05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਾਵਣ ਦੀ ਮਹਿਕ ਨਾਲ ਰੰਗੀ ਪੰਜਾਬੀ ਸਾਹਿਤ ਸਭਾ ਦੀ ਗੋਸ਼ਟੀ

ਅਜੀਤ ਡੈਸਕ 21-07-2026
ਲਹਿਰਾਗਾਗਾ, 20 ਜੁਲਾਈ (ਅਸ਼ੋਕ ਗਰਗ) - ਪੰਜਾਬੀ ਸਾਹਿਤ ਸਭਾ ਲਹਿਰਾਗਾਗਾ ਦੀ ਮਹੀਨਾਵਾਰ ਸਾਹਿਤਕ ਗੋਸ਼ਟੀ ਸਥਾਨਕ ਸੌਰਵ ਕੰਪਲੈਕਸ ਵਿਖੇ ਸਭਾ ਦੀ ਸਰਪ੍ਰਸਤ ਸ੍ਰੀਮਤੀ ਕਾਂਤਾ ਗੋਇਲ ਅਤੇ ਪ੍ਰਧਾਨ ਸ੍ਰੀਮਤੀ ਨਿਰਮਲਾ ਗਰਗ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਗੋਸ਼ਟੀ ਸਾਵਣ ਮਹੀਨੇ ਨੂੰ ਸਮਰਪਿਤ ਰਹੀ, ਜਿਸ ਦੌਰਾਨ ਇਲਾਕੇ ਦੇ ਨਾਮਵਰ ਕਵੀਆਂ ਅਤੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਾਵਣ ਦੀ ਰੁੱਤ ਦੀ ਸੁੰਦਰਤਾ, ਪ੍ਰੇਮ, ਕੁਦਰਤ ਅਤੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ।ਸਭਾ ਦੇ ਜਨਰਲ ਸਕੱਤਰ ਧਰਮਾ ਹਰਿਆਊ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦਿਆਂ ਸਮੂਹ ਪ੍ਰੋਗਰਾਮ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ। ਗੋਸ਼ਟੀ ਵਿੱਚ ਸ੍ਰੀਮਤੀ ਕਾਂਤਾ ਗੋਇਲ, ਸ੍ਰੀਮਤੀ ਨਿਰਮਲਾ ਗਰਗ, ਧਰਮਾ ਹਰਿਆਊ, ਮਾਸਟਰ ਰਤਨ ਪਾਲ ਡੂਡੀਆਂ, ਖੁਸ਼ਪ੍ਰੀਤ ਹਰੀਗੜ੍ਹ, ਜਗਵੀਰ ਗਾਗਾ, ਅਵਤਾਰ ਚੋਟੀਆਂ, ਪ੍ਰਿੰਸੀਪਲ ਹਰਸੰਤ ਸਿੰਘ ਢੀਂਡਸਾ, ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜਖ਼ਮੀ, ਬਹਾਦਰ ਸਿੰਘ ਧੌਲਾ, ਗੁਰਨਾਮ ਸਿੰਘ ਲੋਹਾ ਖੇੜਾ, ਅਮਨਦੀਪ ਕੌਰ, ਪ੍ਰੀਤੀ ਬਜਾਜ, ਜਗਦੀਸ਼ ਪਾਪੜਾ, ਅਮਰੀਕ ਗੁਰਨੇ, ਲੱਖੀ ਸ਼ਰਮਾ, ਕਮਲ ਸ਼ਰਮਾ ਲਹਿਰਾ, ਕ੍ਰਿਸ਼ਨ ਚੰਦ ਚੋਟੀਆਂ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਰਾਮਗੜ੍ਹ ਸੰਧੂਆਂ, ਰਾਜਵਿੰਦਰ ਸਿੰਘ, ਮਹਿੰਦਰ ਸਿੰਘ ਸਿੱਧੂ, ਅਰੁਣ ਗਰਗ ਅਤੇ ਚਮਕੌਰ ਸਿੰਘ ਪਾਪੜਾ ਸਮੇਤ ਕਈ ਪ੍ਰਸਿੱਧ ਸਾਹਿਤਕਾਰਾਂ ਨੇ ਸ਼ਮੂਲੀਅਤ ਕਰਕੇ ਆਪਣੀਆਂ ਰਚਨਾਵਾਂ ਨਾਲ ਸਾਹਿਤਕ ਰੰਗ ਬਿਖੇਰੇ। ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਖੁਸ਼ਪ੍ਰੀਤ ਹਰੀਗੜ੍ਹ ਅਤੇ ਜਗਵੀਰ ਗਾਗਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਹ ਗੋਸ਼ਟੀ ਸਾਹਿਤ ਪ੍ਰੇਮੀਆਂ ਲਈ ਇੱਕ ਯਾਦਗਾਰ ਅਤੇ ਪ੍ਰੇਰਣਾਦਾਇਕ ਸਾਹਿਤਕ ਮਿਲਣੀ ਸਾਬਤ ਹੋਈ।
ਪਿਛਲੀ ਖ਼ਬਰ ਕਿਸਾਨ ਯੂਨੀਅਨ ਦੀ ਸੂਬਾ ਪੱਧਰੀ ਲੀਡਰਸ਼ਿਪ ਵੱਲੋਂ ਅਹਿਮ ਮੀਟਿੰਗ ਅਗਲੀ ਖ਼ਬਰ ਓ.ਐੰੱਸ.ਡੀ. ਸੁਖਵੀਰ ਸਿੰਘ ਨੇ ਮੁੱਖ ਮੰਤਰੀ ਦਫਤਰ ਧੂਰੀ ਵਿਖੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।