22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸ਼ਾਰਟਗੰਨ ਚੈਂਪੀਅਨਸ਼ਿਪ ਵਿੱਚ ਸੰਗਰੂਰ ਦੇ ਜਗਤਵੀਰ ਸਿੰਘ ਨੇ ਜਿੱਤੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ <br/>

ਅਜੀਤ ਡੈਸਕ 18-04-2026
ਸੰਗਰੂਰ, 17 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਨਿਊ ਮੋਤੀ ਬਾਗ਼ ਗੰਨ ਕਲੱਬ ਪਟਿਆਲਾ ਵਿਖੇ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਸ਼ਾਰਟਗੰਨ ਚੈਂਪੀਅਨਸ਼ਿਪ ਵਿੱਚ ਸੰਗਰੂਰ ਦੇ ਨਿਸ਼ਾਨੇਬਾਜ਼ ਜਗਤਵੀਰ ਸਿੰਘ ਨੇ ਦੋ ਸੋਨੇ ਤਗਮੇ, 1 ਚਾਂਦੀ ਦਾ ਤਗਮਾ, 1 ਕਾਂਸੀ ਦਾ ਤਗਮਾ ਜਿੱਤ ਕੇ ਸੰਗਰੂਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ | ਜਗਤਵੀਰ ਸਿੰਘ ਨੇ 1 ਸੋਨੇ ਤਗਮਾ ਡਬਲ ਟਰੈਪ ਇਵੈਂਟ ਵਿੱਚ ਪੰਜਾਬ ਯੂਨੀਵਰਸਿਟੀ ਦੀ ਟੀਮ ਦਾ ਹਾਸਲ ਕੀਤਾ | ਦੂਜਾ ਸੋਨੇ ਤਗਮਾ ਟਰੈਪ ਟੀਮ ਪੰਜਾਬ ਯੂਨੀਵਰਸਿਟੀ ਲਈ ਹਾਸਲ ਕੀਤਾ | 1 ਚਾਂਦੀ ਦਾ ਤਗਮਾ ਟਰੈਪ ਮੈਨਜ਼ ਇੰਡੀਵੀਜਿਊਲ ਵਿੱਚ ਜਗਤਵੀਰ ਨੇ ਹਾਸਲ ਕੀਤਾ ਜੋ ਕਿ ਪੰਜਾਬ ਯੂਨੀਵਰਸਿਟੀ ਇੰਡੀਵੀਜਿਊਲ ਦਾ ਇਕੱਲੇ ਜਗਤਵੀਰ ਸਿੰਘ ਨੇ ਹੀ ਹਾਸਿਲ ਕੀਤਾ ਹੈ | 1 ਕਾਂਸੀ ਦਾ ਤਗਮਾ ਜਗਤਵੀਰ ਸਿੰਘ ਨ ਸਾਂਝੀ ਟੀਮ ਪੰਜਾਬ ਯੂਨੀਵਰਸਿਟੀ ਲਈ ਪ੍ਰਾਪਤ ਕੀਤਾ | ਜਗਤਵੀਰ ਸਿੰਘ ਦੀ ਇਸ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਲਈ ਸੰਗਰੂਰ ਅਤੇ ਪੰਜਾਬ ਵਾਸੀਆਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ | ਜ਼ਿਕਰਯੋਗ ਹੈ ਕਿ ਜਗਤਵੀਰ ਸਿੰਘ ਸੰਗਰੂਰ ਦੇ ਉੱਘੇ ਬਾਕਸਰ ਰਾਜਿੰਦਰਪਾਲ ਸਿੰਘ ਭੱਲੂ ਦਾ ਹੋਣਹਾਰ ਸਪੁੱਤਰ ਹੈ | ਸ੍ਰੀ ਭੱਲੂ ਨੇ ਦੱਸਿਆ ਕਿ ਜਗਤਵੀਰ ਸਿੰਘ ਦੀਆਂ ਇਸ ਪ੍ਰਾਪਤੀਆਂ ਲਈ ਉਨ੍ਹਾਂ ਦੇ ਕੋਚ ਸ. ਵਿਸ਼ਵਦੇਵ ਸਿੰਘ ਸਿੱਧੂ ਅਤੇ ਪੰਜਾਬ ਰਾਈਫ਼ਲ ਐਸੋਸੀਏਸ਼ਨ ਦੇ ਸਕੱਤਰ ਜਨਰਲ ਸ. ਅਮਰਜੰਗ ਸਿੰਘ ਸਿੱਧੂ ਦਾ ਵਡਮੁੱਲਾ ਯੋਗਦਾਨ ਹੈ | ਆਉਣ ਵਾਲੇ ਸਮੇਂ ਵਿੱਚ ਜਗਤਵੀਰ ਸਿੰਘ ਤੋਂ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਸੰਗਰੂਰ ਤੇ ਪੰਜਾਬ ਵਾਸੀਆਂ ਨੂੰ ਬਹੁਤ ਉਮੀਦਾਂ ਹਨ |


ਪਿਛਲੀ ਖ਼ਬਰ ਪੰਜਾਬ ਅੰਦਰ ਸਿੱਖਾਂ ਦੀ ਘਟ ਰਹੀ ਜਨ ਸੰਖਿਆ ਸਿੱਖੀ ਹੋਂਦ ਲਈ ਚਿੰਤਾ ਦਾ ਵਿਸ਼ਾ- ਪ੍ਰੋ. ਗੱਜਣਮਾਜਰਾ <br/> ਅਗਲੀ ਖ਼ਬਰ ਲਹਿਰਾ ਥਰਮਲ ਦੇ ਮੁਲਾਜ਼ਮਾਂ ਨੇ ਬਿਜਲੀ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।