ਮਸਤੂਆਣਾ ਸਾਹਿਬ ਪਹੁੰਚੇ ਕਵੀਆਂ ਨੇ ਨਜ਼ਮਾਂ ਰਾਹੀਂ ਰੰਗ ਬੰਨ੍ਹਿਆ
ਵਿੱਤ ਮੰਤਰੀ ਚੀਮਾ, ਭੰਗੂ, ਖਹਿਰਾ, ਡਾ. ਜੋਤੀ ਸਮੇਤ ਸ਼ਖਸੀਅਤਾਂ ਸ਼ਾਮਿਲ
ਮਸਤੂਆਣਾ ਸਾਹਿਬ, 6 ਸਤੰਬਰ (ਦਮਦਮੀ) – ਸਥਾਨਕ ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਦੇ ਸੰਤ ਤੇਜਾ ਸਿੰਘ ਹਾਲ ’ਚ ਸਾਹਿਤ ਸਦਨ ਸੰਗਰੂਰ ਵਲੋਂ ਕਵੀ ਦਰਬਾਰ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਵਿੱਤ, ਕਰ, ਆਬਕਾਰੀ, ਯੋਜਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਲੇਖਕਾਂ ਪ੍ਰਤੀ ਅਥਾਹ ਸਤਿਕਾਰ ਹੈ ।
ਮਸਤੂਆਣਾ ਸਾਹਿਬ, 6 ਸਤੰਬਰ (ਦਮਦਮੀ) – ਸਥਾਨਕ ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਦੇ ਸੰਤ ਤੇਜਾ ਸਿੰਘ ਹਾਲ ’ਚ ਸਾਹਿਤ ਸਦਨ ਸੰਗਰੂਰ ਵਲੋਂ ਕਵੀ ਦਰਬਾਰ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਵਿੱਤ, ਕਰ, ਆਬਕਾਰੀ, ਯੋਜਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਲੇਖਕਾਂ ਪ੍ਰਤੀ ਅਥਾਹ ਸਤਿਕਾਰ ਹੈ । ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ ਸੰਗਰੂਰ ਰਾਜਵੀਰ ਸਿੰਘ ਭੰਗੂ ਨੇ ਕਿਹਾ ਕਿ ਚੰਗਾ ਸਾਹਿਤ ਸਮਾਜ ਲਈ ਰਾਹ ਦਸੇਰਾ ਹੁੰਦਾ ਹੈ । ਸਮਾਗਮ ਦੇ ਵਿਸ਼ੇਸ਼ ਮਹਿਮਾਨ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਨੇ ਕਿਹਾ ਕਿ ਚੰਗੇ ਸਾਹਿਤ ਦਾ ਹਮੇਸ਼ਾ ਸਤਿਕਾਰ ਹੁੰਦਾ ਹੈ । ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਜੋਤੀ ਗੁਪਤਾ ਨੇ ਆਪਣੇ ਵਲੋਂ ਹਮੇਸ਼ਾ ਸਹਿਯੋਗ ਦਾ ਭਰੋਸਾ ਦਿਵਾਇਆ । ਸ਼ਸ਼ੀ ਬਾਲਾ ਅਤੇ ਬਲਵੰਤ ਸਿੰਘ ਜੋਗਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਪਰਮਜੀਤ ਸਿੰਘ ਦਰਦੀ, ਮਨਜੀਤ ਕੌਰ ਸੰਧੂ, ਸ਼ਸ਼ੀ ਬਾਲਾ, ਬਲਵੰਤ ਸਿੰਘ ਜੋਗਾ, ਮਨਜੋਤ ਕੌਰ, ਰਣਜੀਤ ਆਜ਼ਾਦ ਕਾਂਝਲਾ, ਨੂਰਦੀਪ ਕੋਮਲ, ਜੀਤ ਹਰਜੀਤ, ਬਲਰਾਜ ਓਬਰਾਏ ਬਾਜੀ, ਕੁਲਵੰਤ ਕਸਕ, ਰਾਕੇਸ਼ ਕੁਮਾਰ, ਜਸਵੀਰ ਸ਼ਰਮਾ ਦੱਧਾਹੂਰ, ਮੂਲਚੰਦ ਸ਼ਰਮਾ, ਸਰੋਜ, ਸੰਜੇ ਲਹਿਰੀ, ਜੰਗੀਰ ਸਿੰਘ ਰਤਨ , ਰਾਜਿੰਦਰ ਰਾਣੀ, ਸੁਰਿੰਦਰਪਾਲ ਸਿੰਘ ਸਿਦਕੀ ਅਤੇ ਗੁਰਮੀਤ ਕੌਰ ਕਾਹਲੋਂ ਨੇ ਆਪਣੀਆਂ ਨਜ਼ਮਾਂ ਰਾਹੀਂ ਸਮਾਗਮ ਦਾ ਰੰਗ ਬੰਨ੍ਹਿਆ। ਸਾਹਿਤ ਸਦਨ ਸੰਗਰੂਰ ਦੇ ਪ੍ਰਧਾਨ ਦਲਬਾਰ ਸਿੰਘ ਚੱਠੇ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਅਨੋਖ ਸਿੰਘ ਵਿਰਕ, ਪਰਮਜੀਤ ਸਿੰਘ ਟਿਵਾਣਾ, ਪ੍ਰਿਤਪਾਲ ਸਿੰਘ ਆਹਲੂਵਾਲੀਆ, ਹਰਜੀਤ ਸਿੰਘ ਢੀਂਗਰਾ, ਕੁਲਵਿੰਦਰ ਕੌਰ ਢੀਂਗਰਾ, ਰਾਜਦੀਪ ਕੌਰ ਬਰਾੜ, ਡਾ. ਹਰਪ੍ਰੀਤ ਕੌਰ ਖਾਲਸਾ, ਬਲਦੇਵ ਸਿੰਘ ਭੰਮਾਬੰਦੀ, ਗੁਰਜੰਟ ਸਿੰਘ ਦੁੱਗਾਂ, ਲਾਭ ਸਿੰਘ ਸੰਧੂ, ਹਰਿੰਦਰਜੀਤ ਸਿੰਘ ਕਾਕਾ, ਹਰਜੀਤ ਸਿੰਘ ਸਜੂਮਾ, ਡਾ. ਜਤਿੰਦਰ ਦੇਵ, ਡਾ. ਗੁਰਵੀਰ ਸਿੰਘ ਸੋਹੀ, ਡਾ. ਮੇਜਰ ਸਿੰਘ ਚੱਠਾ, ਸੁਖਮਿੰਦਰ ਸਿੰਘ ਭੱਠਲ, ਡਾ. ਬੂਟਾ ਸਿੰਘ ਰੋਮਾਣਾ, ਗਮਨੂਰ ਸਿੰਘ, ਸਿਆਸਤ ਸਿੰਘ, ਡਾ. ਅਮਨਦੀਪ ਕੌਰ, ਡਾ. ਸੁਖਦੀਪ ਕੌਰ, ਡਾ. ਗੀਤਾ ਠਾਕੁਰ, ਡਾ. ਰਜਿੰਦਰ ਸਿੰਘ ਬਾਜਵਾ, ਡਾ. ਜਸਪਾਲ ਸਿੰਘ, ਡਾ. ਵਿਜੈ ਪਲਾਹਾ, ਪ੍ਰਿੰ. ਜਸਵੀਰ ਸਿੰਘ ਧੂਰਾ, ਮਨਜੀਤ ਸਿੰਘ ਬਾਲੀਆਂ, ਪ੍ਰੋ. ਧੀਰਜ ਸ਼ਰਮਾ, ਡਾ. ਅਮਨਦੀਪ ਕੌਰ ਬਾਠ, ਡਾ. ਜੋਗਿੰਦਰ ਸਿੰਘ ਖੱਟੜਾ ਅਤੇ ਸੰਦੀਪ ਕੌਰ, ਸੋਨਦੀਪ ਕੌਰ ਬਰਾੜ, ਸਮੇਤ ਵੱਖ ਵੱਖ ਸਖਸ਼ੀਅਤਾਂ ਵੀ ਮੌਜੂਦ ਸਨ।