31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਦਿੜ੍ਹਬਾ ਮੰਡੀ, 30 ਅਗਸਤ (ਹਰਬੰਸ ਸਿੰਘ ਛਾਜਲੀ) - ਦੇਸ਼ ਭਗਤ ਕਲੱਬ ਖਨਾਲ ਕਲਾ ਅਤੇ ਗਲੋਬਲ ਇਮੀਗ੍ਰੇਸ਼ਨ ਦਿੜ੍ਹਬਾ ਵੱਲੋਂ ਸਾਂਝੇ ਤੌਰ ਤੇ ਤਿੰਨ ਰੋਜ਼ ਤੀਆਂ ਦਾ ਤਿਉਹਾਰ ਪਿੰਡ ਖਨਾਲ ਕਲਾ ਵਿਖੇ ਮਨਾਇਆ ਗਿਆ। ਸਮਾਗਮ ਗਲੋਬਲ ਇਮੀਗ੍ਰੇਸ਼ਨ ਦੇ ਮਾਲਕ ਨਿਰਭੈ ਸਿੰਘ ਝਿੰਜਰ ਅਤੇ ਬਲਾਕ ਸੰਮਤੀ ਮੈਂਬਰ ਮਨਜੀਤ ਕੌਰ ਦੀ ਅਗਵਾਹੀ ਹੇਠ ਧੂਮਧਾਮ ਨਾਲ ਮਨਾਇਆ ਗਿਆ।

ਅਜੀਤ ਡੈਸਕ 31-08-2026
ਦਿੜ੍ਹਬਾ ਮੰਡੀ, 30 ਅਗਸਤ (ਹਰਬੰਸ ਸਿੰਘ ਛਾਜਲੀ) - ਦੇਸ਼ ਭਗਤ ਕਲੱਬ ਖਨਾਲ ਕਲਾ ਅਤੇ ਗਲੋਬਲ ਇਮੀਗ੍ਰੇਸ਼ਨ ਦਿੜ੍ਹਬਾ ਵੱਲੋਂ ਸਾਂਝੇ ਤੌਰ ਤੇ ਤਿੰਨ ਰੋਜ਼ ਤੀਆਂ ਦਾ ਤਿਉਹਾਰ ਪਿੰਡ ਖਨਾਲ ਕਲਾ ਵਿਖੇ ਮਨਾਇਆ ਗਿਆ। ਸਮਾਗਮ ਗਲੋਬਲ ਇਮੀਗ੍ਰੇਸ਼ਨ ਦੇ ਮਾਲਕ ਨਿਰਭੈ ਸਿੰਘ ਝਿੰਜਰ ਅਤੇ ਬਲਾਕ ਸੰਮਤੀ ਮੈਂਬਰ ਮਨਜੀਤ ਕੌਰ ਦੀ ਅਗਵਾਹੀ ਹੇਠ ਧੂਮਧਾਮ ਨਾਲ ਮਨਾਇਆ ਗਿਆ। ਇਸ ਤੀਆਂ ਦੇ ਤਿਉਹਾਰ ਵਿੱਚ ਪਿੰਡ ਦੀਆਂ ਕੁੜੀਆਂ ਅਤੇ ਹੋਰ ਔਰਤਾਂ ਨੇ ਸ਼ਮੂਲੀਅਤ ਕੀਤੀ। ਖਾਣ ਪੀਣ ਦਾ ਸਾਰਾ ਪ੍ਰਬੰਧ ਕਲੱਬ ਵੱਲੋਂ ਕੀਤਾ ਗਿਆ। ਬੱਚਿਆਂ ਲਈ ਪੀਂਘਾਂ ਤੇ ਝੂਲੇ ਵੀ ਲਗਾਏ ਗਏ। ਤੀਆਂ ਦੇ ਸਮਾਗਮ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ।ਮਾਰਕੀਟ ਕਮੇਟੀ ਦਿੜਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ, ਡੀਐਸਪੀ ਦਿੜਬਾ ਡਾ. ਰੁਪਿੰਦਰ ਕੌਰ ਬਾਜਵਾ ਵੀ ਪੁੱਜੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰੇਕ ਪਿੰਡ ਅੰਦਰ ਤੀਆਂ ਦੇ ਤਿਉਹਾਰ ਖੁਸ਼ੀਆਂ ਨਾਲ ਮਨਾਏ ਜਾ ਰਹੇ ਹਨ। ਪਿੰਡਾਂ ਦੀਆਂ ਕੁੜੀਆਂ ਜੋ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਚਲੀਆਂ ਜਾਂਦੀਆਂ ਹਨ, ਸੌਣ ਦੇ ਮਹੀਨੇ ਵਿੱਚ ਵਾਪਸ ਆ ਕੇ ਤੀਆਂ ਦਾ ਤਿਉਹਾਰ ਮਨਾਉਂਦੀਆਂ ਹਨ। ਗਿੱਧਾ ਪਾਉਂਦੀਆਂ ਹਨ ਅਤੇ ਖੁਸ਼ੀਆਂ ਮਨਾਉਂਦੀਆ ਹਨ। ਉਨਾਂ ਪਿੰਡ ਖਨਾਲ ਕਲਾ ਦੇ ਵਿਕਾਸ ਕਾਰਜਾਂ ਤੇ ਢਾਈ ਕਰੋੜ ਰੁਪਏ ਦੇ ਕਰੀਬ ਗਰਾਂਟਾਂ ਦੀ ਰਾਸ਼ੀ ਲੱਗ ਚੁੱਕੀ ਹੈ। ਵਿਕਾਸ ਦੇ ਕਈ ਕੰਮ ਚੱਲ ਰਹੇ ਹਨ ਅਤੇ ਹੋਰ ਵੀ ਨਵੇਂ ਕੰਮ ਜਲਦੀ ਚਲਾਏ ਜਾਣਗੇ। ਮੇਲੇ ਦੇ ਮੁੱਖ ਪ੍ਰਬੰਧਕ ਨਿਰਭੈ ਸਿੰਘ ਨਿੱਕਾ ਝਿੰਜਰ ਅਤੇ ਮੈਂਬਰ ਬਲਾਕ ਸੰਮਤੀ ਮਨਜੀਤ ਕੌਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸੀਵਰੇਜ ਬੋਰਡ ਕਾਮਿਆਂ ਵਲੋਂ ਸਕੱਤਰ ਸਥਾਨਕ ਸਰਕਾਰਾਂ ਨੂੰ ਧਰਨੇ ਦਾ ਨੋਟਿਸ ਅਗਲੀ ਖ਼ਬਰ ਅੰਬੇਡਕਰ ਭਵਨ ਦੀ ਉਸਾਰੀ ਲਈ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।