09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮੋਹਨ ਸ਼ਰਮਾ ਦੀ ਪੁਸਤਕ 'ਕਹਿਰ ਦੀ ਹਨੇਰੀ' ਕੀਤੀ ਲੋਕ ਅਰਪਣ <br/>

ਅਜੀਤ ਡੈਸਕ 10-05-2026
ਸੰਗਰੂਰ, 9 ਮਈ (ਸੁਖਵਿੰਦਰ ਸਿੰਘ ਫੁੱਲ) - ਅੱਜ ਸਥਾਨਕ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਸ਼ਾ ਛਡਾਊ ਕੇਂਦਰ ਦੇ ਸਾਬਕਾ ਪ੍ਰੋਜੈਕਟ ਡਾਇਰੈਕਟਰ ਅਤੇ ਬਹੁਪੱਖੀ ਲੇਖਕ ਮੋਹਨ ਸ਼ਰਮਾ ਦੀ ਕਿਤਾਬ 'ਕਹਿਰ ਦੀ ਹਨੇਰੀ' ਜੋ ਕਿ ਸ.ਸ ਰਮਲਾ ਨੇ ਸੰਪਾਦਿਤ ਕੀਤੀ ਹੈ, ਲੋਕ ਅਰਪਣ ਕੀਤੀ ਗਈ | ਇਹ ਵਿਸ਼ੇਸ਼ ਤੌਰ 'ਤੇ ਦੱਸਣਾ ਬਣਦਾ ਹੈ ਕਿ ਇਸ ਕਿਤਾਬ ਦੇ ਨਾਲ ਹੀ ਨੌਜਵਾਨ ਲੇਖਕ ਜੀਤ ਹਰਜੀਤ ਵੱਲੋਂ ਸ਼ੁਰੂ ਕੀਤੇ 'ਕਲਾਬਾਜ਼ੀਆਂ ਪ੍ਰਕਾਸ਼ਨ' ਦੀ ਵੀ ਸ਼ੁਰੂਆਤ ਹੋ ਗਈ ਹੈ ਕਿਉਂਕਿ ਇਹ ਕਿਤਾਬ ਕਲਾਬਾਜ਼ੀਆਂ ਪ੍ਰਕਾਸ਼ਨ ਵੱਲੋਂ ਹੀ ਪ੍ਰਕਾਸ਼ਿਤ ਕੀਤੀ ਗਈ ਹੈ | ਜੀਤ ਹਰਜੀਤ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਪੁਸਤਕ ਲੋਕ ਅਰਪਣ ਦੀ ਰਸਮ, ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਸਾਬਕਾ ਈ.ਡੀ ਅਧਿਕਾਰੀ ਸ੍ਰੀ ਨਿਰੰਜਨ ਸਿੰਘ ਹੋਰਾਂ ਨੇ ਅਦਾ ਕੀਤੀ | ਸਮਾਗਮ ਦੀ ਸ਼ੁਰੂਆਤ ਵਿੱਚ ਸਕੂਲ ਦੇ ਪ੍ਰਧਾਨ ਸ੍ਰੀ ਦਿਨੇਸ਼ ਗੋਇਲ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ | ਸਵਾਗਤੀ ਸ਼ਬਦਾਂ ਵਿੱਚ ਮੋਹਨ ਸ਼ਰਮਾ ਨੇ ਜਿੱਥੇ ਨਸ਼ਿਆਂ ਖ਼ਿਲਾਫ਼ ਆਪਣੀ ਵਚਨਬੱਧਤਾ ਦਰਸਾਈ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸ੍ਰੀ ਨਿਰੰਜਨ ਸਿੰਘ ਹੋਰਾਂ ਨੇ ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਕੱਟੜ ਇਮਾਨਦਾਰ ਸ਼ਖ਼ਸੀਅਤ ਵਜੋਂ ਆਪਣਾ ਨਾਂ ਚਮਕਾਇਆ ਹੈ ਅਤੇ ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਡਕਿਆ ਹੈ, ਅਜਿਹੇ ਇਨਸਾਨ ਹੱਥੋਂ ਕਿਤਾਬ ਲੋਕ ਅਰਪਣ ਹੋਣੀ ਮੇਰੀ ਖ਼ੁਸ਼ਨਸੀਬੀ ਹੈ | ਇਸ ਮੌਕੇ ਸਰਦਾਰ ਨਿਰੰਜਨ ਸਿੰਘ ਹੋਰਾਂ ਨੇ ਕਿਹਾ ਕਿ ਬਿਨਾਂ ਸਰਕਾਰੀ ਦੀ ਪੁਸ਼ਤ ਪਨਾਹੀ ਤੋਂ ਨਸ਼ਾ ਨਹੀਂ ਫੈਲ ਸਕਦਾ ਅਤੇ ਇਹ ਵੀ ਸੱਚ ਹੈ ਕਿ ਸਮਾਜ ਦੀ ਲਾਮਬੰਦੀ ਤੋਂ ਬਿਨਾਂ ਇਸ ਨੂੰ ਖ਼ਤਮ ਵੀ ਨਹੀਂ ਕੀਤਾ ਜਾ ਸਕਦਾ | ਪ੍ਰਕਾਸ਼ਨ ਸ਼ੁਰੂ ਕਰਨ ਮੌਕੇ ਨੌਜਵਾਨ ਸ਼ਾਇਰ ਜੀਤ ਹਰਜੀਤ ਨੇ ਕਿਹਾ ਕਿ ਕਿਤਾਬਾਂ ਜੀਵਨ ਦਾ ਆਧਾਰ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਕਿਤਾਬ ਹਰ ਘਰ ਦਾ ਸ਼ਿੰਗਾਰ ਬਣੇ | ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਮੋਹਨ ਸ਼ਰਮਾ ਨੂੰ ਇਸ ਨੇਕ ਕਾਰਜ ਲਈ ਮੁਬਾਰਕਬਾਦ ਦਿੱਤੀ ਜਿਨ੍ਹਾਂ ਵਿੱਚ ਡਾ. ਆਯੂਸ਼ ਸ਼ਰਮਾ, ਏ ਪੀ ਸਿੰਘ, ਕੇਵਲ ਸਿੰਘ ਜਲਾਨ, ਜਤਿੰਦਰ ਕਾਲੜਾ, ਸਾਬਕਾ ਡੀ.ਐਸ.ਪੀ ਨਾਹਰ ਸਿੰਘ, ਪਰਮਵੀਰ ਸ਼ਰਮਾ ਈਲਵਾਲ, ਰਾਜ ਕੁਮਾਰ ਅਰੋੜਾ, ਬਲਦੇਵ ਸਿੰਘ ਗੋਸਲ, ਕੁਲਵੰਤ ਸਿੰਘ ਕਸਕ, ਬਲਵੰਤ ਸਿੰਘ ਜੋਗਾ, ਗੁਰਪ੍ਰੀਤ ਕੌਰ, ਐਡਵੋਕੇਟ ਰਤਨ ਸਿੰਘ ਮਹਿਲ, ਜੋਗਾ ਸਿੰਘ ਤੂਰ, ਅਮਰੀਕ ਸਿੰਘ ਮੀਕਾ ਸੁਨਾਮ ਵਾਲਾ ਆਦਿ ਨਾਂ ਸ਼ਾਮਿਲ ਸਨ | ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਚੌਧਰੀ ਨੰਦ ਲਾਲ ਗਾਂਧੀ, ਗੀਤਕਾਰ ਧਰਮੀ ਤੁੰਗਾਂ, ਮੂਲ ਚੰਦ ਸ਼ਰਮਾ, ਜੰਗੀਰ ਸਿੰਘ ਰਤਨ, ਭੋਲਾ ਸਿੰਘ ਸੰਗਰਾਮੀ, ਨੂਰਦੀਪ ਕੋਮਲ, ਪਵਨ ਕੁਮਾਰ, ਮ.ਕਰਨੈਲ ਕਲਿਆਣ, ਭੁਪਿੰਦਰ ਨਾਗਪਾਲ, ਬਹਾਦਰ ਸਿੰਘ ਧੌਲਾ ਨੇ ਭਾਗ ਲਿਆ | ਪਿ੍ੰਸੀਪਲ ਜੋਗਾ ਸਿੰਘ ਤੂਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਵਿਨਰਜੀਤ ਗੋਲਡੀ ਨੇ ਨਗਰ ਪੰਚਾਇਤ ਚੀਮਾ ਦੇ ਸਫ਼ਾਈ ਸੇਵਕਾਂ ਦੇ ਹੱਕ 'ਚ ਮਾਰਿਆ ਨਾਅਰਾ <br/> ਅਗਲੀ ਖ਼ਬਰ ਮਾਂ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।