11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਯੂਨੀਵਰਸਿਟੀ ਕਾਲਜ ਬੇਨੜਾ ਦੀ ਕੰਚਨ ਰਾਣੀ ਬਣੀ ਚਾਂਸਲਰ ਮੈਡਲ ਦੀ ਹੱਕਦਾਰ

ਧੂਰੀ, 10 ਅਗਸਤ (ਸੰਜੇ ਲਹਿਰੀ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਂਸਟੀਚੂਐਂਟ ਕਾਲਜ, ਯੂਨੀਵਰਸਿਟੀ ਕਾਲਜ ਬੇਨੜਾ ਦੀ ਵਿਦਿਆਰਥਨ ਕੰਚਨ ਰਾਣੀ ਨੂੰ ਮਾਸਟਰ ਆਫ਼ ਕਾਮਰਸ ਵਿੱਚ ਪਹਿਲਾ ਸਥਾਨ ਹਾਸਲ ਕਰਨ ‘ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਚਾਂਸਲਰ ਮੈਡਲ ਪ੍ਰਦਾਨ ਕਰਨ ਲਈ ਸੱਦਾ ਪੱਤਰ ਪ੍ਰਾਪਤ ਹੋਇਆ ਹੈ। ਕਾਲਜ ਪ੍ਰਿੰਸੀਪਲ ਡਾ.

ਅਜੀਤ ਡੈਸਕ 11-08-2026
ਧੂਰੀ, 10 ਅਗਸਤ (ਸੰਜੇ ਲਹਿਰੀ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਂਸਟੀਚੂਐਂਟ ਕਾਲਜ, ਯੂਨੀਵਰਸਿਟੀ ਕਾਲਜ ਬੇਨੜਾ ਦੀ ਵਿਦਿਆਰਥਨ ਕੰਚਨ ਰਾਣੀ ਨੂੰ ਮਾਸਟਰ ਆਫ਼ ਕਾਮਰਸ ਵਿੱਚ ਪਹਿਲਾ ਸਥਾਨ ਹਾਸਲ ਕਰਨ ‘ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਚਾਂਸਲਰ ਮੈਡਲ ਪ੍ਰਦਾਨ ਕਰਨ ਲਈ ਸੱਦਾ ਪੱਤਰ ਪ੍ਰਾਪਤ ਹੋਇਆ ਹੈ। ਕਾਲਜ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਮਿਸ ਕੰਚਨ ਰਾਣੀ ਨੇ ਸੈਸ਼ਨ 2023-25 ਦੀਆਂ ਪ੍ਰੀਖਿਆਵਾਂ ਦੌਰਾਨ 10 ਵਿੱਚੋਂ 8.95 ਤੇ ਫਾਈਨਲ ਸਮੈਸਟਰ ਵਿਚ 9.26 ਸੀ.ਜੀ.ਪੀ.ਏ. ਦੀ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਕਾਲਜ ਵਿਖੇ ਵਿਦਿਆਰਥਣ ਨੂੰ ਮੈਰਿਟ ਸਰਟੀਫਿਕੇਟ ਨਾਲ ਸਨਮਾਨਿਤ ਕਰਦੇ ਸਮੇਂ ਪ੍ਰਿੰਸੀਪਲ ਨੇ ਕਿਹਾ ਕੰਚਨ ਨੇ ਲਗਨ ਅਤੇ ਵਿੱਦਿਅਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ। ਉਸ ਦੀ ਪ੍ਰਾਪਤੀ ਨੇ ਸਾਡੀ ਸੰਸਥਾ ਤੇ ਇਲਾਕੇ ਦਾ ਮਾਣ ਵਧਾਇਆ ਹੈ। ਉਹਨਾਂ ਦੱਸਿਆ ਕਿ ਜਲਦ ਹੀ ਕੰਚਨ ਰਾਣੀ ਆਪਣਾ ਚਾਂਸਲਰ ਮੈਡਲ ਪੰਜਾਬ ਦੇ ਰਾਜਪਾਲ ਤੇ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਗੁਲਾਬ ਚੰਦ ਕਟਾਰੀਆ ਤੋਂ ਪ੍ਰਾਪਤ ਕਰੇਗੀ। ਕਾਮਰਸ ਵਿਭਾਗ ਦੇ ਕੋਆਰਡੀਨੇਟਰ ਡਾ. ਅਮਿਤਾ ਜੈਨ ਨੇ ਵੀ ਕੰਚਨ ਰਾਣੀ ਨੂੰ ਮੁਬਾਰਕਬਾਦ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕਾਮਰਸ ਵਿਭਾਗ ਦੇ ਪ੍ਰੋ: ਪ੍ਰਭਜੋਤ ਕੌਰ, ਪ੍ਰੋ: ਰੁਪਾਲੀ ਗਰਗ ਅਤੇ ਪ੍ਰੋ: ਰਾਮਫਲ ਸ਼ਰਮਾ ਵੀ ਮੌਜੂਦ ਸਨ। ਕੰਚਨ ਰਾਣੀ ਨੇ ਆਪਣੀ ਇਸ ਸ਼ਾਨਦਾਰ ਉਪਲਬਧੀ ਬਾਰੇ ਜਾਣਕਾਰੀ ਦਿੰਦਿਆਂ ਆਪਣੇ ਅਧਿਆਪਕਾਂ ਅਤੇ ਪਰਿਵਾਰ ਦਾ ਇਸ ਪ੍ਰਾਪਤੀ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਪ੍ਰਧਾਨ ਤਰਸੇਮ ਸਿੰਘ ਖਾਲਸਾ ਵਲੋਂ ਜਥੇਦਾਰ ਝੂੰਦਾਂ ਅਤੇ ਸਹਿਯੋਗੀਆਂ ਨੂੰ ਵਾਰਿਸ ਪੰਜਾਬ ਦੇ ਪਾਰਟੀ ’ਚ ਸ਼ਾਮਿਲ ਹੋਣ ਦੀ ਖ... ਅਗਲੀ ਖ਼ਬਰ ਹਰਵਿੰਦਰ ਸਿੰਘ ਚੱਠਾ ਅਤੇ ਪੂਰਨ ਸਿੰਘ ਖਾਈ ਸ਼੍ਰੋ.ਅ.ਦ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।