28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਰੀਜ਼ਾਂ ਨੂੰ ਸਮੇਂ ਸਿਰ ਜਾਂਚ, ਦਵਾਈਆਂ ਅਤੇ ਪੌਸ਼ਟਿਕ ਖ਼ੁਰਾਕ ਲੈਣ ਦੀ ਕੀਤੀ ਅਪੀਲ

ਫ਼ਿਰੋਜ਼ਪੁਰ, 27 ਅਕਤੂਬਰ (ਕੁਲਬੀਰ ਸਿੰਘ ਸੋਢੀ)-ਸਿਵਲ ਸਰਜਨ ਡਾ. ਪਰਮਿੰਦਰ ਸਿੰਘ ਦੀ ਅਗਵਾਈ ਅਤੇ ਜ਼ਿਲ੍ਹਾ ਟੀ.

ਟੀ.ਬੀ. ਦੇ ਲੋੜਵੰਦ ਮਰੀਜ਼ਾਂ ਨੂੰ ਪੌਸ਼ਟਿਕ ਆਹਾਰ ਕਿੱਟਾਂ ਦੇਣ ਸਮੇਂ ਸਿਹਤ ਕਰਮਚਾਰੀ ਅਤੇ ਏ.ਡਬਲਯੂ.ਐੱਲ. ਐਗਰੀ ਬਿਜ਼ਨਸ ਲਿਮਟਿਡ ਕੰਪਨੀ ਦੇ ਅਧਿਕਾਰੀ। ਅਜੀਤ ਤਸਵੀਰ 28-10-2026
ਫ਼ਿਰੋਜ਼ਪੁਰ, 27 ਅਕਤੂਬਰ (ਕੁਲਬੀਰ ਸਿੰਘ ਸੋਢੀ)-ਸਿਵਲ ਸਰਜਨ ਡਾ.ਪਰਮਿੰਦਰ ਸਿੰਘ ਦੀ ਅਗਵਾਈ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ.ਚੇਤਨ ਕੱਕੜ ਦੀ ਨਿਗਰਾਨੀ ਹੇਠ ਮਿਸ਼ਨ ਨਿਕਸ਼ੇ ਮਿੱਤਰਾ ਤਹਿਤ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਟੀ.ਬੀ. ਦੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਪੌਸ਼ਟਿਕ ਆਹਾਰ ਕਿੱਟਾਂ ਵੰਡੀਆਂ ਗਈਆਂ। ਏ.ਡਬਲਯੂ.ਐੱਲ. ਐਗਰੀ ਬਿਜ਼ਨਸ ਲਿਮਟਿਡ, ਸਾਈਆਂਵਾਲਾ, ਫ਼ਿਰੋਜ਼ਪੁਰ ਵਲੋਂ ਪਿਛਲੇ ਮਹੀਨੇ ਗੋਦ ਲਏ ਗਏ 70 ਟੀ.ਬੀ. ਮਰੀਜ਼ਾਂ ਨੂੰ ਦੂਜੀ ਵਾਰ 70 ਕਿੱਟਾਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ 34 ਲੋੜਵੰਦ ਮਰੀਜ਼ਾਂ ਨੂੰ ਪੌਸ਼ਟਿਕ ਆਹਾਰ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਕੰਪਨੀ ਦੇ ਐੱਚ.ਆਰ. ਹੈੱਡ ਸਮੀਰ ਪੰਟਾ ਅਤੇ ਡਿਪਟੀ ਮੈਨੇਜਰ (ਲੇਖਾਕਾਰ) ਅਸ਼ਵਨੀ ਭਾਰਦਵਾਜ ਦੀ ਦੇਖ-ਰੇਖ ਹੇਠ ਇਹ ਉਪਰਾਲਾ ਕੀਤਾ ਗਿਆ। ਡਾ.ਚੇਤਨ ਕੱਕੜ ਅਤੇ ਫਾਰਮੇਸੀ ਅਫ਼ਸਰ ਰਾਜ ਕੁਮਾਰ ਨੇ ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੀ.ਬੀ. ਦਾ ਸਮੇਂ ਸਿਰ ਪਤਾ ਲੱਗਣ, ਨਿਯਮਿਤ ਜਾਂਚ, ਡਾਕਟਰਾਂ ਦੀ ਸਲਾਹ ਅਨੁਸਾਰ ਦਵਾਈਆਂ ਲੈਣ ਅਤੇ ਪੌਸ਼ਟਿਕ ਆਹਾਰ ਦੀ ਵਰਤੋਂ ਨਾਲ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋਇਆ ਜਾ ਸਕਦਾ ਹੈ। ਉਨ੍ਹਾਂ ਮਰੀਜ਼ਾਂ ਨੂੰ ਇਲਾਜ ਦੌਰਾਨ ਸਾਵਧਾਨੀਆਂ ਵਰਤਣ ਅਤੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਫਾਰਮੇਸੀ ਅਫ਼ਸਰ ਨਰੇਸ਼ ਕੁਮਾਰ, ਰਾਜਦੀਪ ਸਿੰਘ ਟੀ.ਬੀ.ਐੱਚ.ਵੀ.,ਕਮਲਜੀਤ ਸਿੰਘ ਐੱਸ.ਟੀ.ਐੱਸ., ਅਰੁਣ ਐੱਮ.ਐੱਲ.ਟੀ., ਹਰਮਿੰਦਰ ਸਿੰਘ ਟੀ.ਬੀ.ਐੱਚ.ਵੀ., ਸਿਮਰਨਜੀਤ ਸਿੰਘ ਐੱਮ.ਐੱਲ.ਟੀ., ਵੀਰਪਾਲ ਕੌਰ ਐੱਸ.ਐੱਨ. ਅਤੇ ਬੰਦਨਾ ਐੱਸ.ਐੱਨ. ਨੇ ਵਿਸ਼ੇਸ਼ ਯੋਗਦਾਨ ਪਾਇਆ।
ਪਿਛਲੀ ਖ਼ਬਰ ਰਾਜਸਥਾਨ ਤੋਂ ਸਸਤਾ ਝੋਨਾ ਖ਼ਰੀਦ ਐੱਮ.ਐੱਸ.ਪੀ ’ਤੇ ਵੇਚ ਮੁਨਾਫ਼ੇਖ਼ੋਰੀ ਦੇ ਕਾਰੋਬਾਰ ’ਤੇ ਨਹੀਂ ਹੋ ਰਿਹਾ ਕਾਬੂ ਭਾਕਿਯੂ ਕਾ... ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅਕਾਲ ਅਕੈਡਮੀ ਬਸਤੀ ਵਸਾਵਾ ਸਿੰਘ ਵਿਖੇ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।