05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵੰਡੇ ਨਿਯੁਕਤੀ ਪੱਤਰ

ਸੰਗਰੂਰ, 4 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ ਅਰਵਿੰਦ ਖੰਨਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਅਰਵਿੰਦ ਖੰਨਾ ਦੀ ਸਿਫਾਰਸ਼ ਅਤੇ ਸੀਨੀਅਰ ਲੀਡਰਾਂ ਦੇ ਸਲਾਹ ਮਸ਼ਵਰੇ ਨਾਲ ਅਕਾਲੀ ਦਲ ਵਲੋਂ ਨਵ-ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ।

ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡਦੇ ਹੋਏ ਅਰਵਿੰਦ ਖੰਨਾ, ਨਾਲ ਹਨ ਹੋਰ ਅਕਾਲੀ ਆਗੂ। ਤਸਵੀਰ – ਮੁਕੇਸ਼ ਕੁਮਾਰ 05-10-2026
ਸੰਗਰੂਰ, 4 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ ਅਰਵਿੰਦ ਖੰਨਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਅਰਵਿੰਦ ਖੰਨਾ ਦੀ ਸਿਫਾਰਸ਼ ਅਤੇ ਸੀਨੀਅਰ ਲੀਡਰਾਂ ਦੇ ਸਲਾਹ ਮਸ਼ਵਰੇ ਨਾਲ ਅਕਾਲੀ ਦਲ ਵਲੋਂ ਨਵ-ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਤੇਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਹਰਪਾਲ ਸਿੰਘ ਖਡਿਆਲ ਵਰਕਿੰਗ ਪ੍ਰਧਾਨ ਪੰਜਾਬ ਯੂਥ ਅਕਾਲੀ ਦਲ ਅਤੇ ਪਰਮਜੀਤ ਕੌਰ ਵਿਰਕ ਹਲਕਾ ਪ੍ਰਧਾਨ੍ਰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਜਤਿੰਦਰ ਸਿੰਘ ਬਲਾਕ ਪ੍ਰਧਾਨ-1, ਪ੍ਰੀਤ ਅਮਨ ਸ਼ਰਮਾ ਬਲਾਕ ਪ੍ਰਧਾਨ-2, ਚਾਂਦਨੀ ਛਾਬੜਾ (ਚਾਰੂ) ਬਲਾਕ ਪ੍ਰਧਾਨ-3, ਅਮਰਜੀਤ ਸਿੰਘ ਬਲਾਕ ਪ੍ਰਧਾਨ-4, ਰੀਤੂ ਕੰਡਾ ਬਲਾਕ ਪ੍ਰਧਾਨ-5 ਲਗਾਏ ਅਹੁਦੇਦਾਰਾਂ ਨੂੰ ਨਿਯੁਕਤ ਪੱਤਰਾਂ ਦੀ ਵੰਡ ਕੀਤੀ ਗਈ। ਪਾਰਟੀ ਨੂੰ ਇਨ੍ਹਾਂ ਅਹੁਦਾਰਾਂ ਨੂੰ ਨਿਯੁਕਤ ਕਰਨ ‘ਤੇ ਭਾਰੀ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਨਵੀਆਂ ਬੁਲੰਦੀਆਂ ਛੋਹੇਗੀ। ਇਸ ਤਰ੍ਹਾਂ ਸਰਕਲ ਸੰਗਰੂਰ ਸ਼ਹਿਰੀ ਦੇ ਯੂਥ ਪ੍ਰਧਾਨਾਂ ਵਿੱਚ ਅਤੁਲ ਸਹਾਨੀ ਬਲਾਕ-1, ਅਮਨਦੀਪ ਸਿੰਘ ਬਲਾਕ-2, ਅਮਨਦੀਪ ਸਿੰਘ ਸੈਣੀ ਬਲਾਕ-3, ਵਿਸ਼ਾਲ ਮੱਟੂ ਬਲਾਕ-4, ਵਿਜੈ ਢੀਂਗਰਾ ਬਲਾਕ-5 ਨਿਯੁਕਤ ਕੀਤੇ ਗਏ ਅਤੇ ਪਿੰਡਾਂ ਦੇ ਜ਼ੋਨਾਂ ਤੋਂ ਗੁਰਪ੍ਰੀਤ ਸਿੰਘ ਬਾਸੀਅਰਖ ਪ੍ਰਧਾਨ (ਜੋਨ ਘਰਾਚੋਂ), ਅੰਮ੍ਰਿਤਪਾਲ ਸਿੰਘ ਪਿੰਡ ਸ਼ਾਹਪੁਰ ਪ੍ਰਧਾਨ (ਜੋਨ-ਨਦਾਮਪੁਰ), ਜਸਪ੍ਰੀਤ ਸਿੰਘ ਪਿੰਡ ਅਕਾਈ ਸਾਹਿਬ ਪ੍ਰਧਾਨ (ਜੋਨ ਮੰਗਵਾਲ), ਮਨਪ੍ਰੀਤ ਸਿੰਘ ਮਹਿਸਮਪੁਰ ਪ੍ਰਧਾਨ (ਜੋਨ-ਕਾਕੜਾ), ਲਖਵਿੰਦਰ ਸਿੰਘ ਭਵਾਨੀਗੜ੍ਹ ਪ੍ਰਧਾਨ (ਜੋਨ-ਭਵਾਨੀਗੜ੍ਹ) ਨੂੰ ਨਿਯੁਕਤ ਕੀਤਾ ਗਿਆ। ਇਸੇ ਕੜੀ ਤਹਿਤ ਐਸ.ਸੀ. ਵਿੰਗ ਦੇ ਜੋਗੀ ਰਾਮ ਵਾਸੀ ਭਾਲਾ ਬਸਤੀ ਪ੍ਰਧਾਨ ਬਲਾਕ-2, ਪ੍ਰਤਾਪ ਸਿੰਘ ਵਾਸੀ ਇੰਦਰਾ ਬਸਤੀ ਸੰਗਰੂਰ ਪ੍ਰਧਾਨ ਬਲਾਕ-3, ਰਫ਼ੀ ਕੁਮਾਰ ਵਾਸੀ ਸੁੰਦਰ ਬਸਤੀ ਪ੍ਰਧਾਨ ਬਲਾਕ-4, ਸ਼ਿਵ ਕਿਸ਼ੋਰ ਵਾਸੀ ਗੁਰੂ ਤੇਗ ਬਹਾਦਰ ਕਲੋਨੀ ਉਪਲੀ ਰੋਡ ਸੰਗਰੂਰ ਪ੍ਰਧਾਨ ਬਲਾਕ-5, ਅਵਤਾਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਰਵਿਦਾਸ ਨਗਰ ਅਤੇ ਸੰਗਰੂਰ ਪ੍ਰਧਾਨ ਬਲਾਕ-1 ਨਿਯੁਕਤ ਕੀਤੇ ਗਏ। ਇਸੇ ਤਰ੍ਹਾਂ ਬੀ.ਸੀ. ਵਿੰਗ ਦੇ ਸੰਦੀਪ ਕੁਮਾਰ ਬਲਾਕ-1, ਦਵਿੰਦਰ ਸਿੰਘ ਬਲਾਕ-2, ਰਵਿੰਦਰ ਸਿੰਘ ਬਲਾਕ-3 ਅਤੇ ਰਾਜ ਕੁਮਾਰ ਰਾਜੂ ਬਲਾਕ-4 ਦੇ ਪ੍ਰਧਾਨਾਂ ਨੂੰ ਵੀ ਨਿਯੁਕਤੀ ਪੱਤਰ ਵੰਡੇ ਗਏ। ਸੰਗਰੂਰ ਸ਼ਹਿਰੀ ਦੇ ਸੁਖਵਿੰਦਰ ਕੌਰ ਸੰਗਰੂਰ ਸ਼ਹਿਰੀ ਬਲਾਕ-1 ਪ੍ਰਧਾਨ, ਮਨਜੀਤ ਕੌਰ ਬਲਾਕ-2 ਪ੍ਰਧਾਨ, ਪੂਨਮ ਸਿੰਗਲਾ ਬਲਾਕ-4 ਪ੍ਰਧਾਨ, ਅਨੀਤਾ ਰਾਣੀ ਬਲਾਕ-5 ਪ੍ਰਧਾਨ ਨਿਯੁਕਤ ਕੀਤੇ ਗਏ। ਇਸ ਮੌਕੇ ਜਗਤਾਰ ਸਿੰਘ ਸੋਮਾ ਹਲਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰੁਪਿੰਦਰ ਸਿੰਘ ਹੈਪੀ ਰੰਧਾਵਾ ਸਾਬਕਾ ਚੇਅਰਮੈਨ, ਇਕਬਾਲਜੀਤ ਸਿੰਘ ਪੂਨੀਆ, ਧਰਮਿੰਦਰ ਸਿੰਘ ਦੁੱਲਟ ਮੈਂਬਰ ਪੀ.ਏ.ਸੀ., ਹਰਵਿੰਦਰ ਸਿੰਘ ਕਾਕੜਾ ਮੈਂਬਰ ਪੀ.ਏ.ਸੀ., ਅਮਰਜੀਤ ਸਿੰਘ ਜੀਤ ਪ੍ਰਧਾਨ, ਜਸਵੀਰ ਸਿੰਘ ਨਦਾਮਪੁਰ, ਦੀਪਕ ਅਗਰਵਾਲ ਤੋਂ ਇਲਾਵਾ ਹੋਰ ਵੀ ਨਵਨਿਯੁਕਤ ਅਹੁਦੇਦਾਰ ਮੌਜੂਦ ਸਨ।
ਪਿਛਲੀ ਖ਼ਬਰ ਕੁਦਰਤ ਤੇ ਮਨੁੱਖ ਪੱਖੀ ਸਮਾਜਿਕ ਪ੍ਰਬੰਧ ਦੀ ਸਥਾਪਨਾ ਲਈ ਲੋਕ ਲਹਿਰ ਉਸਾਰਨ ਦਾ ਸੱਦਾ ਰਿਧੀਕਰਨ ਜੋਧਪੁਰ ਭਾਰਤ ਪੱਧਰੀ ਪ੍ਰ... ਅਗਲੀ ਖ਼ਬਰ ਡਾ. ਮਨਮੀਤ ਕੌਰ ਨੇ ਯੂਨੀਵਰਸਿਟੀ ਕਾਲਜ ਮੂਨਕ ’ਚ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।