07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਫ਼ਦ ਖ਼ਜ਼ਾਨਾ ਅਫ਼ਸਰ ਨੂੰ ਮਿਲਿਆ <br/>

ਅਜੀਤ ਡੈਸਕ 23-05-2026
ਧੂਰੀ, 22 ਮਈ (ਲਖਵੀਰ ਸਿੰਘ ਧਾਂਦਰਾ)-ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਦਾ ਵਫ਼ਦ ਯੂਨਿਟ ਪ੍ਰਧਾਨ ਜੈਦੇਵ ਸਰਮਾ, ਕੁਲਵੰਤ ਸਿੰਘ ਵਰਨ ਤੇ ਹਰਦੇਵ ਸਿੰਘ ਜਵੰਧਾ ਦੀ ਅਗਵਾਈ ਹੇਠ ਖ਼ਜ਼ਾਨਾ ਅਫ਼ਸਰ ਧੂਰੀ ਨੂੰ ਮਿਲਿਆ | ਵਫ਼ਦ ਨੇ ਖ਼ਜ਼ਾਨਾ ਅਫ਼ਸਰ ਨਾਲ 01/01/2016 ਤੋਂ ਬਾਅਦ ਸੇਵਾਮੁਕਤ ਹੋਏ ਪੈਨਸ਼ਨਰਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦੇ ਮਿਲਣ ਵਾਲੇ ਬਕਾਏ ਸਬੰਧੀ ਵਿਚਾਰ ਚਰਚਾ ਕੀਤੀ | ਵਫ਼ਦ ਨੇ ਕਿਹਾ ਬਕਾਏ ਦੇ ਬਿੱਲਾਂ 'ਤੇ ਵਾਰ ਵਾਰ ਇਤਰਾਜ਼ ਲਾਉਣ ਤੋਂ ਗੁਰੇਜ਼ ਕੀਤਾ ਜਾਵੇ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਇਕ ਵਾਰ ਹੀ ਇਤਰਾਜ਼ ਲਾਏ ਜਾਣ ਖ਼ਜ਼ਾਨਾ ਅਫ਼ਸਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਬਿੱਲਾਂ ਤੇ ਜੇਕਰ ਲੋੜ ਹੋਵੇਗੀ ਤਾਂ ਸਿਰਫ਼ ਇਕ ਵਾਰ ਹੀ ਇਤਰਾਜ਼ ਲਾਇਆ ਜਾਵੇਗਾ | ਪੈਨਸ਼ਨਰਾਂ ਨੂੰ ਸੰਬੰਧੀ ਆ ਰਹੀਆਂ ਸਮੱਸਿਆਵਾਂ ਵਾਰੇ ਵੀ ਵਿਚਾਰ ਵਟਾਂਦਰਾ ਕੀਤਾ | ਵਫ਼ਦ ਵਿਚ ਬਚਿੱਤਰ ਸਿੰਘ ਸ਼ੇਰਪੁਰ, ਸੁਖਦੇਵ ਸਿੰਘ ਖੰਗੂੜਾ, ਰਣਜੀਤ ਸਿੰਘ ਬਰੜਵਾਲ, ਦਿਆਲ ਸਿੰਘ ਧੂਰਾ ਤੇ ਜੀਤ ਸਿੰਘ ਧੰਦੀਵਾਲ ਵੀ ਸ਼ਾਮਿਲ ਸਨ |

ਪਿਛਲੀ ਖ਼ਬਰ ਸੜਕਾਂ, ਗਲੀਆਂ, ਮੁਹੱਲਿਆਂ ਨੂੰ ਪਸ਼ੂਆਂ ਤੋਂ ਸੁਰੱਖਿਅਤ ਕੀਤੇ ਜਾਣ ਦੀ ਮੰਗ <br/> ਅਗਲੀ ਖ਼ਬਰ ਸਿੰਗਲਾ ਨੇ ਗੁਰਤੇਜ ਕੌਰ ਤੇ ਹਰਪ੍ਰੀਤ ਸਿੰਘ ਬਾਜਵਾ ਦੇ ਦਫ਼ਤਰਾਂ ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।