ਜ਼ੀਰਾ, 20 ਜਨਵਰੀ (ਰਜਨੀਸ਼ ਕਥੂਰੀਆ)-ਤਹਿਸੀਲ ਜ਼ੀਰਾ ਦੇ ਸਹਿਕਾਰੀ ਸਭਾਵਾਂ ਦੇ ਕੁਝ ਸੈਕਟਰੀਆਂ ਵਲੋਂ ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ ਡੀ. ਏ. ਪੀ. ਤੇ ਯੂਰੀਆ ਖਾਦ ਵੇਚਣ 'ਚ ਕੀਤੀ ਜਾਂਦੀ ਘਪਲੇਬਾਜ਼ੀ ਵਿਚ ਕਥਿਤ ਤੌਰ 'ਤੇ ਆਰ. ਏ. ਸਹਿਕਾਰੀ ਸਭਾਵਾਂ ਜ਼ੀਰਾ ਦੀ ਮਿਲੀਭੁਗਤ ਨੂੰ ਲੈ ਕੇ ਉਨ੍ਹਾਂ ਦੇ ਮਾਰਕੀਟ ਕਮੇਟੀ ਦਫ਼ਤਰ ਜ਼ੀਰਾ ਵਿਖੇ ਸਥਿਤ ਦਫ਼ਤਰ ਅੱਗੇ ਧਰਨੇ ਲਗਾਏ ਗਏ | ਯੂਨੀਅਨ ਦੇ ਆਗੂਆਂ, ਯੂਨੀਅਨ ਦੇ ਹੋਰ ਜ਼ਿਲਿ੍ਹਆਂ 'ਚੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਧਰਨੇ ਨੂੰ ਸਫਲ ਬਣਾਉਣ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਸੁਖਮੰਦਰ ਸਿੰਘ ਸ਼ੂਸ਼ਕ, ਸੂਬਾ ਮੀਤ ਪ੍ਰਧਾਨ ਹਰਦਿਆਲ ਸਿੰਘ ਅਲੀਪੁਰ, ਸੂਬਾ ਮੀਤ ਪ੍ਰਧਾਨ ਕਿਰਨਪਾਲ ਸਿੰਘ ਸੋਢੀ ਵਾਲਾ, ਬਲਵਿੰਦਰ ਸਿੰਘ ਪੈੱ੍ਰਸ ਸਕੱਤਰ ਜ਼ਿਲ੍ਹਾ ਫ਼ਿਰੋਜ਼ਪੁਰ, ਜਲੌਰ ਸਿੰਘ ਵਿੱਤ ਸਕੱਤਰ, ਚਮਕੌਰ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਫ਼ਿਰੋਜ਼ਪੁਰ, ਚਮਕੌਰ ਸਿੰਘ ਬੱਲ ਮਨਸੂਰ ਦੇਵਾ ਬਲਾਕ ਪ੍ਰਧਾਨ ਜ਼ੀਰਾ, ਬਲਵਿੰਦਰ ਸਿੰਘ ਮਰਖਾਈ, ਜਸਕਰਨ ਸਿੰਘ ਪ੍ਰਧਾਨ ਖੋਸਾ ਦਲ ਸਿੰਘ, ਦਲਜੀਤ ਸਿੰਘ ਬਲਾਕ ਪ੍ਰਧਾਨ ਮੱਖੂ, ਸਰਵਨ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ, ਨੰਦ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਗੁਰਪ੍ਰਤਾਪ ਸਿੰਘ ਪੈੱ੍ਰਸ ਸਕੱਤਰ ਮੱਲਾਂਵਾਲਾ ਆਦਿ ਆਗੂਆਂ ਨੇ ਤਹਿ ਦਿਲੋਂ ਧੰਨਵਾਦ ਕੀਤਾ ਹੈ | ਇਨ੍ਹਾਂ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਕਿਸਾਨੀ ਮੰਗਾਂ 'ਤੇ ਹਮੇਸ਼ਾ ਡਟ ਕੇ ਪਹਿਰਾ ਦਿੰਦੀ ਹੈ ਜੋ ਕਿ ਯੂਨੀਅਨ ਨਾਲ ਜੁੜੇ ਆਗੂਆਂ ਤੇ ਵਰਕਰਾਂ ਦੇ ਸਹਿਯੋਗ ਨਾਲ ਹੀ ਸੰਭਵ ਹੁੰਦਾ ਹੈ |