ਅਹਿਮ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ | ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦਾ ਪੂਰਾ ਚੈੱਕਅਪ ਕੀਤਾ ਜਾਵੇਗਾ | ਕੈਂਪ ਦਾ ਮਕਸਦ ਇਲਾਕੇ ਦੇ ਲੋਕਾਂ ਨੂੰ ਇਕ ਹੀ ਥਾਂ 'ਤੇ ਵੱਖ-ਵੱਖ ਰੋਗਾਂ ਦੀ ਮੁਫ਼ਤ ਜਾਂਚ ਤੇ ਸਲਾਹ ਮੁਹੱਈਆ ਕਰਵਾਉਣਾ ਹੈ | ਪ੍ਰਧਾਨ ਮਹਾਬੀਰ ਸਿੰਘ ਸੰਧੂ ਵਲੋਂ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਫ਼੍ਰੀ ਮੈਗਾ ਮੈਡੀਕਲ ਕੈਂਪ ਦਾ ਲਾਭ ਉਠਾਉਣ ਤੇ ਆਪਣੀ ਸਿਹਤ ਦੀ ਜਾਂਚ ਜ਼ਰੂਰ ਕਰਵਾਉਣ |
ਪਿਛਲੀ ਖ਼ਬਰ ਬੰਦੀ ਸਿੱਖਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਉੱਤਰੀਆਂ ਮੈਦਾਨ 'ਚ 26 ਜਨਵਰੀ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਅਗਲੀ ਖ਼ਬਰ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਨੇ ਬਸੰਤ ਦੀਆਂ ਖ਼ੁਸ਼ੀਆਂ ਆਪਣੀ ਪੋਤੀ ਨਾਲ ਕੀਤੀਆਂ ਸਾਂਝੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।