21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮੁਹੰਮਦ ਮੁਸਤਫ਼ਾ ਦੇ ਪਰਿਵਾਰ ਨੇ ਆਪਣੇ ਬੇਟੇ ਦੀ ਯਾਦ ਵਿਚ ਐਂਬੂਲੈਂਸ ਦੇਣ ਦਾ ਵਾਅਦਾ ਨਿਭਾਇਆ <br/>

ਅਜੀਤ ਡੈਸਕ 01-04-2026
ਸੰਦੌੜ, 31 ਮਾਰਚ (ਗੁਰਪ੍ਰੀਤ ਸਿੰਘ ਚੀਮਾ) - ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਅਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਪਰਿਵਾਰ ਵੱਲੋਂ ਆਪਣੇ ਮਰਹੂਮ ਬੇਟੇ ਆਕਿਲ ਅਖ਼ਤਰ ਦੀ ਯਾਦ ਵਿਚ ਹਲਕੇ ਦੇ ਵੱਡੇ ਪਿੰਡ ਹਥਨ ਦੇ ਲੋਕਾਂ ਲਈ ਐਮਰਜੈਂਸੀ ਵਿਚ ਸਿਹਤ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਐਂਬੂਲੈਂਸ ਦੇਣ ਦਾ ਵਾਅਦਾ ਕੀਤਾ ਗਿਆ ਸੀ | 'ਮਲੇਰਕੋਟਲਾ ਹਾਊਸ' ਦੇ ਮੁੱਖ ਬੁਲਾਰੇ ਮੁਹੰਮਦ ਅਨਵਾਰ ਮਹਿਬੂਬ ਨੇ ਇੱਥੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੰਡ ਹਥਨ ਦੇ ਲੋਕਾਂ ਦੀ ਚਿਰ੍ਹਾਂ ਤੋਂ ਇਹ ਮੰਗ ਸੀ ਕਿ ਪਿੰਡ ਅੰਦਰ ਇਕ ਐਂਬੂਲੈਂਸ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਮੌਕੇ ਮਰੀਜ਼ ਨੂੰ ਫ਼ੌਰੀ ਰਾਹਤ ਮਿਲ ਸਕੇ | ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ 'ਮਲੇਰਕੋਟਲਾ ਹਾਊਸ' ਨੇ ਬੀਤੇ ਦਿਨੀਂ ਆਪਣੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਦੇ ਹੋਏ 31 ਮਾਰਚ ਨੂੰ ਇਹ ਐਂਬੂਲੈਂਸ ਪਿੰਡ ਦੇ ਲੋਕਾਂ ਨੂੰ ਸਪੁਰਦ ਕਰ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਕਲੌਤੇ ਸਪੁੱਤਰ ਮਰਹੂਮ ਆਕਿਲ ਅਖ਼ਤਰ ਦੀ ਯਾਦ ਵਿਚ ਇਸ ਦਾ ਨਾਮ 'ਆਕਿਲ ਐਂਬੂਲੈਂਸ ਸੇਵਾ' ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਮੁਹੰਮਦ ਮੁਸਤਫ਼ਾ ਦੇ ਪਰਿਵਾਰ ਦੀ ਰਵਾਇਤ ਰਹੀ ਹੈ ਕਿ ਉਹ ਕਦੇ ਝੂਠੇ ਵਾਅਦੇ ਨਹੀਂ ਕਰਦੇ ਸਗੋਂ ਕੀਤੇ ਗਏ ਵਾਅਦਿਆਂ ਨੂੰ ਹਰ ਹਾਲ ਵਿਚ ਪੂਰਾ ਕਰਦੇ ਹਨ | ਉਨ੍ਹਾਂ ਕਿਹਾ ਕਿ ਸਾਰੇ ਜ਼ਰੂਰੀ ਸਾਜ਼ੋ-ਸਾਮਾਨ ਨਾਲ ਲੈਸ ਇਹ ਨਵੀਂ ਐਂਬੂਲੈਂਸ ਕਾਗ਼ਜ਼ੀ ਕਾਰਵਾਈ ਪੂਰੀ ਹੋਣ ਤੋਂ ਭਲਕੇ ਪਿੰਡ ਦੇ ਲੋਕਾਂ ਦੇ ਸਪੁਰਦ ਕਰ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਰਾਜ ਪੱਧਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਮੁਕਾਬਲੇ ਵਿਚ ਸੁਨਾਮ ਦੇ ਵਿਦਿਆਰਥੀਆ ਨੇ ਪ੍ਰਾਪਤ ਕੀਤਾ ਤੀਜਾ ਸਥਾਨ <br/> ਅਗਲੀ ਖ਼ਬਰ ਪਿੰਡ ਕੁਠਾਲਾ ਵਿਖੇ ਨਿਹੰਗ ਸਿੰਘਾਂ ਨੇ ਕੱਢਿਆ ਮਹੱਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।