07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਲੌਂਗੋਵਾਲ ਤੋਂ ਚੰਡੀਗੜ੍ਹ ਧਰਨੇ ਲਈ ਡਿਪੂ ਹੋਲਡਰਾਂ ਦਾ ਜਥਾ ਰਵਾਨਾ

ਲੌਂਗੋਵਾਲ, 5 ਅਕਤੂਬਰ (ਵਿਨੋਦ, ਖੰਨਾ) - ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ ਵਲੋਂ ਡਿੱਪੂ ਹੋਲਡਰਾਂ ਦੀਆਂ ਹੱਕੀ ਮੰਗਾਂ ਸਬੰਧੀ ਅੱਜ ਚੰਡੀਗੜ੍ਹ ਸਥਿਤ ਅਨਾਜ ਭਵਨ ਅੱਗੇ ਦਿੱਤੇ ਜਾਣ ਵਾਲੇ ਪੰਜਾਬ ਪੱਧਰ ਦੇ ਰੋਸ ਧਰਨੇ ’ਚ ਸ਼ਾਮਿਲ ਹੋਣ ਲਈ ਬੱਸ ਸਟੈਂਡ ਲੌਂਗੋਵਾਲ ਤੋਂ ਡਿੱਪੂ ਹੋਲਡਰਾਂ ਦਾ ਜਥਾ ਰਵਾਨਾ ਹੋਇਆ ਹੈ । ਇਸ ਮੌਕੇ ਯੂਨੀਅਨ ਦੇ ਸੀਨੀਅਰ ਆਗੂਆਂ ਸਾਬਕਾ ਸਰਪੰਚ ਰਾਜ ਸਿੰਘ, ਤਲਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਡਿੱਪੂ ਹੋਲਡਰਾਂ ਦੀਆਂ ਮੰਗਾਂ ਨੂੰ ਲੰਮੇ ਸਮੇਂ ਤੋਂ ਲਟਕਾਉਂਦੀ ਆ ਰਹੀ ਹੈ।

ਅਜੀਤ ਡੈਸਕ 06-10-2026
ਲੌਂਗੋਵਾਲ, 5 ਅਕਤੂਬਰ (ਵਿਨੋਦ, ਖੰਨਾ) - ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ ਵਲੋਂ ਡਿੱਪੂ ਹੋਲਡਰਾਂ ਦੀਆਂ ਹੱਕੀ ਮੰਗਾਂ ਸਬੰਧੀ ਅੱਜ ਚੰਡੀਗੜ੍ਹ ਸਥਿਤ ਅਨਾਜ ਭਵਨ ਅੱਗੇ ਦਿੱਤੇ ਜਾਣ ਵਾਲੇ ਪੰਜਾਬ ਪੱਧਰ ਦੇ ਰੋਸ ਧਰਨੇ ’ਚ ਸ਼ਾਮਿਲ ਹੋਣ ਲਈ ਬੱਸ ਸਟੈਂਡ ਲੌਂਗੋਵਾਲ ਤੋਂ ਡਿੱਪੂ ਹੋਲਡਰਾਂ ਦਾ ਜਥਾ ਰਵਾਨਾ ਹੋਇਆ ਹੈ । ਇਸ ਮੌਕੇ ਯੂਨੀਅਨ ਦੇ ਸੀਨੀਅਰ ਆਗੂਆਂ ਸਾਬਕਾ ਸਰਪੰਚ ਰਾਜ ਸਿੰਘ, ਤਲਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਡਿੱਪੂ ਹੋਲਡਰਾਂ ਦੀਆਂ ਮੰਗਾਂ ਨੂੰ ਲੰਮੇ ਸਮੇਂ ਤੋਂ ਲਟਕਾਉਂਦੀ ਆ ਰਹੀ ਹੈ। ਹੁਣ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਵੀ ਡਿੱਪੂ ਹੋਲਡਰਾਂ ਦੀਆਂ ਮੰਗਾਂ ਜਿਉਂ ਦੀ ਤਿਉਂ ਖੜੀਆਂ ਹਨ। ਆਗੂਆਂ ਨੇ ਦੱਸਿਆ ਕਿ ਡਿੱਪੂ ਹੋਲਡਰਾਂ ਦੀ ਕਮਿਸ਼ਨ ਵਿੱਚ ਵਾਧਾ ਕਰਨ, ਮਾਰਕਫੈਡ ਦੀ ਤਰਜ਼ ‘ਤੇ 68 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦਿੱਤੇ ਜਾਣ, ਖਪਤਕਾਰ ਦਾ ਫਿੰਗਰ ਪ੍ਰਿੰਟ 5 ਵਾਰ ਦੀ ਬਜਾਏ ਇੱਕ ਵਾਰ ਲੱਗਣ, ਦੁਕਾਨ, ਬਿਜਲੀ ਬਿੱਲ ਅਤੇ ਇੰਟਰਨੈਟ ਦਾ ਖਰਚਾ ਦਿੱਤੇ ਜਾਣ, ਲੇਬਰ ਖਰਚਾ ਦੇਣ ਅਤੇ ਅਨਾਜ਼ ਦੀ ਲਦਾਈ ਅਤੇ ਲਹਾਈ ਦਾ ਖਰਚਾ ਦੇਣ, 2020- 21 ਦੌਰਾਨ ਰੱਦ ਕੀਤੇ ਗਏ ਡਿੱਪੂ ਬਹਾਲ ਕੀਤੇ ਜਾਣ, ਕਿੱਟਾਂ ਦੀ ਡਿੱਪੂਆਂ ਤੱਕ ਲਦਾਈ ਅਤੇ ਲਹਾਈ ਸਮੇਤ ਪਹੁੰਚ ਕੀਤੇ ਜਾਣ, ਖਰਾਬ ਮਸ਼ੀਨਾਂ ਅਤੇ ਕੰਡਿਆਂ ਨੂੰ ਤੁਰੰਤ ਬਦਲੇ ਜਾਣ ਅਤੇ ਬੇਹੱਦ ਧੀਮੀ ਰਫਤਾਰ ਨਾਲ ਚੱਲਦੇ ਸਰਵਰ ਨੂੰ ਅਪਡੇਟ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਚੰਡੀਗੜ੍ਹ ਧਰਨੇ ’ਚ ਰਵਾਨਾ ਹੋਣ ਵਾਲਿਆਂ ’ਚ ਬਲਾਕ ਪ੍ਰਧਾਨ ਕਰਨੈਲ ਸਿੰਘ ਰੱਤੋ ਕੇ, ਕੌਂਸਲਰ ਗੁਰਮੇਲ ਸਿੰਘ ਚੋਟੀਆ, ਮੁਲਖਾ ਸਿੰਘ ਸਾਬਕਾ ਸਰਪੰਚ ਕੁੰਨਰਾਂ, ਗੁਰਪ੍ਰੀਤ ਸਿੰਘ ਭਗਵਾਨਪੁਰਾ, ਮਨਧੀਰ ਦਾਸ, ਗੁਰਮੁਖ ਸਿੰਘ ਢੱਡਰੀਆਂ, ਜਗਵਿੰਦਰ ਸਿੰਘ ਢੱਡਰੀਆਂ, ਮੰਗਤ ਰਾਏ ਦਿਆਲਗੜ੍ਹ, ਰਾਜੂ ਸਾਹੋ ਕੇ, ਬਬਲੀ ਲੌਂਗੋਵਾਲ, ਪੁਸ਼ਪਿੰਦਰ ਲੌਂਗੋਵਾਲ, ਚਮਕੌਰ ਸਿੰਘ ਕਿਲਾ ਭਰੀਆਂ, ਮੱਖਣ ਸਿੰਘ ਤੋਗਾਵਾਲ, ਇਕਬਾਲ ਸਿੰਘ ਸ਼ੇਰੋਂ ਅਤੇ ਜਸਵੀਰ ਸਿੰਘ ਸ਼ੇਰੋਂ ਦੇ ਨਾਮ ਸ਼ਾਮਿਲ ਹਨ।
ਪਿਛਲੀ ਖ਼ਬਰ ਤਿੰਨ ਸੌ ਨਸ਼ੀਲੀਆਂ ਗੋਲੀਆਂ ਸਣੇ ਦੋ ਕਾਬੂ, ਤੀਜਾ ਫਰਾਰ ਅਗਲੀ ਖ਼ਬਰ ਸੁਖਬੀਰ ਦੀ ਰੈਲੀ ’ਚ ਲੋਕਾਂ ਦੇ ਇਕੱਠ ਨੇ ਜੱਸੀ ਮੰਨਵੀ ਦੀ ਜਿੱਤ ਦਾ ਮੁੱਢ ਬੰਨ੍ਹਿਆ- ਸਲਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।