07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਜਨਮ ਦਿਨ ਬਿਰਧ ਆਸ਼ਰਮ 'ਚ ਮਨਾਇਆ <br/>

ਅਜੀਤ ਡੈਸਕ 23-05-2026
ਸੰਗਰੂਰ, 22 ਮਈ (ਚੌਧਰੀ ਨੰਦ ਲਾਲ ਗਾਂਧੀ)-ਸਮਾਜ ਸੇਵਕ ਏ. ਪੀ. ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਮਨਜੀਤ ਕੌਰ ਨੇ ਆਪਣੇ ਸਪੁੱਤਰ ਇਸ਼ਪਰੀਤ ਸਿੰਘ ਦਾ ਜਨਮ ਦਿਨ ਸਥਾਨਕ ਸ਼ਿਵ ਸ਼ੰਕਰ ਬਿਰਧ ਆਸ਼ਰਮ ਵਿਖੇ ਆਸ਼ਰਿਤ ਬਜ਼ੁਰਗਾਂ ਨਾਲ ਮਨਾਇਆ | ਕੇਕ ਕੱਟਣ ਦੀ ਰਸਮ ਵੀ ਬਜ਼ੁਰਗਾਂ ਵਲੋਂ ਹੀ ਕਰਵਾਈ ਗਈ | ਇਸ ਸਮੇਂ ਇਸ਼ਪਰੀਤ ਨੂੰ ਸ਼ੁੱਭਕਾਮਨਾਵਾਂ ਤੇ ਅਸ਼ੀਰਵਾਦ ਦੇਣ ਵਾਲਿਆਂ ਵਿਚ ਆਸ਼ਰਮ ਦੇ ਪ੍ਰਧਾਨ ਮੋਹਨ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਜਤਿੰਦਰ ਕਾਲੜਾ, ਟਰੱਸਟੀ ਹਾਕਮ ਸਿੰਘ, ਹਰਪਾਲ ਸਿੰਘ, 'ਅਜੀਤ' ਜ਼ਿਲ੍ਹਾ ਇੰਚਾਰਜ ਸੁਖਵਿੰਦਰ ਸਿੰਘ ਫੁੱਲ, ਸਾਹਿਤ ਸਦਨ ਦੇ ਚੇਅਰਮੈਨ ਜੋਗਾ ਸਿੰਘ, ਸੀਨੀਅਰ ਸਿਟੀਜ਼ਨ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ, ਜਨਰਲ ਸਕੱਤਰ ਜਗਜੀਤ ਸਿੰਘ, ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਹਰਵੀਰ ਸਿੰਘ, ਇਕਬਾਲ ਸਿੰਘ ਲਕੀ, ਯਾਦਵਿੰਦਰ ਸਿੰਘ, ਡੌਲੀ ਕੁਮਾਰੀ ਆਦਿ ਸ਼ਖ਼ਸੀਅਤਾਂ ਸ਼ਾਮਿਲ ਸਨ | ਉਪਰੰਤ ਆਸ਼ਰਮ ਦੇ ਬਾਹਰ ਠੰਡੇ ਮਿੱਠੇ ਪਾਣੀ ਦੀ ਛਬੀਲ ਵੀ ਲਾਈ ਗਈ |

ਪਿਛਲੀ ਖ਼ਬਰ ਐਸ. ਐਚ. ਓ. ਖਨੌਰੀ ਯੋਗੇਸ਼ ਗਰਗ ਨੂੰ ਤੀਜੀ ਵਾਰ ਡਿਸਕ ਨਾਲ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਗੁਰਬਾਜ਼ ਸਿੰਘ ਬਣੇ ਖੇਤੀਬਾੜੀ ਸਹਿਕਾਰੀ ਸਭਾ ਹਥਨ ਦੇ ਡਾਇਰੈਕਟਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।