ਮਹਿਕਪ੍ਰੀਤ ਸਿੰਘ ਚੀਮਾ ਬਣੇ ਆਪ ਦੇ ਹਲਕਾ ਸੰਗਠਨ ਇੰਚਾਰਜ
ਅਜੀਤ ਡੈਸਕ
31-03-2026
ਸ਼ੇਰਪੁਰ, 30 ਮਾਰਚ (ਮੇਘ ਰਾਜ ਜੋਸ਼ੀ) - ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਹਲਕਾ ਸੰਗਠਨ ਇੰਚਾਰਜਾਂ ਦੀ ਸੂਚੀ ਵਿੱਚ ਹਲਕਾ ਮਹਿਲ ਕਲਾਂ ਤੋਂ ਮਹਿਕਪ੍ਰੀਤ ਸਿੰਘ ਚੀਮਾ ਨੂੰ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਵਰਕਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ | ਇਸ ਮੌਕੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਨਵੇਂ ਨਿਯੁਕਤ ਸੰਗਠਨ ਇੰਚਾਰਜ ਮਹਿਕਪ੍ਰੀਤ ਸਿੰਘ ਚੀਮਾ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ | ਇਸ ਦੌਰਾਨ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਸਰਪੰਚ ਰਾਜਵਿੰਦਰ ਸਿੰਘ ਰਾਜ, ਚੇਤਨ ਰਿਸ਼ੀ ਭਗਵਾਨਪੁਰਾ, ਦਵਿੰਦਰ ਸਿੰਘ ਗੋਬਿੰਦਪੁਰਾ, ਸਰਪੰਚ ਦਰਸ਼ਨ ਸਿੰਘ ਗੁੰਮਟੀ, ਨਛੱਤਰ ਸਿੰਘ ਖੇੜੀ, ਠੇਕੇਦਾਰ ਚਮਨ ਸਿੰਗਲਾ ਸ਼ੇਰਪੁਰ, ਗੁਰਜੰਟ ਸਿੰਘ ਸੰਧੂ ਗੰਡੇਵਾਲ, ਚਮਕੀਲਾ ਸਿੰਘ ਗੰਡੇਵਾਲ, ਪੀਤਾ ਬੜੀ, ਕਾਮਰੇਡ ਚਮਕੌਰ ਸਿੰਘ ਗਰੇਵਾਲ ਅਤੇ ਦਰਸ਼ਨ ਸਿੰਘ ਬਦੇਸ਼ਾ, ਮੋਨੂ ਰਿਸ਼ੀ ਭਗਵਾਨਪੁਰਾ, ਕਮਲਜੀਤ ਸਿੰਘ ਬਾਜਵਾ, ਸਮੇਤ ਹੋਰ ਆਗੂਆਂ ਨੇ ਮਹਿਕਪ੍ਰੀਤ ਸਿੰਘ ਚੀਮਾ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ | ਪਾਰਟੀ ਆਗੂਆਂ ਨੇ ਉਮੀਦ ਜਤਾਈ ਕਿ ਮਹਿਕਪ੍ਰੀਤ ਸਿੰਘ ਚੀਮਾ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਪਾਰਟੀ ਨੂੰ ਹਲਕੇ ਵਿੱਚ ਹੋਰ ਮਜ਼ਬੂਤ ਕਰਨਗੇ |