17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਬੇਰੁਜ਼ਗਾਰ ਸਾਂਝਾ ਮੋਰਚਾ 28 ਨੂੰ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਲਗਾਏਗਾ ਬੇਰੁਜ਼ਗਾਰਾਂ ਦੀ ਸੱਥ

ਅਜੀਤ ਡੈਸਕ 22-06-2026

ਸੰਗਰੂਰ, 21 ਜੂਨ (ਅਮਨਦੀਪ ਸਿੰਘ ਬਿੱਟਾ) � ਬੇਰੁਜਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝਨੀਰ ਨੇ ਦੱਸਿਆ ਕਿ 28 ਜੂਨ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਸੁਨਾਮ ਵਿਖੇ ਬੇਰੁਜਗਾਰਾਂ ਦੀ ਸੱਥ ਲਗਾ ਕੇ ਉਨ੍ਹਾਂ ਨੂੰ ਸਵਾਲ ਜਵਾਬ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪਹਿਲਾ ਬੇਰੁ਼ਜ਼ਗਾਰਾਂ ਨੇ ਅੱਜ ਭਾਵ 21 ਜੂਨ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੇ ਪਿੰਡ ਇਹ ਪ੍ਰੋਗਰਾਮ ਉੱਲੀਕਿਆ ਸੀ ਪਰ ਨੈੱਟ ਅਤੇ ਨੀਟ ਦੀ ਪ੍ਰੀਖਿਆ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੰਗਰੂਰ ਅਤੇ ਮੁੱਖ ਮੰਤਰੀ ਦੇ ਪਿੰਡ ਸਤੌਜ ਵਿਖੇ ਵੀ ਬੇਰੁਜਗਾਰ ਇਸ ਤਰ੍ਹਾਂ ਦੀ ਸੱਥਾਂ ਲਗਾ ਚੁੱਕੇ ਹਨ । ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਸਿਹਤ ਵਿਭਾਗ ਸਮੇਤ ਹੋਰ ਵਿਭਾਗਾਂ ਅੰਦਰ 67 ਹਜਾਰ ਮੁਲਾਜਮ ਭਰਤੀ ਕਰਨ ਅਤੇ 17 ਹਜਾਰ ਅਧਿਆਪਕ ਭਰਤੀ ਕੀਤੇ ਐਲਾਨਾਂ ਨੂੰ ਝੂਠਾ ਸਾਬਤ ਕਰਨ ਲਈ ਬੇਰੁਜਗਾਰ ਨੇ ਅਜਿਹੀਆਂ ਸੱਥਾਂ ਲਗਾਉਣ ਦਾ ਐਲਾਨ ਕੀਤਾ ਹੈ।

ਪਿਛਲੀ ਖ਼ਬਰ ਨਾਜਾਇਜ਼ ਪਿਸਤੌਲ ਤੇ ਕਾਰਤੂਸਾਂ ਸਮੇਤ ਇੱਕ ਕਾਬੂ ਅਗਲੀ ਖ਼ਬਰ ਦੁਕਾਨਦਾਰ ਦੀ ਦਾਦਾਗਿਰੀ : ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਚਾਰ ਖੰਭਾ ਚੌਂਕ ਵਿਚ ਦੁਕਾਨਦਾਰ ਨੇ ਸੜਕ ’ਤੇ ਹੀ ਬਣਾ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।