17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸੜਕਾਂ 'ਤੇ ਸੁਰੱਖਿਆ ਨਿਯਮਾਂ ਦੀ ਜਾਣਕਾਰੀ, ਪਾਲਣਾ ਅਤੇ ਅਗਿਆਨਤਾ ਦੇ ਨੁਕਸਾਨਾਂ ਸੰਬੰਧੀ ਵਿਦਿਆਰਥੀਆਂ ਨੇ ਦਿੱਤੇ ਭਾਸ਼ਨ

ਅਜੀਤ ਡੈਸਕ 22-01-2026
ਨਵਾਂਸ਼ਹਿਰ, 21 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਹਰ ਸਾਲ ਜਨਵਰੀ ਮਹੀਨਾ ਕੌਮੀ ਪੱਧਰ 'ਤੇ ਸੜਕ ਸੁਰੱਖਿਆ ਜਾਗਰੂਕਤਾ ਕਰਕੇ ਮਨਾਇਆ ਜਾਂਦਾ ਹੈ | ਇਸੇ ਲੜੀ 'ਚ ਸੜਕਾਂ 'ਤੇ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਤੇ ਪਾਲਣਾ ਦੀ ਲੋੜ ਅਤੇ ਦੂਜੇ ਪਾਸੇ ਨਿਯਮਾਂ ਦੀ ਅਗਿਆਨਤਾ ਕਾਰਨ ਖ਼ਤਰਿਆਂ ਬਾਰੇ ਸਥਾਨਕ ਬਾਬਾ ਵਜੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਸ਼ਨ ਪ੍ਰਤੀਯੋਗਤਾ ਰੋਡ ਸੇਫਟੀ ਅਵੇਰਨੈੱਸ ਸੁਸਾਇਟੀ ਵਲੋਂ ਸਕੂਲ ਦੇ ਸਹਿਯੋਗ ਨਾਲ ਕਰਵਾਈ ਗਈ | ਮੈਡਮ ਰੇਖਾ ਨੇ ਸਟੇਜ ਦਾ ਸੰਚਾਲਨ ਕੀਤਾ | ਭਾਸ਼ਨ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਇੱਕ ਸੁਰ ਹੋ ਕੇ ਆਖਿਆ ਕਿ ਹਰ ਤਰ੍ਹਾਂ ਦੇ ਵਾਹਨਾਂ ਨੂੰ ਡਰਾਈਵਰਾਂ ਨੂੰ , ਰੇਹੜੀ-ਰਿਕਸ਼ਿਆਂ ਵਾਲਿ੍ਹਆਂ ਤੇ ਪੈਦਲ ਚੱਲਣ ਵਾਲਿ੍ਹਆਂ ਨੂੰ ਸਬਰ ਸੰਤੋਖ ਨਾਲ ਨਿਯਮਾਂ ਦਾ ਵਧੇਰੇ ਧਿਆਨ ਰੱਖਣਾ ਚਾਹੀਦਾ | ਇਸ ਮੌਕੇ ਹਰਪ੍ਰਭਮਹਿਲ ਸਿੰਘ, ਜੇ. ਐਸ ਗਿੱਦਾ, ਪਿ੍ੰਸੀਪਲ ਬਿਕਰਮਜੀਤ ਸਿੰਘ, ਦਿਲਬਾਗ ਸਿੰਘ ਰਿਟਾ ਡੀ.ਈ.ਓ ਤੇ ਪ੍ਰਵੀਨ ਕੁਮਾਰ ਟ੍ਰੈਫਿਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਭਾਸ਼ਨ ਪ੍ਰਤੀਯੋਗਤਾ ਦੀ ਜੱਜ ਮੰਡਲੀ ਵਿੱਚ ਦਿਲਬਾਗ ਸਿੰਘ, ਪ੍ਰਵੀਨ ਕੁਮਾਰ ਤੇ ਬਿਕਰਮਜੀਤ ਸਿੰਘ ਸ਼ਾਮਲ ਸਨ | ਨਤੀਜਾ ਦਿਲਬਾਗ ਸਿੰਘ ਵਲੋਂ ਸੁਣਾਇਆ ਗਿਆ ਜਿਸ ਅਨੁਸਾਰ ਪਲੱਸ ਵੰਨ ਦੀ ਤਨੂ ਫਸਟ, ਗੈਰੀ ਸੈਕਿੰਡ, ਪਲੱਸ ਟੂ ਦੀ ਜੈਸਮੀਨ ਤੇ ਪਲੱਸ ਵੰਨ ਦੀ ਈਸ਼ਾ ਨੇ ਚੌਥੀ ਪੁਜੀਸ਼ਨ ਹਾਸਲ ਕੀਤੀ | ਇਸ ਮੌਕੇ ਪਿ੍ੰਸੀਪਲ ਜਸਵੀਰ ਸਿੰਘ, ਪ੍ਰਧਾਨ ਹਰਪ੍ਰਭਮਹਿਲ ਸਿੰਘ, ਸਕੱਤਰ ਜੇ. ਐਸ ਗਿੱਦਾ, ਪਿ੍ੰਸੀਪਲ ਬਿਕਰਮਜੀਤ ਸਿੰਘ, ਦਿਲਬਾਗ ਸਿੰਘ ਰਿਟਾ:ਡੀ.ਈ.ਓ, ਪ੍ਰਵੀਨ ਕੁਮਾਰ ਟ੍ਰੈਫਿਕ ਪੁਲਿਸ, ਸਟਾਫ ਮੈਂਬਰ ਸੁਖਜਿੰਦਰ ਸਿੰਘ, ਨਵਜੀਤ ਸਿੰਘ, ਮੈਡਮ ਸੁਰਜੀਤ ਕੌਰ, ਕਮਲ, ਰੇਖਾ, ਵੰਦਨਾ, ਅੰਜੂ ਰਾਣੀ, ਆਸ਼ੂ, ਸੁਮਿਤ ਗਿੱਲ ਹੁਸ਼ਿਆਰਪੁਰ ਤੇ ਵਿਦਿਆਰਥੀ ਹਾਜ਼ਰ ਸਨ | ਆਖਰ 'ਚ ਪਿ੍ੰਸੀਪਲ ਜਸਵੀਰ ਸਿੰਘ ਨੇ ਪ੍ਰੋਗਰਾਮ ਦੀ ਸਫਲਤਾ ਲਈ ਮਿਲੇ ਸਹਿਯੋਗ ਲਈ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਪੁਲਿਸ ਵਲੋਂ ਸੜਕ ਸੁਰੱਖਿਆ ਸੰਬੰਧੀ ਸੈਮੀਨਾਰ ਲਗਾਇਆ ਅਗਲੀ ਖ਼ਬਰ ਮਿਲਾਵਟਖੋਰੀ ਸਮਾਜ ਨੂੰ ਮੌਤ ਵੱਲ ਧੱਕ ਰਹੀ ਹੈ-ਬਲਬੀਰ ਸਿੰਘ ਝਿੱਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।