02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ 100 ਸਾਲਾ ਸੱਚਖੰਡ ਪਿਆਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ

ਸੰਗਰੂਰ, 2 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸੰਤ ਅਤਰ ਸਿੰਘ ਜੀ ਦੇ 100 ਸਾਲਾ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਹਰਭਜਨ ਸਿੰਘ ਭੱਟੀ ਮੁੱਖ ਸੇਵਾਦਾਰ, ਨਰਿੰਦਰ ਪਾਲ ਸਿੰਘ ਸਾਹਨੀ ਸਰਪ੍ਰਸਤ, ਗੁਰਿੰਦਰ ਸਿੰਘ ਗੁਜਰਾਲ, ਪ੍ਰੀਤਮ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਤੇ ਸਮਾਗਮਾਂ ਦੀ ਲੜੀ ਵਿੱਚ ਇਸ ਰਾਤਰੀ ਕਥਾ ਸਮਾਗਮ ਦੀ ਆਰੰਭਤਾ ਭਾਈ ਮਨਵੀਰ ਸਿੰਘ ਕੋਹਾੜਕਾ ਤੋਂ ਬਾਅਦ ਸੰਤ ਅਤਰ ਸਿੰਘ ਗੁਰਮਤਿ ਕਾਲਜ ਮਸਤੂਆਣਾ ਸਾਹਿਬ ਦੇ ਵਿਦਿਆਰਥੀ ਵਿਸ਼ਵਜੋਤ ਸਿੰਘ ਦੇ ਜਥੇ ਨੇ ਕੀਰਤਨ ਦੀ ਹਾਜ਼ਰੀ ਭਰੀ।

ਅਜੀਤ ਡੈਸਕ 03-11-2026
ਸੰਗਰੂਰ, 2 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸੰਤ ਅਤਰ ਸਿੰਘ ਜੀ ਦੇ 100 ਸਾਲਾ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਹਰਭਜਨ ਸਿੰਘ ਭੱਟੀ ਮੁੱਖ ਸੇਵਾਦਾਰ, ਨਰਿੰਦਰ ਪਾਲ ਸਿੰਘ ਸਾਹਨੀ ਸਰਪ੍ਰਸਤ, ਗੁਰਿੰਦਰ ਸਿੰਘ ਗੁਜਰਾਲ, ਪ੍ਰੀਤਮ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਤੇ ਸਮਾਗਮਾਂ ਦੀ ਲੜੀ ਵਿੱਚ ਇਸ ਰਾਤਰੀ ਕਥਾ ਸਮਾਗਮ ਦੀ ਆਰੰਭਤਾ ਭਾਈ ਮਨਵੀਰ ਸਿੰਘ ਕੋਹਾੜਕਾ ਤੋਂ ਬਾਅਦ ਸੰਤ ਅਤਰ ਸਿੰਘ ਗੁਰਮਤਿ ਕਾਲਜ ਮਸਤੂਆਣਾ ਸਾਹਿਬ ਦੇ ਵਿਦਿਆਰਥੀ ਵਿਸ਼ਵਜੋਤ ਸਿੰਘ ਦੇ ਜਥੇ ਨੇ ਕੀਰਤਨ ਦੀ ਹਾਜ਼ਰੀ ਭਰੀ। ਇਸ ਮੌਕੇ ਤੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਵਿਸੇਸ਼ ਤੌਰ ਤੇ ਸ਼ਮੂਲੀਅਤ ਕੀਤੀ ਉਨਾਂ ਦੇ ਨਾਲ ਡਾ ਰਾਜਿੰਦਰ ਸਿੰਘ ਪ੍ਰਿੰਸੀਪਲ ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਪਿੰਡ ਬਹਾਦਰਪੁਰ, ਪ੍ਰੋ ਜਸਪ੍ਰੀਤ ਸਿੰਘ ਗੁਰਮਤਿ ਕਾਲਜ ਮਸਤੂਆਣਾ ਸਾਹਿਬ ਵੀ ਸੰਗਤਾਂ ਵਿੱਚ ਸ਼ਾਮਲ ਹੋਏ। ਸੁਰਿੰਦਰ ਪਾਲ ਸਿੰਘ ਸਿਦਕੀ ਦੇ ਬਾਖੂਬੀ ਸਟੇਜ ਸੰਚਾਲਨ ਅਧੀਨ ਭਾਈ ਜਸਵਿੰਦਰ ਸਿੰਘ ਹਜ਼ੂਰੀ ਕਥਾ ਵਾਚਕ ਗੁਰਸਾਗਰ ਮਸਤੂਆਣਾ ਸਾਹਿਬ ਨੇ ਸੰਤ ਅਤਰ ਸਿੰਘ ਜੀ ਦੇ ਬਹੁਪੱਖੀ ਜੀਵਨ ਅਤੇ ਪੰਥਕ ਯੋਗਦਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਨਰਿੰਦਰ ਪਾਲ ਸਿੰਘ ਸਾਹਨੀ ਨੇ ਧੰਨਵਾਦ ਕਰਦੇ ਹੋਏ ਲਗਾਈਆਂ ਸੇਵਾਵਾਂ ਨੂੰ ਨਿਭਾਉਣ ਦਾ ਸੱਦਾ ਪ੍ਰਵਾਨ ਕੀਤਾ। ਕਥਾ ਸਮਾਗਮ ਦੇ ਦੂਸਰੇ ਕਥਾ ਵਾਚਕ ਭਾਈ ਅਮਰੀਕ ਸਿੰਘ ਸ਼ਾਦੀਹਰੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਰੋਗ ਨਿਵਾਰਨ ਸੁਨਾਮ ਨੇ ਸੰਤਾਂ ਵੱਲੋਂ ਦਰਸਾਏ ਨਾਮ ਸਿਮਰਨ ਨਾਲ ਜੋੜਨ ਦਾ ਸੁਨੇਹਾ ਦਿੱਤਾ। ਇਸ ਮੌਕੇ ਤੇ ਗਿਆਨੀ ਪਿਆਰਾ ਸਿੰਘ ਪ੍ਰਚਾਰਕ ਅਤੇ ਜਥੇ ਦੇ ਮੈਂਬਰ ਸਵਰਨ ਸਿੰਘ, ਗੰਗਾ ਸਿੰਘ, ਗੁਰਪਾਲ ਸਿੰਘ ਹਾਜ਼ਰ ਸਨ। ਦੋਹਾਂ ਕਥਾ ਵਾਚਕਾਂ , ਖਹਿਰਾ ਸਾਹਿਬ, ਪ੍ਰੋ: ਜਸਪ੍ਰੀਤ ਸਿੰਘ ਨੂੰ ਸੁਸਾਇਟੀ ਵੱਲੋਂ ਹਰਭਜਨ ਸਿੰਘ ਭੱਟੀ, ਨਰਿੰਦਰ ਪਾਲ ਸਿੰਘ, ਗੁਰਿੰਦਰ ਸਿੰਘ ਗੁਜਰਾਲ, ਚਰਨਜੀਤ ਪਾਲ ਸਿੰਘ, ਗੁਰਿੰਦਰ ਵੀਰ ਸਿੰਘ , ਪੀ੍ਤਮ ਸਿੰਘ ਨੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸੁਸਾਇਟੀ ਸਰਪ੍ਰਸਤ ਹਰਦੀਪ ਸਿੰਘ ਸਾਹਨੀ, ਦਲਵੀਰ ਸਿੰਘ ਬਾਬਾ, ਗੁਰਕੰਵਲ ਸਿੰਘ ਤੇ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਜੋਂ ਚਰਨਕਮਲ ਸਿੰਘ ਸ਼ੇਖੋਂ, ਬਲਵੰਤ ਸਿੰਘ ਭਿੱਖੀ, ਗਗਨਦੀਪ ਸਿੰਘ ਗੱਗੀ, ਦਮਨਜੀਤ ਸਿੰਘ ਸਰਨਾ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਰੋਬਿਨ, ਹਰਪ੍ਰੀਤ ਸਿੰਘ ਪ੍ਰੀਤ, ਅਮਰਜੀਤ ਸਿੰਘ ਪਾਹਵਾ, ਸਤਪਾਲ ਸਿੰਘ, ਅਵਤਾਰ ਸਿੰਘ, ਕੁਲਜੀਤ ਸਿੰਘ ਸਿੱਧੂ, ਲਖਵੀਰ ਸਿੰਘ ਲੱਖਾ, ਰਾਵਿੰਦਰ ਸਿੰਘ, ਨਰਿੰਦਰ ਸਿੰਘ ਬੱਬੂ, ਜਸਵੀਰ ਸਿੰਘ ਪਿੰਕਾ, ਜਸਪ੍ਰੀਤ ਸਿੰਘ ਬੈਂਕ ਵਾਲੇ ਆਦਿ ਸਮੇਤ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਭਾਈ ਸੁੰਦਰ ਸਿੰਘ ਹੈੱਡ ਗ੍ਰੰਥੀ ਨੇ ਅਰਦਾਸ ਅਤੇ ਹੁਕਮਨਾਮੇ ਦੀ ਸੇਵਾ ਨਿਭਾਈ।
ਪਿਛਲੀ ਖ਼ਬਰ ਹੌਟਸਪੌਟਾਂ ’ਚ ਹੁਣ ਨਸ਼ਿਆਂ ਦੀ ਥਾਂ ਖੇਡਾਂ ਦੀ ਗੂੰਜ ਸੁਣੇਗੀ- ਡੀ.ਸੀ. ਤੇ ਐੱਸ.ਐੱਸ.ਪੀ. ਨੇ ਵਿਭਾਗਾਂ ਨੂੰ ਦਿੱਤੇ ਤੇਜ਼... ਅਗਲੀ ਖ਼ਬਰ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕੇਗਾ-ਛੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।