22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਹੋਲੀ ਹਾਰਟ ਸਕੂਲ ਦੀ ਸੁਮਨਪ੍ਰੀਤ ਨੇ 10ਵੀਂ ਵਿਚ 99.6% ਅੰਕ ਹਾਸਿਲ ਕਰਕੇ ਕੀਤਾ ਸਕੂਲ ਦਾ ਨਾਂ ਰੌਸ਼ਨ <br/>

ਅਜੀਤ ਡੈਸਕ 18-04-2026
ਛਾਜਲੀ, 17 ਅਪ੍ਰੈਲ (ਅਜਾਇਬ ਸਿੰਘ ਨੀਲੋਵਾਲ)-ਸੀ.ਬੀ.ਐੱਸ.ਈ. 10ਵੀਂ ਬੋਰਡ ਦੇ ਨਤੀਜੇ ਬੁੱਧਵਾਰ ਨੂੰ ਐਲਾਨੇ ਗਏ, ਜਿਸ ਵਿੱਚ ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਦਾ ਨਤੀਜਾ ਕਾਬਿਲ-ਏ-ਤਾਰੀਫ਼ ਰਿਹਾ | ਸਕੂਲ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਨੇ 99.6 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ | ਇਸ ਤੋਂ ਇਲਾਵਾ ਜਸਮੀਨ ਕੌਰ ਨੇ 96 ਫੀਸਦੀ, ਗੁਰਪਿੰਦਰ ਕੌਰ ਨੇ 95.2 ਫੀਸਦੀ, ਮਨਵੀਰ ਕੌਰ ਨੇ 94.2 ਫੀਸਦੀ, ਜਸਕਰਨ ਸਿੰਘ ਨੇ 92.4 ਫੀਸਦੀ, ਗੁਰਲੀਨ ਕੌਰ ਨੇ 91.6 ਫੀਸਦੀ, ਗੁਰਸਰਨ ਸਿੰਘ ਨੇ 91 ਫੀਸਦੀ ਅਤੇ ਲਗਨ ਸ਼ਰਮਾ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੇ ਬਾਕੀ ਵਿਦਿਆਰਥੀਆਂ ਦਾ ਨਤੀਜਾ ਵੀ ਬਹੁਤ ਵਧੀਆ ਰਿਹਾ, ਜਿਸ ਕਾਰਨ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਿਹਾ | ਇਸ ਮੌਕੇ ਸਕੂਲ ਦੇ ਚੇਅਰਮੈਨ ਮਨਦੀਪ ਚੱਠਾ, ਡਾਇਰੈਕਟਰ ਅਮਿ੍ਤਪਾਲ ਚੱਠਾ, ਪਿ੍ੰਸੀਪਲ ਮੈਡਮ ਕਾਮਨੀ ਸਿੰਗਲਾ ਅਤੇ ਵਾਇਸ ਪਿ੍ੰਸੀਪਲ ਲਖਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ | ਚੇਅਰਮੈਨ ਮਨਦੀਪ ਚੱਠਾ ਨੇ ਕਿਹਾ ਕਿ 100 ਫੀਸਦੀ ਨਤੀਜਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕਠਿਨ ਮਿਹਨਤ ਦਾ ਨਤੀਜਾ ਹੈ |

ਪਿਛਲੀ ਖ਼ਬਰ ਬਲਾਕ ਸੰਮਤੀ ਦੀਆਂ ਗਰਾਂਟਾਂ ਨਾਲ ਹਲਕੇ ਦੀ ਕਾਇਆ ਪਲਟ ਹੋਵੇਗੀ - ਚੇਅਰਮੈਨ ਬਲਾਕ ਸੰਮਤੀ <br/> ਅਗਲੀ ਖ਼ਬਰ ਪੰਜਾਬ ਸਰਕਾਰ ਅਫ਼ਸਰ ਸ਼ਾਹੀ 'ਤੇ ਨਕੇਲ ਪਾਉਣ ਵਿਚ ਨਾਕਾਮਯਾਬ ਰਹੀ ਹੈ-ਪਰਮਿੰਦਰ ਸਿੰਘ ਢੀਂਡਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।