09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਅੱਗ ਲੱਗਣ ਕਾਰਨ ਕਿਸਾਨਾਂ ਦੀ ਡੇਢ ਏਕੜ ਕਣਕ ਅਤੇ 10 ਏਕੜ ਨਾੜ ਸੜਿਆ

ਅਜੀਤ ਡੈਸਕ 19-04-2026
ਭਵਾਨੀਗੜ੍ਹ, 18 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਸਕਰੌਦੀ ਦੇ ਖੇਤਾਂ 'ਚ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਦੀ ਡੇਢ ਏਕੜ ਕਣਕ ਅਤੇ ਕਰੀਬ 10 ਏਕੜ ਨਾੜ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਦਿੰਦਿਆਂ ਅਰਸ਼ਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਸਕਰੌਦੀ ਨੇ ਦੱਸਿਆ ਕਿ ਉਸ ਨੇ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਬੀਜੀ ਹੋਈ ਸੀ | ਅੱਜ ਸਵੇਰੇ ਜਿਓ ਹੀ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਪਿੰਡ ਵਾਸੀਆਂ ਨੂੰ ਅਨਾਊਾਸਮੈਂਟ ਕਰਵਾ ਸੂਚਨਾ ਦਿੰਦਿਆਂ ਅੱਗ ਬੁਝਾਊ ਗੱਡੀ ਨੂੰ ਸੂਚਿਤ ਕੀਤਾ | ਪਿੰਡ ਵਾਸੀਆਂ ਨੇ ਆਪਣੇ ਸਾਧਨਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਿਆਂ ਜ਼ਮੀਨ ਵਾਹ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗ ਬੁਝਾਊ ਗੱਡੀ ਨੇ ਵੀ ਮੌਕੇ 'ਤੇ ਪਹੁੰਚ ਕੇ ਬੜੀ ਜੱਦੋ ਜਹਿਦ ਕਰਦਿਆਂ ਅੱਗ 'ਤੇ ਕਾਬੂ ਪਾਇਆ, ਪਰ ਉਦੋਂ ਤੱਕ ਅਰਸ਼ਦੀਪ ਸਿੰਘ ਦੀ ਕਰੀਬ ਡੇਢ ਏਕੜ ਕਣਕ ਅਤੇ ਫਤਿਹਗੜ੍ਹ ਭਾਦਸੋਂ ਦੇ ਕਿਸਾਨ ਜਗਤਾਰ ਸਿੰਘ ਦਾ 10 ਏਕੜ ਤੋਂ ਜ਼ਿਆਦਾ ਨਾੜ ਅੱਗ ਲੱਗ ਕੇ ਸੁਆਹ ਹੋਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ | ਇਸ ਮੌਕੇ 'ਤੇ ਕਿਸਾਨ ਆਗੂਆਂ ਪੂਰਨ ਸਿੰਘ ਸਕਰੌਦੀ ਅਤੇ ਦਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬਿਜਲੀ ਸਪਲਾਈ ਦੀਆਂ ਢਿੱਲੀਆਂ ਤਾਰਾਂ ਕਾਰਨ ਕਥਿਤ ਤੌਰ 'ਤੇ ਇਹ ਅੱਗ ਲੱਗੀ ਹੈ | ਉਨ੍ਹਾਂ ਦੱਸਿਆ ਕਿ ਪਾਵਰਕਾਮ ਵੱਲੋਂ ਖੇਤਾਂ ਵਿਚ ਢਿੱਲੀਆਂ ਤਾਰਾਂ ਹੀ ਰੱਖੀਆਂ ਹੋਈਆਂ ਹਨ, ਇਨ੍ਹਾਂ ਢਿੱਲੀਆਂ ਤਾਰਾਂ ਨਾਲ ਨੇੜਲੇ ਖੇਤਾਂ ਵਿਚ ਕਣਕ ਦੀ ਕਟਾਈ ਕਰ ਰਹੀ ਕੰਬਾਈਨ ਟਕਰਾ ਜਾਣ ਕਰਕੇ ਤਾਰਾਂ ਵਿਚੋਂ ਅੱਗ ਨਿਕਲਣ ਕਰਕੇ ਇਹ ਅੱਗ ਲੱਗ ਗਈ, ਜੋ ਕਿਸਾਨਾਂ ਦੇ ਬੁਝਾਉਣ ਦੇ ਯਤਨਾਂ ਨੂੰ ਅਸਫਲ ਬਣਾਉਂਦਿਆਂ ਭੜਕ ਗਈ | ਉਕਤ ਕਿਸਾਨਾਂ ਨੇ ਦੱਸਿਆ ਕਿ ਪਾਵਰਕਾਮ ਨੂੰ ਢਿੱਲੀਆਂ ਤਾਰਾਂ ਬਾਰੇ ਵੀ ਕਈ ਵਾਰ ਸੂਚਿਤ ਕੀਤਾ ਸੀ, ਪਰ ਉਨ੍ਹਾਂ ਵੱਲੋਂ ਅਣਦੇਖੀ ਕਰਨ ਕਾਰਨ ਕਿਸਾਨਾਂ ਦਾ ਵੱਡੀ ਨੁਕਸਾਨ ਹੋ ਗਿਆ | ਉਨ੍ਹਾਂ ਕਿਸਾਨਾਂ ਦੇ ਹੋਏ ਨੁਕਸਾਨ 'ਤੇ ਮੁਆਵਜ਼ੇ ਦੀ ਮੰਗ ਕੀਤੀ |
ਪਿਛਲੀ ਖ਼ਬਰ ਜੱਸੀ ਮੰਨਵੀ ਨੂੰ ਹਲਕਾ ਇੰਚਾਰਜ ਬਣਾਏ ਜਾਣ ਤੇ ਅਕਾਲੀ ਆਗੂਆਂ ਵਲੋਂ ਸਵਾਗਤ <br/> ਅਗਲੀ ਖ਼ਬਰ ਦੋ ਮੋਟਰਸਾਈਕਲਾਂ ਵਿਚਾਲੇ ਜ਼ਬਰਦਸਤ ਟੱਕਰ, ਦੋਵੇਂ ਮੋਟਰਸਾਈਕਲ ਚਾਲਕਾਂ ਦੀ ਹੋਈ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।