07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸੀਨੀਅਰ ਕਾਂਗਰਸੀ ਆਗੂ ਗੁਰਬਾਜ਼ ਸਿੰਘ ਬਣੇ ਖੇਤੀਬਾੜੀ ਸਹਿਕਾਰੀ ਸਭਾ ਹਥਨ ਦੇ ਡਾਇਰੈਕਟਰ <br/>

ਅਜੀਤ ਡੈਸਕ 23-05-2026
ਮਾਲੇਰਕੋਟਲਾ, 22 ਮਈ (ਮਨਜਿੰਦਰ ਸਿੰਘ ਸਰੌਦ)-ਬੀਤੇ ਦਿਨੀਂ ਖੇਤੀਬਾੜੀ ਸਹਿਕਾਰੀ ਸਭਾ ਹਥਨ ਦੀ ਹੋਈ ਚੋਣ ਦੌਰਾਨ ਸੀਨੀਅਰ ਕਾਂਗਰਸੀ ਆਗੂ ਗੁਰਬਾਜ਼ ਸਿੰਘ ਨੂੰ ਸਭਾ ਦਾ ਡਾਇਰੈਕਟਰ ਚੁਣਿਆ ਗਿਆ | ਇਸ ਸੰਬੰਧੀ ਨਵੇਂ ਚੁਣੇ ਗਏ ਡਾਇਰੈਕਟਰ ਗੁਰਬਾਜ਼ ਸਿੰਘ ਨੇ ਦੱਸਿਆ ਕਿ ਇਸ ਚੋਣ ਦੌਰਾਨ 4 ਪਿੰਡਾਂ ਤੋਂ ਕੁੱਲ 11 ਡਾਇਰੈਕਟਰਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਚੋਂ ਅਗਲੇ ਦਿਨਾਂ ਨੂੰ ਪ੍ਰਧਾਨਗੀ ਦੀ ਚੋਣ ਹੋਵੇਗੀ | ਉਨ੍ਹਾਂ ਦੱਸਿਆ ਕਿ ਖੇਤੀਬਾੜੀ ਸਹਿਕਾਰੀ ਸਭਾ ਹਥਨ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਨਾਮੀ ਸਹਿਕਾਰੀ ਅਦਾਰਾ ਹੈ | ਪਰਮਜੀਤ ਸਿੰਘ ਹਥਨ ਅਨੁਸਾਰ ਗੁਰਬਾਜ਼ ਸਿੰਘ ਸਾਬਕਾ ਸਰਪੰਚ 102 ਵੋਟਾਂ ਤੇ ਸਦੀਕ ਮੁਹੰਮਦ ਸਾਬਕਾ ਪੰਚ 101 ਵੋਟਾਂ ਨਾਲ ਜੇਤੂ ਰਹੇ | ਮਾਲੇਰਕੋਟਲਾ ਹਾਊਸ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਗੁਰਬਾਜ਼ ਸਿੰਘ ਹਥਨ ਹਲਕਾ ਮਲੇਰਕੋਟਲਾ ਦੇ ਪ੍ਰਭਾਵਸ਼ਾਲੀ ਕਾਂਗਰਸੀ ਆਗੂਆਂ 'ਚ ਸ਼ਾਮਿਲ ਹਨ, ਜਿਨ੍ਹਾਂ ਦੀ ਜਿੱਤ ਨੂੰ ਖੇਤੀਬਾੜੀ ਸੈਕਟਰ ਤੋਂ ਇਲਾਵਾ ਸਿਆਸੀ ਹਲਕਿਆਂ ਅੰਦਰ ਅਹਿਮ ਮੰਨਿਆ ਜਾ ਰਿਹਾ ਹੈ | ਸੀਨੀਅਰ ਕਾਂਗਰਸੀ ਆਗੂ ਗੁਰਬਾਜ਼ ਸਿੰਘ ਨੂੰ ਸਭਾ ਦਾ ਡਾਇਰੈਕਟਰ ਚੁਣੇ ਜਾਣ 'ਤੇ ਸ਼ਾਨਦਾਰ ਜਿੱਤ ਵਜੋਂ ਵਧਾਈ ਦੇਣ ਵਾਲਿਆਂ 'ਚ ਚੇਅਰਮੈਨ ਪ੍ਰਦੱਮਨ ਸਿੰਘ ਦਲੇਲਗੜ੍ਹ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਡਾਕਟਰ ਪਰਮਜੀਤ ਸਿੰਘ ਗੁਆਰਾ, ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਡਾਇਰੈਕਟਰ ਹਰਮਨ ਸਿੰਘ ਸੰਗਾਲਾ, ਸਰਪੰਚ ਸਤਿੰਦਰ ਪਾਲ ਸਿੰਘ, ਰਣਜੀਤ ਸਿੰਘ ਸਾਬਕਾ ਪੰਚ, ਸੁਖਪਾਲ ਸਿੰਘ ਨੰਬਰਦਾਰ, ਚਮਕੌਰ ਸਿੰਘ, ਜਥੇਦਾਰ ਤਰਲੋਚਨ ਸਿੰਘ, ਗੁਰਜੀਤ ਸਿੰਘ, ਜਗਤਾਰ ਸਿੰਘ, ਸੁਖਰਾਜ ਸਿੰਘ, ਤਰਸਪਾਲ ਸਿੰਘ, ਹਰਦੀਪ ਸਿੰਘ, ਬਿੱਕਰ ਸਿੰਘ ਨੰਬਰਦਾਰ, ਸੰਦੀਪ ਸਿੰਘ, ਕੇਸਰ ਖਾਂ, ਅਵਤਾਰ ਸਿੰਘ, ਕਰਮਦੀਨ, ਭੁਪਿੰਦਰ ਸਿੰਘ, ਲਾਡੀ, ਗੁਰਪ੍ਰੀਤ ਸਿੰਘ,ਹਰਪਾਲ ਸਿੰਘ, ਪਰਮਜੀਤ ਸਿੰਘ ਹਥਨ ਆਦਿ ਸ਼ਾਮਿਲ ਹਨ |

ਪਿਛਲੀ ਖ਼ਬਰ ਜਨਮ ਦਿਨ ਬਿਰਧ ਆਸ਼ਰਮ 'ਚ ਮਨਾਇਆ <br/> ਅਗਲੀ ਖ਼ਬਰ ਸੜਕਾਂ, ਗਲੀਆਂ, ਮੁਹੱਲਿਆਂ ਨੂੰ ਪਸ਼ੂਆਂ ਤੋਂ ਸੁਰੱਖਿਅਤ ਕੀਤੇ ਜਾਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।