ਅਮਰਗੜ੍ਹ, 31 ਮਾਰਚ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਸਾਰੇ ਧਾਰਮਿਕ ਗ੍ਰੰਥਾਂ ਦੀਆਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਦੇ ਲਈ, ਇਸ ਦੇ ਖ਼ਿਲਾਫ਼ ਸਖਤ ਕਾਨੂੰਨ ਬਣਾਉਣ ਲਈ ਪਿਛਲੇ ਲਗਭਗ ਡੇਢ ਸਾਲ ਤੋਂ ਸਮਾਣਾ ਟਾਵਰ ਤੇ ਸੰਘਰਸ਼ ਕਰ ਰਹੇ ਭਾਈ ਗੁਰਜੀਤ ਸਿੰਘ (ਸਮਾਣਾ ਟਾਵਰ ਮੋਰਚਾ) ਦੇ ਸਮਰਥਨ ਵਿੱਚ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਪੰਜਾਬ ਚੋਂ ਬਹੁਤ ਹੀ ਭਾਰੀ ਗਿਣਤੀ ਵਿੱਚ, ਸਾਬਕਾ ਸੈਨਿਕਾਂ ਨੇ ਸਮਾਣੇ ਟਾਵਰ ਮੋਰਚੇ ਤੇ ਹਾਜ਼ਰੀ ਲਗਵਾਈ | ਇਸੇ ਕੜੀ ਤਹਿਤ ਜ਼ਿਲ੍ਹਾ ਮਲੇਰਕੋਟਲਾ ਦਾ ਕਾਫ਼ਲਾ ਅਮਰਗੜ੍ਹ ਤੋਂ ਰਵਾਨਾ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਸਾਬਕਾ ਸੈਨਿਕ ਸ਼ਿਵ ਕੁਮਾਰ ਨੇ ਦੱਸਿਆ ਕਿ ਸਾਰੇ ਸੂਬੇ ਭਰ 'ਚੋਂ ਲਗਭਗ 100 ਤੋਂ ਵੀ ਵੱਧ ਗੱਡੀਆਂ ਅਤੇ ਬੱਸਾਂ ਵਿੱਚ ਸਵਾਰ ਹੋ ਕੇ 800 ਤੋਂ ਵੀ ਵੱਧ ਸਾਬਕਾ ਸੈਨਿਕਾਂ ਨੇ ਮੋਰਚੇ 'ਚ ਹਾਜ਼ਰੀ ਲਗਵਾਈ | ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੀ ਮਲੇਰਕੋਟਲਾ ਕਮੇਟੀ ਵੱਲੋਂ ਪ੍ਰਧਾਨ ਮੇਲਾ ਸਿੰਘ ਨੇ ਵੀ ਸਮਾਣਾ ਟਾਵਰ ਮੋਰਚੇ ਤੇ ਹਾਜ਼ਰੀ ਲਗਵਾਈ | ਸੂਬਾ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਸਾਰੇ ਹੀ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਸਖਤ ਤੋਂ ਸਖਤ ਕਾਨੂੰਨ ਬਣਾਉਣ ਲਈ ਭਾਈ ਗੁਰਜੀਤ ਸਿੰਘ ਟਾਵਰ ਮੋਰਚਾ ਸਮਾਣਾ ਵਿੱਚ ਵੱਡਾ ਸੰਘਰਸ਼ ਕਰ ਰਹੇ ਹਨ | ਜਿੱਥੇ ਕਿ ਸਾਰੇ ਹੀ ਧਰਮਾਂ ਦੇ ਲੋਕ ਉਨ੍ਹਾਂ ਦਾ ਸਾਥ ਦੇ ਰਹੇ ਹਨ | ਸਾਨੂੰ ਸਾਰੇ ਹੀ ਸਾਬਕਾ ਸੈਨਿਕਾਂ ਨੂੰ ਆਪਣਾ ਫ਼ਰਜ਼ ਸਮਝਦੇ ਹੋਏ ਇੱਕਜੁੱਟਤਾ ਨਾਲ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੇਲਾ ਸਿੰਘ, ਅਵਤਾਰ ਸਿੰਘ, ਦਰਸ਼ਨ ਸਿੰਘ, ਗੁਰਵਿੰਦਰ ਸਿੰਘ ਮੰਡੀਆਂ, ਮਦਨਪਾਲ ਸਿੰਘ ਚੌਂਦਾ, ਬਲਵਿੰਦਰ ਸਿੰਘ ਚੌਂਦਾ, ਹਰਪ੍ਰੀਤ ਸਿੰਘ ਚੌਂਦਾ, ਧੌਲ ਸਿੰਘ ਅਮਰਗੜ੍ਹ, ਬਲਵਿੰਦਰ ਸਿੰਘ ਚੌਂਦਾ, ਗੁਰਚੰਦ ਸਿੰਘ ਚੌਂਦਾ, ਤੇਜਾ ਸਿੰਘ ਲਾਂਗੜੀਆਂ, ਕੁਲਵੰਤ ਸਿੰਘ ਭੁੱਲਰਾਂ, ਪ੍ਰਗਟ ਸਿੰਘ ਢੀਂਡਸਾ ਇਲਾਵਾ ਬਹੁਤ ਸਾਰੇ ਸਾਬਕਾ ਸੈਨਿਕ ਹਾਜ਼ਰ ਸਨ |