17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਗਤਕਾ ਦਿਵਸ ਮੌਕੇ ਸਿੱਖ ਕੌਮ ਦੀ ਸ਼ਾਨਦਾਰ ਵਿਰਾਸਤ ਨੂੰ ਕੀਤਾ ਪ੍ਰਨਾਮ

ਅਜੀਤ ਡੈਸਕ 22-06-2026

ਸੰਗਰੂਰ, 21 ਜੂਨ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਸਥਿਤ ਪ੍ਰਿੰਸੀਪਲ ਤੇਜਾ ਸਿੰਘ ਹਾਲ ਵਿੱਚ ਗਤਕਾ ਦਿਵਸ ਬੜੀ ਸ਼ਰਧਾ, ਉਤਸ਼ਾਹ ਅਤੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਗਤਕਾ ਟੀਮਾਂ ਵੱਲੋਂ ਸਿੱਖ ਮਾਰਸ਼ਲ ਆਰਟ ਗਤਕੇ ਦੇ ਸ਼ਾਨਦਾਰ ਜੌਹਰ ਵਿਖਾਏ ਗਏ। ਬੁਲਾਰਿਆਂ ਨੇ ਕਿਹਾ ਕਿ ਗਤਕਾ ਦਿਵਸ ਅੱਜ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਕਈ ਦੇਸ਼ਾਂ ਵਿੱਚ ਵੱਸਦੀ ਸਿੱਖ ਸੰਗਤ ਵੱਲੋਂ ਵੀ ਮਾਣ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆ ਭਰ ਦੇ ਸਿੱਖਾਂ ਨੂੰ ਆਪਣੀ ਸ਼ਾਨਦਾਰ ਵਿਰਾਸਤ ਨਾਲ ਜੋੜਨ ਦਾ ਕੰਮ ਕਰਦਾ ਹੈ। ਆਗੂਆਂ ਨੇ ਕਿਹਾ ਕਿ ਅੱਜ 21 ਜੂਨ ਨੂੰ ਸਰਕਾਰਾਂ ਵਲੋਂ ਯੋਗਾ ਦਿਵਸ ਮਨਾਇਆ ਜਾਂਦਾ ਹੈ, ਪਰ ਸਿੱਖ ਕੌਮ ਦੀ ਆਪਣੀ ਵੱਖਰੀ ਪਛਾਣ, ਇਤਿਹਾਸ ਅਤੇ ਯੋਧਾ ਪਰੰਪਰਾ ਹੈ। ਸਿੰਘਾਂ ਨੂੰ ਕਦੇ ਵੀ ਆਪਣੀ ਪਛਾਣ ਤੋਂ ਦੂਰ ਨਹੀਂ ਹੋਣਾ ਚਾਹੀਦਾ। ਸਿੱਖ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਸਿੰਘ ਯੋਗੀ ਨਹੀਂ, ਸਗੋਂ ਸੰਤ-ਸਿਪਾਹੀ ਬਣਦੇ ਹਨ। ਸਿੱਖ ਕੌਮ ਦਾ ਅਸਲ ਅਭਿਆਸ ਗਤਕਾ, ਸ਼ਸਤਰ ਵਿਦਿਆ, ਗੁਰਬਾਣੀ ਅਤੇ ਗੁਰਮਤਿ ਜੀਵਨ ਹੈ। ਇਸ ਲਈ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੁੜ ਕੇ ਗਤਕੇ ਵਰਗੀਆਂ ਵਿਦਿਆਵਾਂ ਨੂੰ ਅਪਣਾਉਣਾ ਚਾਹੀਦਾ ਹੈ। ਜ਼ਿਲਾ ਪ੍ਰਧਾਨ ਗਰਨੈਬ ਸਿੰਘ ਰਾਮਪੁਰਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਿੱਖਾਂ ਦੇ ਘਰਾਂ ਵਿੱਚ ਛਾਪੇ ਮਾਰ ਕੇ ਉਹਨਾਂ ਕੋਲ ਮੌਜੂਦ ਸ੍ਰੀ ਸਾਹਿਬਾਂ, ਜੋ ਗੁਰੂ ਸਾਹਿਬ ਵੱਲੋਂ ਸਿੱਖ ਨੂੰ ਬਖ਼ਸ਼ੀ ਹੋਈ ਕਕਾਰ ਦੀ ਨਿਸ਼ਾਨੀ ਹੈ, ਨੂੰ ਜ਼ਬਤ ਕੀਤਾ ਗਿਆ ਅਤੇ ਸਿੱਖ ਨੌਜਵਾਨਾਂ ਉੱਤੇ ਪਰਚੇ ਦਰਜ ਕੀਤੇ ਗਏ, ਜੋ ਕਿ ਬਹੁਤ ਹੀ ਮੰਦਭਾਗੀ ਅਤੇ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਸਿੱਖ ਸੰਗਤਾਂ ਧਾਰਮਿਕ ਯਾਤਰਾਵਾਂ ਜਾਂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਜਾਂਦੀਆਂ ਹਨ ਤਾਂ ਕਈ ਵਾਰ ਉਹਨਾਂ ਨੂੰ ਰਸਤਿਆਂ ਵਿੱਚ ਰੋਕਿਆ ਜਾਂਦਾ ਹੈ ਅਤੇ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਤੇ ਸਤਿਨਾਮ ਸਿੰਘ ਰੱਤੋਕੇ ਨੂੰ ਹਲਕਾ ਸੁਨਾਮ ਦਾ ਹਲਕਾ ਇੰਚਾਰਜ ਜ਼ਿਲ੍ਹਾ ਜਥੇਬੰਦੀ ਵੱਲੋਂ ਨਿਯੁਕਤ ਕੀਤਾ ਗਿਆ। ਇਸ ਮੌਕ ਤੇ ਸਮਾਗਮ ਵਿੱਚ ਗੁਰਨੈਬ ਸਿੰਘ ਰਾਮਪੁਰਾ, ਹਰਜੀਤ ਸਿੰਘ ਸੰਜੂਮਾਂ, ਬਹਾਦਰ ਸਿੰਘ ਭਸੌੜ, ਨਰਿੰਦਰ ਸਿੰਘ ਕਾਲਾਬੂਲਾ,ਵਾਸਵੀਰ ਸਿੰਘ ਭੁੱਲਰ, ਸਾਧੂ ਸਿੰਘ ਪੇਧਨੀ , ਡਾਕਟਰ ਬਿਨੇਪਾਲ ਸਿੰਘ ਘਨੌਰ , ਸਿਮਰਨ ਕਾਂਝਲਾ, ਡਾਕਟਰ ਹਰਿੰਦਰ ਸਿੰਘ ਰੂਪਾਹੇੜੀ, ਬੀਬੀ ਹਰਪਾਲ ਕੌਰ ਸੰਗਰੂਰ, ਸੁਖਵੀਰ ਸਿੰਘ ਆਲੋਅਰਖ, ਸੁਖਵਿੰਦਰ ਸਿੰਘ ਸੰਗਰੂਰ, ਗੁਰਪ੍ਰੀਤ ਸਿੰਘ ਦੁੱਗਾਂ, ਅਮਰਜੀਤ ਸਿੰਘ ਗਿੱਲ ਲੌਂਗੋਵਾਲ, ਸਰਜਾ ਸਿੰਘ ਸਰਪੰਚ, ਗੁਰਮੀਤ ਸਿੰਘ ਸੁਨਾਮ, ਮਲਕੀਤ ਸਿੰਘ ਬੇਲਾ ਸੁਨਾਮ, ਮਨਪ੍ਰੀਤ ਸਿੰਘ ਮਨੀ ਸੁਨਾਮ, ਹਰਿੰਦਰ ਸਿੰਘ ਜੈਜੀਆ, ਗੁਰਮੀਤ ਸਿੰਘ ਡਸਕਾ, ਸੁਖਚੈਨ ਸਿੰਘ ਡਸਕਾ, ਬੀਬੀ ਗੁਰਜੀਤ ਕੌਰ ਪਾਟਿਆਵਾਲੀ, ਬੀਬੀ ਸਰਬਜੀਤ ਕੌਰ ਖਡਿਆਲੀ, ਬੀਬੀ ਜਸਵੀਰ ਕੌਰ ਬੰਗਾਵਾਲੀ, ਕਾਲਾ ਰਾਮ ਮਿੱਤਲ, ਕੁਲਵੀਰ ਸਿੰਘ ਬਖਸ਼ੀ ਵਾਲਾ, ਗੁਰਜੀਤ ਸਿੰਘ ਗਾਗਾ, ਸਤਿਗੁਰ ਸਿੰਘ ਜਵਾਹਰ ਸਿੰਘ ਵਾਲਾ ਬੀਬੀ ਕਰਮਜੀਤ ਕੌਰ ਪਾਪੜਾ, ਸ਼ੇਰ ਸਿੰਘ ਮੂਨਕ, ਮੋਤਾ ਸਿੰਘ ਲਹਿਰਾਗਾਗਾ, ਪ੍ਰਕਾਸ਼ ਸਿੰਘ ਆਦਿ ਪਾਰਟੀ ਵਰਕਰ ਦੇ ਗਤਕਾ ਟੀਮਾਂ ਤੇ ਸਿੱਖ ਸੰਗਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਨਿਕਾਸੀ ਨਾ ਹੋਣ ਕਾਰਨ ਕਿਸਨ ਬਾਗ ਕਾਲੋਨੀ ਦੇ ਘਰਾਂ ’ਚ ਦਾਖਲ ਹੋ ਰਿਹਾ ਗੰਦਾ ਪਾਣੀ ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿਖੇ ਮਨਾਇਆ ਯੋਗ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।