17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪੁਲਿਸ ਵਲੋਂ ਸੜਕ ਸੁਰੱਖਿਆ ਸੰਬੰਧੀ ਸੈਮੀਨਾਰ ਲਗਾਇਆ

ਅਜੀਤ ਡੈਸਕ 22-01-2026
ਜ਼ੀਰਾ, 21 ਜਨਵਰੀ (ਪ੍ਰਤਾਪ ਸਿੰਘ ਹੀਰਾ)-ਟਰੈਫ਼ਿਕ ਪੁਲਿਸ ਵਲੋਂ 1 ਜਨਵਰੀ ਤੋਂ 31 ਜਨਵਰੀ ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਤਹਿਤ ਸ਼੍ਰੀ ਹੇਮਕੰੁਟ ਟੈਕਸੀ ਸਟੈਂਡ ਜ਼ੀਰਾ ਵਿਖੇ ਇਕ ਸੈਮੀਨਾਰ ਲਗਾਇਆ ਗਿਆ | ਟਰੈਫ਼ਿਕ ਇੰਚਾਰਜ ਏ.ਐਸ.ਆਈ ਸਵਰਨ ਸਿੰਘ ਵਲੋਂ ਡਰਾਈਵਰਾਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਡਰਾਈਵਰ ਭਾਈਚਾਰੇ ਨੂੰ ਧੁੰਦ ਵਿਚ ਗੱਡੀ ਦੀਆਂ ਲਾਈਟਾਂ ਜਗਾ ਕੇ ਰੱਖਣ ਓਵਰਟੇਕ ਤੋਂ ਸੰਕੋਚ ਕਰਨ ਸੀਟ ਬੈਲਟ ਲਾ ਕੇ ਰੱਖਣ, ਆਪਣੀਆਂ ਗੱਡੀਆਂ ਦੇ ਕਾਗ਼ਜ਼ਾਤ ਪੂਰੇ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ |
ਇਸ ਮੌਕੇ ਉਨ੍ਹਾਂ ਦੇ ਨਾਲ ਏ. ਐਸ. ਆਈ. ਗੁਰਭੇਜ ਸਿੰਘ, ਏ. ਐਸ. ਆਈ. ਹਰਪਿੰਦਰਜੀਤ ਸਿੰਘ ਭੋਲਾ, ਟੈਕਸੀ ਯੂਨੀਅਨ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਬੌਬੀ, ਬੱਬੂ, ਗੁਰਸੇਵ ਸਿੰਘ, ਲਖਬੀਰ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ ਜਸਵਿੰਦਰ ਸਿੰਘ ਜੱਜ, ਗੋਲਡੀ, ਬਿੱਟੂ, ਆਦਿ ਡਰਾਈਵਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂਹਰਸਹਾਏ ਦੇ ਸ਼ਰਧਾਲੂਆਂ ਨੇ ਵੀ ਗੰਗਾਨਗਰ ਤੋਂ ਕਟੜਾ ਲਈ ਸਿੱਧੀ ਟਰੇਨ ਚਲਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਸੜਕਾਂ 'ਤੇ ਸੁਰੱਖਿਆ ਨਿਯਮਾਂ ਦੀ ਜਾਣਕਾਰੀ, ਪਾਲਣਾ ਅਤੇ ਅਗਿਆਨਤਾ ਦੇ ਨੁਕਸਾਨਾਂ ਸੰਬੰਧੀ ਵਿਦਿਆਰਥੀਆਂ ਨੇ ਦਿੱਤੇ ਭਾਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।