ਅੰਡਰ-19 ਮੁਕਾਬਲਿਆਂ ’ਚ ਸੰਗਰੂਰ ਦੀ ਪਰੀ ਸ਼ਰਮਾ ਦਾ ਸ਼ਾਨਦਾਰ ਪ੍ਰਦਰਸ਼ਨ ਚੌਥੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਬਣੀ
ਸੰਗਰੂਰ, 8 ਅਗਸਤ (ਚੌਧਰੀ ਨੰਦਲਾਲ ਗਾਂਧੀ)-ਸੰਗਰੂਰ ਕ੍ਰਿਕਟ ਐਸੋਸੀਏਸ਼ਨ ਦੀ ਖਿਡਾਰਨ ਪਰੀ ਸ਼ਰਮਾ ਨੇ ਅੰਡਰ-19 ਕ੍ਰਿਕਟ ’ਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 4 ਮੈਚਾਂ ’ਚ 230 ਦੌੜਾਂ ਬਣਾਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਪਰੀ ਨੇ ਵੱਖ-ਵੱਖ ਮੈਚਾਂ ’ਚ ਲਗਾਤਾਰ ਪ੍ਰਭਾਵਸ਼ਾਲੀ ਪਾਰੀਆਂ ਖੇਡੀਆਂ।
ਆਪਣੀ ਕੋਚ ਲਖਵਿੰਦਰ ਕੌਰ ਨਾਲ ਪਰੀ ਸ਼ਰਮਾ।
09-08-2026