07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸੜਕਾਂ, ਗਲੀਆਂ, ਮੁਹੱਲਿਆਂ ਨੂੰ ਪਸ਼ੂਆਂ ਤੋਂ ਸੁਰੱਖਿਅਤ ਕੀਤੇ ਜਾਣ ਦੀ ਮੰਗ <br/>

ਅਜੀਤ ਡੈਸਕ 23-05-2026
ਸੰਗਰੂਰ, 22 ਮਈ (ਧੀਰਜ ਪਸੌਰੀਆ)-ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾਸਟਰ ਪਰਮਵੇਦ, ਸੀਤਾ ਰਾਮ ਬਾਲਦ ਕਲਾਂ ਤੇ ਸੁਰਿੰਦਰ ਪਾਲ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਖ਼ਾਸ ਕਰ ਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਗਲੀਆਂ, ਮਹੱਲਿਆਂ ਤੇ ਸੜਕਾਂ ਤੇ ਘੁੰਮਦੇ ਬੇਸਹਾਰਾ ਪਸ਼ੂਆਂ ਖ਼ਾਸ ਕਰ ਕੇ ਢੱਠਿਆਂ ਤੇ ਕੁੱਤਿਆਂ ਤੋਂ ਨਿਜਾਤ ਦਿਵਾਈ ਜਾਵੇ | ਉਨ੍ਹਾਂ ਕਿਹਾ ਕਿ ਜਦੋਂ ਬੱਚੇ ਘਰੋਂ ਗਲੀਆਂ, ਮਹੱਲਿਆਂ ਵਿੱਚ ਖੇਡਦੇ ਹਨ, ਤੁਰਦੇ ਫਿਰਦੇ ਹਨ ਤੇ ਸੜਕਾਂ 'ਤੇ ਜਾਂਦੇ ਹਨ ਤਾਂ ਉਦੋਂ ਛੋਟੇ ਬੱਚਿਆਂ ਨੂੰ ਇਹ ਬੇਸਹਾਰਾ ਕੁੱਤੇ ਵੱਢ ਲੈਂਦੇ ਹਨ ਉਨ੍ਹਾਂ ਨੂੰ ਟੀਕੇ ਲਗਵਾਉਣੇ ਪੈਂਦੇ ਹਨ | ਭਿੜਦੇ ਢੱਠੇ ਖਰੂਦ ਮਚਾਉਂਦੇ ਹਨ | ਹੁਣ ਤਾਂ ਇਨ੍ਹਾਂ ਬੇਸਹਾਰਾ ਪਸ਼ੂਆਂ, ਕੁੱਤਿਆਂ ਪ੍ਰਤੀ ਸੁਪਰੀਮ ਕੋਰਟ ਦਾ ਵੀ ਫ਼ੈਸਲਾ ਆ ਚੁੱਕਿਆ ਹੈ ਜੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਮਲ 'ਚ ਲਿਆਉਣਾ ਚਾਹੀਦਾ ਹੈ ਤਾਂ ਜੋ ਲੋਕ, ਬੱਚੇ, ਬਜ਼ੁਰਗ ਇਨ੍ਹਾਂ ਬੇਸਹਾਰਾ ਕੁੱਤਿਆਂ ਦੇ ਵੱਢਣ ਤੋਂ ਡਰ ਤੋਂ ਚਿੰਤਾ-ਮੁਕਤ ਹੋ ਜਾਣ |

ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਗੁਰਬਾਜ਼ ਸਿੰਘ ਬਣੇ ਖੇਤੀਬਾੜੀ ਸਹਿਕਾਰੀ ਸਭਾ ਹਥਨ ਦੇ ਡਾਇਰੈਕਟਰ <br/> ਅਗਲੀ ਖ਼ਬਰ ਵਫ਼ਦ ਖ਼ਜ਼ਾਨਾ ਅਫ਼ਸਰ ਨੂੰ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।