12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਗੁਰੂ ਨਾਨਕ ਕਲੋਨੀ ਦੀ ਸੀਵਰੇਜ ਲਾਈਨਾਂ ਅਤੇ ਸਫਾਈ ਵਿਵਸਥਾ ਨੂੰ ਲੈ ਕੇ ਪ੍ਰਸ਼ਾਸਨ ਖਿਲ਼ਾਫ ਖੋਲ੍ਹਿਆ ਜਾਵੇਗਾ–ਬੀਬੀ ਸੈਣੀ

ਸੰਗਰੂਰ, 10 ਅਗਸਤ (ਅਮਨਦੀਪ ਸਿੰਘ ਬਿੱਟਾ)–ਗੁਰੂ ਨਾਨਕ ਕਲੋਨੀ ਸੰਗਰੂਰ ਵਿੱਚ ਸੀਵਰੇਜ ਲਾਈਨ ਅਤੇ ਸਫਾਈ ਵਿਵਸਥਾ ਨੂੰ ਲੈ ਕੇ ਵਾਰਡ ਦੀ ਕਾਂਗਰਸ ਕੌਸਲਰ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਜਲਦ ਕੋਈ ਹੱਲ ਨਾ ਕੱਢਿਆ ਤਾਂ ਉਹ ਆਰ ਪਾਰ ਦੀ ਲੜਾਈ ਵਿੱਢਣ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਪਹਿਲਾ ਸਫਾਈ ਸੇਵਕਾ, ਸੀਵਰਮੈਨਾ ਦੀ ਹੜਤਾਲ ਦੇ ਚੱਲਦਿਆਂ ਉਨ੍ਹਾਂ ਵਕਤ ਕੱਢਣਾ ਹੀ ਬਿਹਤਰ ਸਮਝਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਦੇ ਬਾਵਜੂਦ ਵੀ ਨਗਰ ਕੌਸਲ ਦੇ ਕਾਰਜਸਾਧਕ ਅਫਸਰ ਅਤੇ ਪ੍ਰਧਾਨ ਇਨ੍ਹਾਂ ਜਨਤਕ ਸਮਸਿਆਵਾਂ ਦਾ ਹੱਲ ਕੱਢਣ ਲਈ ਸੁਹਿਰਦ ਯਤਨ ਨਹੀ ਕਰ ਰਹੇ ਹਨ।

ਅਜੀਤ ਡੈਸਕ 12-08-2026
ਸੰਗਰੂਰ, 10 ਅਗਸਤ (ਅਮਨਦੀਪ ਸਿੰਘ ਬਿੱਟਾ)–ਗੁਰੂ ਨਾਨਕ ਕਲੋਨੀ ਸੰਗਰੂਰ ਵਿੱਚ ਸੀਵਰੇਜ ਲਾਈਨ ਅਤੇ ਸਫਾਈ ਵਿਵਸਥਾ ਨੂੰ ਲੈ ਕੇ ਵਾਰਡ ਦੀ ਕਾਂਗਰਸ ਕੌਸਲਰ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਜਲਦ ਕੋਈ ਹੱਲ ਨਾ ਕੱਢਿਆ ਤਾਂ ਉਹ ਆਰ ਪਾਰ ਦੀ ਲੜਾਈ ਵਿੱਢਣ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਪਹਿਲਾ ਸਫਾਈ ਸੇਵਕਾ, ਸੀਵਰਮੈਨਾ ਦੀ ਹੜਤਾਲ ਦੇ ਚੱਲਦਿਆਂ ਉਨ੍ਹਾਂ ਵਕਤ ਕੱਢਣਾ ਹੀ ਬਿਹਤਰ ਸਮਝਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਦੇ ਬਾਵਜੂਦ ਵੀ ਨਗਰ ਕੌਸਲ ਦੇ ਕਾਰਜਸਾਧਕ ਅਫਸਰ ਅਤੇ ਪ੍ਰਧਾਨ ਇਨ੍ਹਾਂ ਜਨਤਕ ਸਮਸਿਆਵਾਂ ਦਾ ਹੱਲ ਕੱਢਣ ਲਈ ਸੁਹਿਰਦ ਯਤਨ ਨਹੀ ਕਰ ਰਹੇ ਹਨ। ਬੀਬੀ ਸੈਣੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਵੇਲੇ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਆਪਣੇ ਨਿੱਜੀ ਯਤਨ ਸਦਕਾ ਸੁਪਰ ਸੰਕਸ਼ਨ ਮਸ਼ੀਨਾਂ ਰਾਹੀ ਮੇਨ ਲਾਇਨਾਂ ਦੀ ਸਫਾਈ ਕਰਵਾਉਂਦੇ ਰਹਿੰਦੇ ਸਨ ਪਰ ਜਦ ਤੋਂ ਆਪ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਮੇਨ ਲਾਇਨਾਂ ਦੀ ਸਫਾਈ ਨਹੀਂ ਕਰਵਾਈ ਗਈ। ਗਲੀਆਂ ਜਾਂ ਬਰਾਂਚਾ ਦੀ ਲਾਇਨਾਂ ਨੂੰ ਸਾਫ ਕਰ ਕੇ ਨਗਰ ਕੌਸਲ ਡੰਗ ਸ਼ਾਰ ਰਹੀ ਹੈ ਪਰ ਮੇਨ ਲਾਇਨਾ ਬੰਦ ਹੋਣ ਕਾਰਨ ਪਾਣੀ ਮੁੜ ਗਲੀਆਂ ਦੀ ਲਾਇਨਾਂ ਵਿੱਚ ਭਰ ਜਾਂਦਾ ਹੈ। ਇਸ ਦਾ ਨਤੀਜਾ ਇਹ ਹੈ ਕਿ ਬਰਾਂਚਾ ਜਾਂ ਗਲੀਆਂ ਦੀ ਸਫਾਈ ਅਜਾਈ ਹੀ ਚਲੀ ਜਾਂਦੀ ਹੈ। ਗੁਰੂ ਨਾਨਕ ਕਲੋਨੀ ਨੂੰ ਸ਼ਹਿਰ ਦੀ ਪੁਰਾਣੀ ਕਲੋਨੀਆਂ ਵਿੱਚ ਸੁਮਾਰ ਹੋਣ ਦੀ ਗੱਲ ਕਰਦਿਆਂ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਅੱਜ ਹਾਲਾਤ ਬਦ ਤੋਂ ਬਦਤਰ ਇਸ ਕਲੋਨੀ ਦੀ ਨਹੀਂ ਹੈ ਬਲਕਿ ਸੰਗਰੂਰ ਦੇ ਹਰ ਹਿੱਸਿਆ ਦੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਨਾਲ ਸਬੰਧਤ ਕੌਸਲਰ ਹੋਣ ਕਾਰਨ ਹੀ ਉਨ੍ਹਾਂ ਦੇ ਵਾਰਡ ਵਾਸੀਆਂ ਨਾਲ ਅਜਿਹਾ ਵਿਵਹਾਰ ਹੋ ਰਿਹਾ ਹੈ। ਚਿਤਾਵਨੀ ਭਰੇ ਰੌਅ ਵਿੱਚ ਬੀਬੀ ਸੈਣੀ ਨੇ ਕਿਹਾ ਕਿ ਜੇ ਹਾਲਾਤ ਗੁਰੂ ਨਾਨਕ ਕਲੋਨੀ ਦੇ ਜਲਦ ਠੀਕ ਨਾ ਹੋਏ ਤਾਂ ਉਹ ਕਿਸੇ ਪ੍ਰਕਾਰ ਦੇ ਸੰਭਾਵੀ ਵਿੱਢੇ ਜਾਣ ਵਾਲੇ ਸੰਘਰਸ਼ ਤੋਂ ਵੀ ਪਿੱਛੇ ਨਹੀਂ ਹਟਣਗੇ।
ਪਿਛਲੀ ਖ਼ਬਰ ਭਾਜਪਾ ਆਗੂ ਦਾਮਨ ਥਿੰਦ ਬਾਜਵਾ ਗੁਰੂ ਰਵਿਦਾਸ ਜੀ ਦੇ ਪਾਵਨ ਕਲਸ਼ ਲੈ ਕੇ ਪਹੁੰਚੇ ਜਖੇਪਲ ਅਗਲੀ ਖ਼ਬਰ ਅਹਿਮਦਗੜ੍ਹ ਵਿਖੇ ਅਕਾਲੀ ਦਲ ਵਲੋਂ ‘ਤੀਆਂ ਦਾ ਮੇਲਾ’ ਕਰਵਾਇਆ ਮੁੱਖ ਮਹਿਮਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।