ਫ਼ਿਰੋਜ਼ਪੁਰ, 20 ਜਨਵਰੀ (ਗੁਰਿੰਦਰ ਸਿੰਘ)-ਅਜੋਕੇ ਸਮੇਂ 'ਚ ਵਾਲਾਂ ਦੀਆਂ ਸਮੱਸਿਆਵਾਂ ਨਾਲ ਬਹੁਤ ਸਾਰੇ ਲੋਕ ਜੂਝ ਰਹੇ ਹਨ | ਅਜਿਹੇ ਵਿਚ ਸਮੇਂ ਸਿਰ ਕੀਤਾ ਗਿਆ ਇਲਾਜ, ਪਰਹੇਜ਼ ਸਾਡੇ ਵਾਲਾਂ ਨੂੰ ਸੁਰੱਖਿਅਤ ਰੱਖ ਸਕਦਾ ਹੈ | ਇਹ ਪ੍ਰਗਟਾਵਾ ਚਮੜੀ ਰੋਗ ਮਾਹਿਰ ਡਾ. ਦੀਕਸ਼ਿਤ ਗੋਇਲ ਨੇ ਸਥਾਨਕ ਇਕ ਨਿੱਜੀ ਹਸਪਤਾਲ ਵਿਖੇ ਕਰਵਾਏ ਗਏ ਇਕ ਸੈਮੀਨਾਰ ਦੌਰਾਨ ਕੀਤਾ | ਡਾ. ਦੀਕਸ਼ਿਤ ਗੋਇਲ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਾਲ ਝੜਨ ਦੀ ਸਮੱਸਿਆ ਆਮ ਬਣ ਗਈ ਹੈ, ਵਾਲਾਂ ਦੇ ਝੜਨ ਦੇ ਕਾਰਨਾਂ ਵਿਚ ਜੈਨੇਟਿਕਸ (ਖ਼ਾਨਦਾਨੀ ਕਾਰਨ), ਉਮਰ ਵਧਣ, ਤਣਾਅ, ਬਿਮਾਰੀ, ਡਾਕਟਰੀ ਇਲਾਜ (ਜਿਵੇਂ ਕਿ ਕੀਮੋਥੈਰੇਪੀ), ਦਵਾਈਆਂ, ਖ਼ੁਰਾਕ ਸੰਬੰਧੀ ਪਾਬੰਦੀਆਂ, ਸਟਾਈਲਿੰਗ ਦੀਆਂ ਆਦਤਾਂ, ਸਦਮਾ ਅਤੇ ਗਰਭ ਅਵਸਥਾ ਆਦਿ ਕਾਰਨ ਹਨ | ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਮਰਦ, ਅÏਰਤਾਂ ਅਤੇ ਬੱਚੇ ਸਭ ਕਰਦੇ ਹਨ | ਡਾ. ਦੀਕਸ਼ਿਤ ਗੋਇਲ ਨੇ ਕਿਹਾ ਕਿ ਵਾਲ ਝੜਨ ਦਾ ਮੁੱਖ ਕਾਰਨ 'ਐਂਡਰੋਜੈਨੇਟਿਕ ਐਲੋਪੀਸੀਆ' ਹੈ ਇਹ ਮਰਦਾਂ ਅਤੇ ਅÏਰਤਾਂ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ | ਮਰਦਾਂ ਵਿਚ ਇਹ ਅਕਸਰ 20-30 ਸਾਲ ਦੀ ਉਮਰ 'ਚ ਸ਼ੁਰੂ ਹੁੰਦਾ ਹੈ, ਜਦਕਿ ਅÏਰਤਾਂ 'ਚ ਇਹ 40-50 ਸਾਲ ਦੀ ਉਮਰ ਵਿਚ ਵਧੇਰੇ ਹੁੰਦਾ ਹੈ | ਇਨ੍ਹਾਂ ਕਾਰਨਾਂ ਤੋਂ ਇਲਾਵਾ ਅਚਾਨਕ ਵਾਲਾਂ ਦੇ ਪੈਚ (ਗੋਲ ਘੇਰੇ) ਤੇ ਵਾਲਾਂ ਨੂੰ ਕੱਸ ਕੇ ਬੰਨ੍ਹਣ ਨਾਲ ਵੀ ਵਾਲ ਝੜਦੇ ਹਨ | ਡਾ. ਦੀਕਸ਼ਤ ਨੇ ਆਖਿਆ ਕਿ ਵਾਲਾਂ ਦੇ ਝੜਨ ਨਾਲ ਘਬਰਾਉਣਾ ਨਹੀਂ ਚਾਹੀਦਾ ਬਲਕਿ ਕਾਰਨ ਦੇ ਆਧਾਰ 'ਤੇ ਇਲਾਜ ਉਪਲਬਧ ਹਨ |