15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

18 ਨੂੰ ਡਾਕਟਰ ਅੰਬੇਡਕਰ ਦਾ ਜਨਮ ਦਿਨ ਕਾਂਗਰਸ ਪਾਰਟੀ ਵੱਡੀ ਪੱਧਰ 'ਤੇ ਸੰਗਰੂਰ ਵਿਖੇ ਮਨਾਏਗੀ-ਸੁਧੀਰ ਚੌਧਰੀ <br/>

ਅਜੀਤ ਡੈਸਕ 31-03-2026
ਸੰਗਰੂਰ, 30 ਮਾਰਚ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਐੱਸ.ਸੀ. ਵਿੰਗ ਦੇ ਸੂਬਾ ਇੰਚਾਰਜ ਸੁਧੀਰ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਮਾਲਵਾ ਜ਼ੋਨ ਦੀ ਇੱਕ ਵੱਡੀ ਇਕੱਤਰਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਉੱਤੇ 18 ਅਪ੍ਰੈਲ ਨੂੰ ਸੰਗਰੂਰ ਵਿਖੇ ਕਰਨ ਜਾ ਰਹੀ ਹੈ | ਇਸ ਇਕੱਤਰਤਾ ਵਿੱਚ ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਪਟਿਆਲਾ ਸਮੇਤ ਪੂਰੇ ਮਾਲਵੇ ਵਿੱਚੋਂ ਐੱਸ.ਸੀ. ਮੋਰਚੇ ਦੇ ਕਾਰਕੰੁਨ ਵੱਡੀ ਗਿਣਤੀ ਵਿੱਚ ਪੁੱਜ ਕੇ ਆਪਣੇ ਆਗੂਆਂ ਦੇ ਵਿਚਾਰ ਸੁਣਨਗੇ | 2027 ਦੀ ਵਿਧਾਨ ਸਭਾ ਚੋਣਾ ਦਾ ਜ਼ਿਕਰ ਕਰਦਿਆਂ ਸੁਧੀਰ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਐੱਸ.ਸੀ. ਮੋਰਚਾ ਇਨ੍ਹਾਂ ਚੋਣਾ ਵਿੱਚ ਸਰਗਰਮ ਭੂਮਿਕਾ ਨਿਭਾਏਗਾ ਅਤੇ ਬੂਥ ਪੱਧਰ ਤੱਕ ਪਾਰਟੀ ਦਾ ਮਜ਼ਬੂਤ ਢਾਂਚਾ ਗਠਿਤ ਕਰਨ ਦੇ ਨਾਲ-ਨਾਲ ਬਲਾਕ ਪੱਧਰ ਉੱਤੇ ਕੋਆਰਡੀਨੇਟਰ ਨਿਯੁਕਤ ਕੀਤੇ ਜਾ ਰਹੇ ਹਨ | ਕਾਂਗਰਸ ਪਾਰਟੀ ਦੇ ਸਮਾਜਕ ਨਿਆਂ ਪ੍ਰੋਗਰਾਮ ਨੂੰ ਪੰਜਾਬ ਵਿੱਚ ਵੀ ਸਰਗਰਮੀ ਨਾਲ ਲਾਗੂ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣੇ ਵਾਂਗ ਪੰਜਾਬ ਵਿੱਚ ਵੀ ਇਸ ਪ੍ਰੋਗਰਾਮ ਨੂੰ ਸਫਲਤਾ ਨਾਲ ਲਾਗੂ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ | ਜਿਸ ਤਰ੍ਹਾਂ ਹਰਿਆਣਾ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਦੀ ਸੋਚ ਨਾਲ ਸਬੰਧਤ ਇੱਕ ਆਗੂ ਨੂੰ ਰਾਜ ਸਭਾ ਵਿੱਚ ਕਾਂਗਰਸ ਪਾਰਟੀ ਨੇ ਭੇਜਿਆ ਹੈ ਉਸੇ ਤਰਜ਼ ਉੱਤੇ ਪੰਜਾਬ ਵਿੱਚ ਵੀ ਦਲਿਤ ਭਾਈਚਾਰੇ ਨੂੰ ਵੱਡਾ ਮਾਣ ਦਿੱਤਾ ਜਾਵੇਗਾ | ਭਾਜਪਾ ਦੀ ਸੋਚ ਨੂੰ ਮੰਨੂ ਸਮਿ੍ਤੀ ਵਾਲੀ ਸੋਚ ਕਰਾਰ ਦਿੰਦਿਆਂ ਸੁਧੀਰ ਚੌਧਰੀ ਨੇ ਕਿਹਾ ਕਿ ਇਸ ਪਾਰਟੀ ਨੇ ਕਦੇ ਵੀ ਦਲਿਤਾਂ ਦੇ ਹਿਤਾਂ ਦੀ ਗੱਲ ਨਹੀਂ ਕੀਤੀ ਅਤੇ ਮਨਰੇਗਾ ਨੂੰ ਖ਼ਤਮ ਕਰ ਕੇ ਭਾਜਪਾ ਨੇ ਦਲਿਤ ਵਰਗ ਦੇ ਹਿਤਾਂ ਨੂੰ ਹੋਰ ਵੀ ਵੱਡੀ ਢਾਹ ਲਗਾ ਦਿੱਤੀ ਹੈ | ਇਸ ਦੀ ਤੁਲਨਾ ਵਿੱਚ ਕਾਂਗਰਸ ਪਾਰਟੀ ਵੱਲੋਂ ਦਲਿਤਾਂ ਨੂੰ ਵੱਡਾ ਮਾਨ ਸਨਮਾਨ ਦੇਣ ਦੀ ਗੱਲ ਕਰਦਿਆਂ ਸੁਧੀਰ ਚੌਧਰੀ ਨੇ ਕਿਹਾ ਕਿ ਪੰਜਾਬ ਵਿੱਚ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਇਸ ਦੀ ਪੁਖ਼ਤਾ ਮਿਸਾਲ ਹੈ | ਜ਼ਿਲ੍ਹਾ ਕਾਂਗਰਸ ਐੱਸ.ਐਮ.ਸੀ. ਸੈੱਲ ਦੇ ਚੇਅਰਮੈਨ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਅੰਬੇਡਕਰ ਦੇ ਜਨਮ ਦਿਨ ਉੱਤੇ ਕਰਵਾਇਆ ਜਾਣ ਵਾਲਾ ਸਮਾਗਮ ਇਤਿਹਾਸਕ ਇਕੱਠ ਵਜੋਂ ਤਬਦੀਲ ਹੋਵੇਗਾ | ਇਸ ਮੌਕੇ ਦਰਸ਼ਨ ਸਿੰਘ ਕਾਂਗੜਾ, ਹਰੀ ਸਿੰਘ ਫੱਗੂਵਾਲਾ, ਕਰਮਜੀਤ ਕੌਰ ਸ਼ੇਰੋਂ, ਮਨਦੀਪ ਕੌਰ ਬੰਗਾਵਾਲੀ ਮੈਂਬਰ ਬਲਾਕ ਸੰਮਤੀ, ਸ਼ਸੀ ਚਾਵਰੀਆ, ਨੀਰਜ ਨਰਾਇਣਗੜ੍ਹ, ਸਕਤੀਜੀਤ ਸਿੰਘ, ਰਵੀ ਚਾਵਲਾ, ਭੀਮ ਸਿੰਘ ਧੂਰੀ, ਗੁਰਜੰਟ ਸਿੰਘ ਸਟੇਟ ਕੋਆਰਡੀਨੇਟਰ ਰਾਜ ਭਲਵਾਨ, ਰਾਜੇਸ ਲਿੱਦੜਾ, ਗੁਰਜੰਟ ਲਹਿਰਾ, ਰਾਜੇਸ ਕਾਲੀ, ਮਾਸਟਰ ਸਰਬਜੀਤ ਸਿੰਘ, ਸੋਨੀ ਪੰਨਵਾ, ਰਮੇਸ਼ ਕੁਮਾਰ ਮੌਜੂਦ ਸਨ |

ਪਿਛਲੀ ਖ਼ਬਰ ਇਕ ਔਰਤ ਤੇ ਦੋ ਵਿਅਕਤੀ ਚਿੱਟੇ ਸਮੇਤ ਕਾਬੂ <br/> ਅਗਲੀ ਖ਼ਬਰ ਬਨਭੌਰਾ ਦੇ ਮਿਹਨਤੀ ਕਿਸਾਨ ਨੇ ਖੇਤੀ ਨੂੰ ਬਣਾਇਆ ਲਾਹੇਵੰਦ ਧੰਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।