12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਭਾਜਪਾ ਦੇ ਉਮੀਦਵਾਰ ਧੂਰੀ ਦੇ 21 ਵਾਰਡਾਂ 'ਚੋਂ ਜਿੱਤ ਪ੍ਰਾਪਤ ਕਰਨਗੇ – ਪ੍ਰੋਫੈਸਰ ਓਾਕਾਰ ਸਿੰਘ ਸਿੱਧੂ <br/>

ਅਜੀਤ ਡੈਸਕ 17-05-2026
ਧੂਰੀ, 16 ਮਈ (ਲਖਵੀਰ ਸਿੰਘ ਧਾਂਦਰਾ) – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪ੍ਰੋ ਓਾਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਵਾਰਡ ਨੰਬਰ 9 ਤੋਂ ਪ੍ਰੀਆ ਰਾਣੀ, ਅਤੇ ਵਾਰਡ ਨੰਬਰ 10 ਤੋਂ ਹਰੀ ਕਿ੍ਸਨ ਮਨੀ, ਵਾਰਡ ਨੰਬਰ 4 ਮਿੱਠੂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਸ ਮੌਕੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਪ੍ਰੋਫੈਸਰ ਓਾਕਾਰ ਸਿੰਘ ਸਿੱਧੂ ਨੇ ਕਿਹਾ ਕਿ ਧੂਰੀ ਦੀਆਂ ਮਿਉਸਪਲ ਕਮੇਟੀ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ 21 ਵਾਰਡਾਂ 'ਚ ਉਮੀਦਵਾਰ ਖੜੇ ਕਰਕੇ ਚੋਣ ਮੈਦਾਨ 'ਚ ਹਨ | ਧੂਰੀ ਦੇ ਲੋਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਸਕੀਮਾਂ ਤੋਂ ਖੁਸ਼ ਹਨ, ਉਹ ਆਉਣ ਵਾਲੀ 26 ਮਈ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਵੱਡਾ ਫੈਸਲਾ ਦੇ ਕੇ ਕੀ ਉਮੀਦਵਾਰਾਂ ਨੂੰ ਜਿਤਾ ਕੇ ਇਤਿਹਾਸ ਰਚਣਗੇ | ਇਸ ਮੌਕੇ ਆਸੀਸ ਗਰਗ ਮੰਡਲ ਪ੍ਰਧਾਨ, ਬਿਰਜੇਸਵਰ ਗੋਇਲ, ਭੁਪੇਸ਼ ਜਿੰਦਲ, ਜਗਦੇਵ ਜਿੰਦਲ ਜੱਗਾ, ਅੰਮਿ੍ਤ ਬਰਾੜ ਅਤੇ ਹਮੀਰ ਸਿੰਘ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਚੋਣਾਂ ਲਈ ਪ੍ਰਮੋਦ ਸਿੰਗਲਾ ਅਬਜ਼ਰਵਰ ਨਿਯੁਕਤ <br/> ਅਗਲੀ ਖ਼ਬਰ ਵਾਰਡ ਨੰ: 8 'ਚ 'ਆਪ' ਉਮੀਦਵਾਰ ਸੌਂਦ ਨੂੰ ਆਜ਼ਾਦ ਉਮੀਦਵਾਰ ਉਭੀ ਵਲੋਂ ਸਮਰਥਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।