03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸਰਪੰਚ ਮਾਹਮਦਪੁਰ ਵਲੋਂ ਲੋੜਵੰਦ ਬੱਚੀਆਂ ਨੂੰ ਸ਼ਗਨ ਸਕੀਮ ਨਿਰੰਤਰ ਜਾਰੀ

ਸ਼ੇਰਪੁਰ, 2 ਅਗਸਤ (ਦਰਸ਼ਨ ਸਿੰਘ ਖੇੜੀ) ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਨਾਮਵਰ ਪਿੰਡ ਮਾਹਮਦਪੁਰ ਦੇ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ ਨੇ ਪੰਚਾਇਤ ਚੋਣਾਂ ਵੇਲੇ ਲੋੜਵੰਦ ਪਰਿਵਾਰਾਂ ਨੂੰ ਬੱਚੀਆਂ ਦੇ ਵਿਆਹ ਸਮੇਂ ਸਗਨ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਵਲੋਂ ਐਲਾਨਿਆ ਗਿਆ ਇਹ ਫੈਸਲਾ ਉਨ੍ਹਾਂ ਪ੍ਰੀਵਾਰਾਂ ਲਈ ਸਹਾਰਾ ਬਣਿਆ ਜਿਨ੍ਹਾਂ ਦੀ ਸਰਪੰਚ ਨੇ ਵਿਆਹਾਂ ਸਮੇਂ ਨਕਦ ਰਾਸ਼ੀ ਦਿੱਤੀ।

ਅਜੀਤ ਡੈਸਕ 03-08-2026
ਸ਼ੇਰਪੁਰ, 2 ਅਗਸਤ (ਦਰਸ਼ਨ ਸਿੰਘ ਖੇੜੀ) ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਨਾਮਵਰ ਪਿੰਡ ਮਾਹਮਦਪੁਰ ਦੇ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ ਨੇ ਪੰਚਾਇਤ ਚੋਣਾਂ ਵੇਲੇ ਲੋੜਵੰਦ ਪਰਿਵਾਰਾਂ ਨੂੰ ਬੱਚੀਆਂ ਦੇ ਵਿਆਹ ਸਮੇਂ ਸਗਨ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਵਲੋਂ ਐਲਾਨਿਆ ਗਿਆ ਇਹ ਫੈਸਲਾ ਉਨ੍ਹਾਂ ਪ੍ਰੀਵਾਰਾਂ ਲਈ ਸਹਾਰਾ ਬਣਿਆ ਜਿਨ੍ਹਾਂ ਦੀ ਸਰਪੰਚ ਨੇ ਵਿਆਹਾਂ ਸਮੇਂ ਨਕਦ ਰਾਸ਼ੀ ਦਿੱਤੀ। ਸਰਪੰਚ ਸੰਧੂ ਨੇ ਲਗਾਤਾਰ ਇਹ ਸ਼ਗਨਾਂ ਦੀ ਨਿਵੇਕਲੀ ਪਿਰਤ ਨੂੰ ਜਾਰੀ ਰੱਖਿਆ ਹੋਇਆ ਹੈ। ਕਹਿਣੀ,ਕਰਨੀ ਅਤੇ ਕਥਨੀ ਦੇ ਪਰਪੱਕ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ ਨੇ ਹਰ ਇਕ ਧਾਰਮਿਕ ਸੰਸਥਾ ਨੂੰ ਵੀ ਦਿਲ ਖੋਲ੍ਹ ਕੇ ਆਰਥਿਕ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਤਿੰਨ ਪ੍ਰੀਵਾਰਾਂ ਨੂੰ ਨਗਦ ਰਾਸ਼ੀ ਭੇਂਟ ਕੀਤੀ ਗਈ ਹੈ। ਇਸ ਮੌਕੇ ਨਿਰਭੈ ਸਿੰਘ,ਬਿਹਾਰਾ ਸਿੰਘ ਜੈਲਦਾਰ, ਬਲਜਿੰਦਰ ਸਿੰਘ, ਤਰਬੀ ਸਿੰਘ ਪੰਚ, ਕਰਨੈਲ ਸਿੰਘ ਆਦਿ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਐੱਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਫਾਈ ਸੇਵਕਾਂ ਦੀਆਂ ਹੱਕੀ ਮੰਗਾਂ ਦੇ ਸਮਰਥਨ ਦਾ ਐਲਾਨ ਅਗਲੀ ਖ਼ਬਰ ਕਾਂਗਰਸ ਵਿੱਚ ਸਭ ਅੱਛਾ ਅਤੇ 2027 ਵਿੱਚ ਸਰਕਾਰ ਬਣਾਵਾਂਗੇ–ਰੌਕੀ ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।