05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਚੀਮਾ ਮੰਡੀ ਵਿਖੇ ਸੀਵਰੇਜ ਮੈਨਹੋਲਾਂ ਦੀ ਉਚਾਈ ਨੂੰ ਲੈ ਕੇ ਰੋਸ

ਅਜੀਤ ਡੈਸਕ 21-07-2026
ਚੀਮਾ ਮੰਡੀ, 20 ਜੁਲਾਈ (ਗੁਰਜੀਤ ਸਿੰਘ ਚਹਿਲ) - ਸਥਾਨਕ ਵਾਰਡ ਨੰਬਰ 4 ‘ਚ ਸੀਵਰੇਜ ਦੇ ਮੈਨਹੋਲ ਘਰਾਂ ਦੇ ਪੱਧਰ ਤੋਂ ਕਰੀਬ 3 ਤੋਂ 4 ਫੁੱਟ ਉੱਚੇ ਬਣਾਏ ਜਾਣ ਨੂੰ ਲੈ ਕੇ ਸਥਾਨਕ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਧੀਮਾਨ ਨੇ ਕਿਹਾ ਕਿ ਮੈਨਹੋਲਾਂ ਦੀ ਉਚਾਈ ਜ਼ਿਆਦਾ ਹੋਣ ਕਾਰਨ ਹੁਣ ਗਰੀਬ ਪਰਿਵਾਰਾਂ ਨੂੰ ਆਪਣੇ ਖਰਚੇ ‘ਤੇ ਮਿੱਟੀ ਪਾ ਕੇ ਗਲੀਆਂ ਉੱਚੀਆਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਗਲੀਆਂ ਇਸ ਤਰ੍ਹਾਂ ਉੱਚੀਆਂ ਕੀਤੀਆਂ ਗਈਆਂ ਤਾਂ ਲੋਕਾਂ ਦੇ ਘਰ ਨੀਵੇਂ ਹੋ ਜਾਣਗੇ ਅਤੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਘਰਾਂ ਵਿੱਚ ਵੜਨ ਦਾ ਖ਼ਤਰਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਦੇ ਆਪਣੇ ਹਲਕੇ ‘ਚ ਵਿਕਾਸ ਕਾਰਜਾਂ ਦੇ ਨਾਂਅ ‘ਤੇ ਇਸ ਤਰ੍ਹਾਂ ਦੀ ਲਾਪਰਵਾਹੀ ਅਤੇ ਲੋਕਾਂ ਦੀ ਖੱਜਲ-ਖੁਆਰੀ ਬੇਹੱਦ ਅਫਸੋਸਜਨਕ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਜਾਂਚ ਕਰਕੇ ਲੋਕਾਂ ਨੂੰ ਆ ਰਹੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ । ਇਸ ਮੌਕੇ ਕਾਗਰਸੀ ਆਗੂ ਧੰਨਾ ਸਿੰਘ, ਯੂਥ ਕਾਗਰਸੀ ਆਗੂ ਡਿੰਪਲ ਦਿੜਬੇ ਵਾਲਾ, ਜਸਪਾਲ ਝੀਰਕ ਅਤੇ ਲਖਵਿੰਦਰ ਸਿੰਘ ਧੀਮਾਨ (ਜਿਲਾ ਸੀਨੀਅਰ ਮੀਤ ਪ੍ਰਧਾਨ, ਸੋਸ਼ਲ ਮੀਡੀਆ ਕਾਂਗਰਸ) ਮੌਜੂਦ ਸਨ ।
ਪਿਛਲੀ ਖ਼ਬਰ ਲੈਂਡ ਮਾਰਗੇਜ ਬੈਂਕਾਂ ਨਾਲ ਜੁੜੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ ਵੱਡਾ ਸੰਘਰਸ਼ ਵਿੱਢਾਂਗੇ - ਕਿਸਾਨ ਆਗੂ ਅਗਲੀ ਖ਼ਬਰ ਕਿਸਾਨ ਯੂਨੀਅਨ ਦੀ ਸੂਬਾ ਪੱਧਰੀ ਲੀਡਰਸ਼ਿਪ ਵੱਲੋਂ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।