26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਮਜ਼ਬੂਤ ਕਰਨ ਲਈ ਸਦਾ ਹੀ ਯਤਨਸ਼ੀਲ ਰਹਾਂਗਾ - ਜਥੇਦਾਰ ਹਾਕਮ ਸਿੰਘ ਢਢੋਗਲ <br/>

ਅਜੀਤ ਡੈਸਕ 14-04-2026
ਧੂਰੀ, 13 ਅਪ੍ਰੈਲ (ਸੁਖਵੰਤ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਹਾਕਮ ਸਿੰਘ ਢਢੋਗਲ ਨੇ ਧੂਰੀ ਵਿਚ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਇੱਕ ਕਾਰਜਸ਼ੀਲ ਅਹੁਦੇਦਾਰ ਹਨ ਅਤੇ ਉਹ ਸਦਾ ਹੀ ਆਪਣੀ ਪਾਰਟੀ ਪੁਨਰ ਸੁਰਜੀਤ ਦੇ ਆਗੂਆਂ ਦੀ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹਨ ਤੇ ਰਹਿਣਗੇ ਉਨ੍ਹਾਂ ਕਿਹਾ ਕਿ ਹਲਕੇ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਵਲੋਂ ਸੋਸ਼ਲ ਸਾਈਟ ਰਾਹੀਂ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਦਾਅਵਾ ਕੀਤਾ ਗਿਆ ਪ੍ਰੰਤੂ ਉਹ ਉਨ੍ਹਾਂ ਕੋਲ ਪੁਰਾਣੀ ਭਾਈਚਾਰਕ ਸਾਂਝ ਲਈ ਕੁਝ ਸਮਾ ਬੈਠ ਗਏ ਸਨ | ਜਿਸ ਨੂੰ ਕੁਝ ਹੋਰ ਤਰ੍ਹਾਂ ਦੀ ਸਿਆਸੀ ਰੰਗਤ ਦਿੱਤੀ ਗਈ | ਪਰੰਤੂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਅਤੇ ਸਬੰਧ ਨਹੀਂ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੈਂਬਰ ਹਨ ਅਤੇ ਸਦਾ ਹੀ ਰਹਿਣਗੇ | ਇਸ ਮੌਕੇ ਉਨ੍ਹਾਂ ਨਾਲ ਦਰਸ਼ਨ ਸਿੰਘ ਢਢੋਗਲ ਸਾਬਕਾ ਸਰਕਲ ਪ੍ਰਧਾਨ ਬੀਸੀ ਵਿੰਗ ਮੌਜੂਦ ਸਨ |

ਪਿਛਲੀ ਖ਼ਬਰ ਵਿਸ਼ਾਲ ਦਸਤਾਰ ਚੇਤਨਾ ਮਾਰਚ ਕੱਢਿਆ ਅਗਲੀ ਖ਼ਬਰ 'ਆਪ' ਸਰਕਾਰ ਨੂੰ ਵੋਟਾਂ ਪਾਉਣ ਵਾਲੇ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਕਰ ਰਹੇ ਹਨ ਮਹਿਸੂਸ-ਹਰਪਾਲ ਸਿੰਘ ਸੋਨੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।