ਵਿਧਾਇਕ ਪੋ੍: ਜਸਵੰਤ ਸਿੰਘ ਗੱਜਣਮਾਜਰਾ ਤੇ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ। ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਦਾ ਤਾਜਪੋਸ਼ੀ ਸਮਾਰੋਹ ਅੱਜ
ਅਹਿਮਦਗੜ੍ਹ, 4 ਅਕਤੂਬਰ (ਸੁਖਜੀਤ ਸਿੰਘ ਖੇੜਾ)- ਮਾਰਕੀਟ ਕਮੇਟੀ ਅਹਿਮਦਗੜ੍ਹ ਦੇ ਨਵ ਨਿਯੁਕਤ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਦਹਿਲੀਜ ਦਾ ਤਾਜਪੋਸ਼ੀ ਸਮਾਗਮ ਮਿਤੀ 5 ਅਕਤੂਬਰ ਦਿਨ ਸੋਮਵਾਰ ਨੂੰ ਮਾਰਕਿਟ ਕਮੇਟੀ ਦਫਤਰ ਪੁਰਾਣੀ ਦਾਣਾ ਮੰਡੀ, ਅਹਿਮਦਗੜ੍ਹ ਵਿਖੇ ਸਰਕਾਰੀ ਰਸਮਾਂ ਨਾਲ ਹੋ ਰਿਹਾ ਹੈ। ਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਗੁਰੂ ਮਹਾਰਾਜ ਦੇ ਸ਼ੁਕਰਾਨੇ ਲਈ ਸੀ੍ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਸਵੇਰੇ 10 ਵਜੇ ਤੱਕ ਪਾਏ ਜਾਣਗੇ।
ਅਜੀਤ ਡੈਸਕ
05-10-2026