17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਨਿਕਾਸੀ ਨਾ ਹੋਣ ਕਾਰਨ ਕਿਸਨ ਬਾਗ ਕਾਲੋਨੀ ਦੇ ਘਰਾਂ ’ਚ ਦਾਖਲ ਹੋ ਰਿਹਾ ਗੰਦਾ ਪਾਣੀ

ਅਜੀਤ ਡੈਸਕ 22-06-2026

ਸੰਗਰੂਰ, 21 ਜੂਨ (ਅਮਨਦੀਪ ਸਿੰਘ ਬਿੱਟਾ) � ਸੰਗਰੂਰ ਦੀ ਕਿਸਨ ਬਾਗ ਕਲੋਨੀ ਵਿਚਲੀ ਗਲੀ ਨੰਬਰ 9 ਵਿਚ ਸੀਵਰੇਜ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮੁਹੱਲਾ ਨਿਵਾਸੀ ਅਤਿ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਪਰ ਵਾਰ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਹੈ। ਇਸ ਵਾਰਡ ਦੀ ਕੌਂਸਲਰ ਸ੍ਰੀਮਤੀ ਅੰਜੂ ਸ਼ਰਮਾ ਅਤੇ ਸਮਾਜ ਸੇਵੀ, ਕਾਂਗਰਸ ਆਗੂ ਖੇਮ ਚੰਦ ਸ਼ਰਮਾ ਨੇ ਕਿਹਾ ਕਿ ਹਾਲਾਤ ਇਹ ਹਨ ਕਿ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਰਿਹਾ ਹੈ। ਜਦੋਂ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਜਾਂ ਨਗਰ ਕੌਂਸਲ ਦੇ ਪ੍ਰਧਾਨ ਕੋਲ ਇਹ ਮਸਲਾ ਉਠਾਇਆ ਜਾਂਦਾ ਹੈ ਤਾਂ ਖਾਨਾਪੂਰਤੀ ਵਜੋਂ ਪਾਣੀ ਦਾ ਟੈਂਕਰ ਮੁਲਾਜਮ ਭਰ ਕੇ ਲੈ ਜਾਂਦੇ ਹਨ ਅਤੇ ਕੁਝ ਕੁ ਘੰਟਿਆਂ ਉਪਰੰਤ ਪਾਣੀ ਮੇਨ ਹੋਲਾਂ ਦੇ ਬਾਹਰ ਨਿਕਲਦਾ ਦਿਖਾਈ ਦਿੰਦਾ ਹੈ। ਖੇਮ ਚੰਦ ਸ਼ਰਮਾ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਤਦ ਤੱਕ ਨਹੀਂ ਨਿਕਲਦਾ ਜਦ ਤੱਕ ਸੀਵਰੇਜ ਲਾਇਨ ਦੀ ਮੇਨ ਲਾਇਨਾਂ ਦੀ ਸਫਾਈ ਸੰਭਵ ਨਹੀਂ ਹੁੰਦੀ ਤਦ ਤੱਕ ਗੰਦਾ ਪਾਣੀ ਇੰਝ ਹੀ ਘਰਾਂ ਗਲੀਆਂ ਵਿਚ ਆਉਂਦਾ ਰਹੇਗਾ। ਇਸ ਪ੍ਰਦੂਸ਼ਤ, ਗੰਦੇ ਪਾਣੀ ਕਾਰਨ ਕਿਸੇ ਮਹਾਮਾਰੀ ਫੈਲਣ ਦੀ ਵੀ ਅਸ਼ਾਕ ਪ੍ਰਗਟਾਉਂਦਿਆਂ ਸ਼ਰਮਾ ਨੇ ਕਿਹਾ ਕਿ ਜੇ ਜਲਦ ਇਸ ਸਮੱਸਿਆ ਦਾ ਹੱਲ ਨਾ ਨਿਕਲਿਆ ਤਾਂ ਉਹ ਕਿਸਨ ਬਾਗ ਕਲੋਨੀ ਦੇ ਚੋਰਾਹੇ ਵਿਚ ਮੁਹੱਲਾ ਨਿਵਾਸੀਆਂ ਨਾਲ ਧਰਨਾ ਲਗਾਉਣ ਲਈ ਮਜਬੂਰ ਹੋਣਗੇ।

ਪਿਛਲੀ ਖ਼ਬਰ ਦੁਕਾਨਦਾਰ ਦੀ ਦਾਦਾਗਿਰੀ : ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਚਾਰ ਖੰਭਾ ਚੌਂਕ ਵਿਚ ਦੁਕਾਨਦਾਰ ਨੇ ਸੜਕ ’ਤੇ ਹੀ ਬਣਾ ਦ... ਅਗਲੀ ਖ਼ਬਰ ਗਤਕਾ ਦਿਵਸ ਮੌਕੇ ਸਿੱਖ ਕੌਮ ਦੀ ਸ਼ਾਨਦਾਰ ਵਿਰਾਸਤ ਨੂੰ ਕੀਤਾ ਪ੍ਰਨਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।