06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪਹਿਲਵਾਨ ਗੋਲੂ ਚੀਮਾ ਨੂੰ ਸਦਮਾ-ਪਿਤਾ ਦਾ ਦਿਹਾਂਤ

ਚੀਮਾ ਮੰਡੀ, 5 ਸਤੰਬਰ (ਗੁਰਜੀਤ ਸਿੰਘ ਚਹਿਲ) - ਕੌਮੀ ਪਹਿਲਵਾਨ ਜਗਤਾਰ ਸਿੰਘ ‘ਗੋਲੂ ਚੀਮਾ ਦੇ ਪਿਤਾ ਜਗਰੂਪ ਸਿੰਘ ਚੀਮਾ ਦਾ ਅੱਜ ਦਿਹਾਂਤ ਹੋ ਗਿਆ ਹੈ। ਸਵ.

ਅਜੀਤ ਡੈਸਕ 06-09-2026
ਚੀਮਾ ਮੰਡੀ, 5 ਸਤੰਬਰ (ਗੁਰਜੀਤ ਸਿੰਘ ਚਹਿਲ) - ਕੌਮੀ ਪਹਿਲਵਾਨ ਜਗਤਾਰ ਸਿੰਘ ‘ਗੋਲੂ ਚੀਮਾ ਦੇ ਪਿਤਾ ਜਗਰੂਪ ਸਿੰਘ ਚੀਮਾ ਦਾ ਅੱਜ ਦਿਹਾਂਤ ਹੋ ਗਿਆ ਹੈ। ਸਵ. ਜਗਰੂਪ ਸਿੰਘ ਆਪਣੇ ਸਮੇਂ ਦੌਰਾਨ ਕਬੱਡੀ ਦੇ ਉੱਘੇ ਖਿਡਾਰੀ ਰਹੇ ਅਤੇ ਖੇਡਾਂ ਨਾਲ ਉਨ੍ਹਾਂ ਦਾ ਵਿਸ਼ੇਸ਼ ਲਗਾਅ ਸੀ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਹਮੇਸ਼ਾ ਹੀ ਪ੍ਰੇਰਿਤ ਕੀਤਾ। ਉਨ੍ਹਾਂ ਦੇ ਪਰਿਵਾਰ ਦਾ ਖੇਡਾਂ ਨਾਲ ਲੰਮੇ ਸਮੇਂ ਤੋਂ ਨਾਤਾ ਰਿਹਾ ਹੈ । ਉਨ੍ਹਾਂ ਦੇ ਦਿਹਾਂਤ ਨਾਲ ਇਲਾਕੇ ਭਰ ‘ਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਦਿਹਾਂਤ ’ਤੇ ਕਲਗੀਧਰ ਟਰੱਸਟ ਬੜੂ ਸਾਹਿਬ ਤੋ ਇਲਾਵਾ ਖੇਡ ਜਗਤ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅਤੇ ਰਾਜਨੀਤਿਕ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਵ. ਜਗਰੂਪ ਸਿੰਘ ਵਲੋਂ ਖੇਡਾਂ ਅਤੇ ਸਮਾਜ ਪ੍ਰਤੀ ਪਾਇਆ ਯੋਗਦਾਨ ਹਮੇਸ਼ਾ ਯਾਦ ਰਹੇਗਾ ।
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕਿਸਾਨ ਮੋਰਚੇ ਵਿੱਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।