12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

14 ਅਗਸਤ ਰਾਤ ਨੂੰ ਵਾਹਗਾ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ ਦਿੱਤਾ ਜਾਵੇਗਾ ਪੈਗ਼ਾਮ

ਸੁਨਾਮ ਊਧਮ ਸਿੰਘ ਵਾਲਾ, 11 ਅਗਸਤ (ਭੁੱਲਰ, ਧਾਲੀਵਾਲ) - ਆਈ. ਡੀ.

ਅਜੀਤ ਡੈਸਕ 12-08-2026
ਸੁਨਾਮ ਊਧਮ ਸਿੰਘ ਵਾਲਾ, 11 ਅਗਸਤ (ਭੁੱਲਰ, ਧਾਲੀਵਾਲ) - ਆਈ.ਡੀ.ਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਅਤੇ ਸੂਬਾ ਸਕੱਤਰ ਤਰਲੋਚਨ ਸਿੰਘ ਸੂਲਰ ਘਰਾਟ ਵੱਲੋਂ 14 ਅਗਸਤ ਨੂੰ ਵਾਹਗਾ ਸਰਹੱਦ ਤੇ ਮੋਮਬੱਤੀਆਂ ਜਗਾ ਕੇ ਪੈਗ਼ਾਮ ਦੇਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਥਾਨਕ ਕੋਰਟ ਕੰਪਲੈਕਸ, ਬੱਸ ਸਟੈਂਡ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸਮੇਤ ਵੱਖ-ਵੱਖ ਥਾਵਾਂ ਤੇ ਪੈਂਫ਼ਲਿਟ ਵੰਡਦਿਆਂ ਕਿਹਾ ਕਿ ਦੂਜੀ ਵਿਸ਼ਵ ਜੰਗ ਦੇ ਖ਼ਤਮ ਹੋਣ ਤੇ ਅਮਰੀਕਾ ਵੱਲੋਂ ਜਪਾਨ ਦੇ ਦੋ ਸ਼ਹਿਰਾਂ ਹੀਰੋਸੀਮਾਂ ਅਤੇ ਨਾਗਾਸਾਕੀ ਤੇ 6 ਅਤੇ 9 ਅਗਸਤ ਨੂੰ ਸੁੱਟੇ ਪ੍ਰਮਾਣੂ ਬੰਬਾਂ ਨੇ ਮਾਨਵੀ ਭਵਿੱਖ ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਸੀ। ਭਾਰਤ ਵਿਚ ਚੱਲ ਰਹੀ ਆਜ਼ਾਦੀ ਦੀ ਲੜਾਈ ਵਿੱਚ ਹਜ਼ਾਰਾਂ ਲੋਕਾਂ ਦੀਆਂ ਫਾਂਸੀਆਂ ਅਤੇ ਕਾਲੇਪਾਣੀ ਦੀਆਂ ਸਜਾਵਾਂ ਤੋਂ ਬਾਅਦ ਮਿਲੀ ਆਜ਼ਾਦੀ ਨੇ ਇਸ ਖ਼ਿੱਤੇ ਦੇ ਲੋਕਾਂ ਨੂੰ ਗਹਿਰੇ ਜ਼ਖਮ ਦੇ ਦਿੱਤੇ। ਮੌਜੂਦਾ ਦੌਰ ਵਿਚ ਦੁਨੀਆ ਭਰ ਵਿਚ ਦੂਜੀ ਵਿਸ਼ਵ ਜੰਗ ਦੇ ਜ਼ਖਮ ਭੁਲਾ ਕੇ ਮੁੜ ਕੌਮਾਂਤਰੀ ਸੰਸਥਾਵਾਂ ਦੇ ਜਮਹੂਰੀ ਕਰਨ ਦੀ ਬਜਾਏ ਅਮਰੀਕਾ ਪਹਿਲਾਂ ਜਾਂ ਹੋਰ ਦੇਸ ਆਪੋ ਆਪਣੇ ਦੇਸਾਂ ਵਿਚ ਅੰਧਰਾਸਟਰਵਾਦ ਦੀ ਮਾਨਸਿਕਤਾ ਸਿਰਜ ਰਹੇ ਸਨ। ਦੁਨੀਆਂ ਭਰ ਵਿਚ ਕਾਰਪੋਰੇਟ ਵਿਕਾਸ ਮਾਡਲ ਨੇ ਵਾਤਾਵਰਨਿਕ ਸੰਕਟ ਇਸ ਕਦਰ ਵਧਾ ਦਿੱਤਾ ਹੈ ਕਿ ਸਾਰੀ ਦੁਨੀਆਂ ਵਿਚ ਜੈਵਿਕ ਸੰਕਟ ਇਸ ਕਦਰ ਖੜਾ ਕਰ ਦਿਤਾ ਹੈ ਕਿ ਸਾਰੀ ਦੁਨੀਆਂ ਵਿਚ ਜੈਵਿਕ ਹੋਂਦ ਦਾ ਸੰਕਟ ਪੈਦਾ ਹੋ ਗਿਆ ਹੈ। ਦੇਸ ਦੀ ਵੰਡ ਸਮੇਂ ਤੋਂ ਹੀ ਇਸ ਦੇਸ ਦੀ ਕੇਂਦਰੀਕਰਨ ਦੀ ਨੀਤੀ ਖ਼ਿਲਾਫ਼ ਘੱਟ ਗਿਣਤੀਆਂ ਦੀ ਬਹੁਗਿਣਤੀ ਵਾਲੇ ਸੂਬੇ ਵੱਧ ਅਧਿਕਾਰਾਂ ਦੀ ਮੰਗ ਕਰਦੇ ਆ ਰਹੇ ਹਨ ਪਰ ਕੇਂਦਰੀ ਸਰਕਾਰਾਂ ਦਾ ਰੁਖ ਹਮੇਸ਼ਾ ਉਲਟਾ ਹੀ ਰਿਹਾ। ਮਲਿਕ ਭਾਗੋ ਦੀ ਮਾਨਸਿਕਤਾ ਵਾਲੀ ਹੁਕਮਰਾਨ ਪੀੜੀ ਦੀ ਕਠਪੁਤਲੀ ਬਣ ਕੇ ਫ਼ੈਸਲੇ ਲੈ ਰਹੀ ਹੈ। ਅਜਿਹੇ ਸਮੇਂ ਵਿਚ ਰੌਸ਼ਨੀ ਦੀ ਕਿਰਨ ਜੇਕਰ ਕੋਈ ਹੈ ਤਾ ਇਹ ਕੁੱਝ ਜਨਤਕ ਉਪਰਾਲੇ ਹਨ। ਇਸ ਦਿਸ਼ਾ ਵਿਚ ਪੰਜਾਬ ਵਿਚ ਇੱਕਜੁੱਟ ਅੰਦੋਲਨ ਦੀ ਬਹੁਤ ਲੋੜ ਹੈ। ਇਸ ਮੌਕੇ ਅਮਰੀਕ ਸਿੰਘ ਜਖੇਪਲ, ਰਾਮ ਸਿੰਘ ਜਨਾਲ ਅਤੇ ਜੀਤ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਰਾਜ ਪੱਧਰੀ ਰਗਬੀ ਚੈਂਪੀਅਨਸ਼ਿਪ : ਸੰਤ ਅਤਰ ਸਿੰਘ ਅਕਾਲ ਅਕੈਡਮੀ ਦੀ ਦਿਲਪ੍ਰੀਤ ਕੌਰ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।