21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਰਾਜ ਪੱਧਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਮੁਕਾਬਲੇ ਵਿਚ ਸੁਨਾਮ ਦੇ ਵਿਦਿਆਰਥੀਆ ਨੇ ਪ੍ਰਾਪਤ ਕੀਤਾ ਤੀਜਾ ਸਥਾਨ <br/>

ਅਜੀਤ ਡੈਸਕ 01-04-2026
ਸੁਨਾਮ ਊਧਮ ਸਿੰਘ ਵਾਲਾ, 31 ਮਾਰਚ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਬੀਮ ਤੇ ਹੈਕਾਬੇਨ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਵਿਚ ਪੂਰੇ ਪੰਜਾਬ ਰਾਜ ਵਿਚੋਂ ਵੱਖ-ਵੱਖ ਸਕੂਲਾਂ ਦੀਆਂ ਕੁੱਲ 22 ਟੀਮਾਂ ਨੇ ਹਿੱਸਾ ਲਿਆ | ਹਰੇਕ ਟੀਮ ਵਿਚ 3 ਵਿਦਿਆਰਥੀ ਸ਼ਾਮਿਲ ਸਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਅਨਿਲ ਕੁਮਾਰ ਜੈਨ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਸਥਾਨਕ ਸ਼ਹੀਦ ਊਧਮ ਸਿੰਘ ਸਕੂਲ ਆਫ ਐਮੀਨੈਨਸ ਦੇ 11ਵੀਂ ਕਲਾਸ ਨਾਨ-ਮੈਡੀਕਲ ਗਰੁੱਪ ਦੇ 3 ਵਿਦਿਆਰਥੀਆਂ ਹਸ਼ਮੀਤ ਸਿੰਘ, ਅਰਿਹੰਤ ਜੈਨ, ਓਮਕਾਰ ਦੀ ਟੀਮ ਨੇ ਭਾਗ ਲੈਂਦੇ ਹੋਏ ਪੂਰੇ ਪੰਜਾਬ ਵਿਚੋਂ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ, ਅਧਿਆਪਕਾਂ ਦਾ, ਮਾਪਿਆਂ ਦਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਜੇਤੂ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵਲੋਂ ਸਰਟੀਫਿਕੇਟ ਅਤੇ 3100 ਰੁਪਏ ਨਕਦ ਇਨਾਮ ਦਿੱਤਾ ਗਿਆ | ਜੇਤੂ ਵਿਦਿਆਰਥੀਆ ਦੇ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਅਨਿਲ ਜੈਨ ਅਤੇ ਸਮੂਹ ਸਟਾਫ਼, ਵਿਦਿਆਰਥੀਆਂ ਵਲੋਂ ਇਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਨ੍ਹਾਂ ਵਿਦਿਆਰਥੀਆਂ ਨਾਲ ਦੋ ਗਾਇਡ ਅਧਿਆਪਕ ਵਿਕਾਸ ਸਿੰਗਲਾ ਵੋਕੇਸ਼ਨਲ ਲੈਕ. ਅਤੇ ਲਖਵਿੰਦਰ ਸਿੰਘ ਵੋਕੇਸ਼ਨਲ ਟਰੇਨਰ ਵੀ ਨਾਲ ਗਏ ਸਨ | ਸਕੂਲ ਪੱਧਰ 'ਤੇ ਇਨ੍ਹਾਂ ਵਿਦਿਆਰਥੀਆਂ ਦੀ ਟਰੇਨਿੰਗ ਸਤਨਾਮ ਸਿੰਘ ਲੈਕਚਰਾਰ ਵਲੋਂ ਕਰਵਾਈ ਗਈ | ਪਿੰ੍ਰਸੀਪਲ ਅਨਿਲ ਜੈਨ ਵਲੋਂ ਇਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਬਿਹਤਰ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਸਮਾਣਾ ਟਾਵਰ ਮੋਰਚੇ ਲਈ ਸਾਬਕਾ ਸੈਨਿਕਾਂ ਦਾ ਕਾਫ਼ਲਾ ਰਵਾਨਾ <br/> ਅਗਲੀ ਖ਼ਬਰ ਮੁਹੰਮਦ ਮੁਸਤਫ਼ਾ ਦੇ ਪਰਿਵਾਰ ਨੇ ਆਪਣੇ ਬੇਟੇ ਦੀ ਯਾਦ ਵਿਚ ਐਂਬੂਲੈਂਸ ਦੇਣ ਦਾ ਵਾਅਦਾ ਨਿਭਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।