15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਕ ਸਹੂਲਤ ਨਹੀਂ ਬਲਕਿ ਸਿਹਤ ਸੁਰੱਖਿਆ ਦੀ ਢਾਲ ਬਣ ਚੁੱਕੀ ਹੈ-ਬੌਬੀ <br/>

ਅਜੀਤ ਡੈਸਕ 31-03-2026
ਸੰਗਰੂਰ, 30 ਮਾਰਚ (ਧੀਰਜ ਪਸੋਰੀਆ)-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਕ ਸਹੂਲਤ ਨਹੀਂ ਬਲਕਿ ਇਹ ਯੋਜਨਾ ਗਰੀਬ ਲੋਕਾਂ ਲਈ ਇੱਕ ਵੱਡੀ ਰਾਹਤ ਅਤੇ ਸਿਹਤ ਸੁਰੱਖਿਆ ਦੀ ਢਾਲ ਬਣ ਚੁੱਕੀ ਹੈ | ਇਹ ਪ੍ਰਗਟਾਵਾ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੋਬੀ ਨੇ ਕਿਹਾ ਕਿ ਪਹਿਲਾਂ ਆਰਥਿਕ ਤੰਗੀ ਕਾਰਨ ਗਰੀਬ ਪਰਿਵਾਰ ਬਿਮਾਰੀ ਦੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਸਨ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਬਣਾਏ 10 ਲੱਖ ਰੁਪਏ ਤੱਕ ਦੇ ਕਾਰਡ ਨਾਲ ਹੁਣ ਹਰ ਲੋੜਵੰਦ ਨੂੰ ਮੁਫ਼ਤ ਇਲਾਜ ਮਿਲ ਰਿਹਾ ਹੈ | ਪੰਜਾਬ ਵਾਸੀਆਂ ਨੂੰ ਹੁਣ ਇਲਾਜ ਕਰਵਾਉਣ ਲਈ ਕਰਜ਼ੇ ਲੈਣ ਜਾਂ ਜ਼ਮੀਨਾਂ ਵੇਚਣ ਦੀ ਲੋੜ ਨਹੀਂ ਰਹੀ | 'ਆਪ' ਸਰਕਾਰ ਨੇ ਸਿਹਤ ਗਰੰਟੀ ਨੂੰ ਸਿਆਸੀ ਵਾਅਦੇ ਦੀ ਬਜਾਏ ਲੋਕਾਂ ਦਾ ਅਧਿਕਾਰ ਬਣਾ ਦਿੱਤਾ ਹੈ | ਸ਼੍ਰੀ ਬੋਬੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਭਗਵੰਤ ਮਾਨ ਸਰਕਾਰ ਦੀ ਇਸ ਸਿਹਤ ਬੀਮਾ ਯੋਜਨਾ ਤੇ ਯਕੀਨ ਨਹੀਂ ਕਰ ਰਹੀਆਂ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਭ ਕੁਝ ਕਰ ਕੇ ਵਿਖਾ ਦਿੱਤਾ ਹੈ | ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਹਰ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਹੋ ਗਿਆ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਨੇ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫ਼ਤ ਦੇਣ ਤੋਂ ਲੈ ਕੇ ਅÏਰਤਾਂ ਨੂੰ ਮਾਣ ਭੱਤਾ ਦੇਣ ਤੱਕ ਦੇ ਸਭ ਵਾਅਦੇ ਪੂਰੇ ਕਰ ਦਿੱਤੇ ਹਨ | ਇਹ ਸਰਕਾਰ ਪੰਜਾਬ ਦੀ ਉਹ ਪਹਿਲੀ ਸਰਕਾਰ ਹੈ ਜਿਸ ਨੇ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ, ਨਹੀਂ ਤਾਂ ਕੇਂਦਰ ਦੀ ਭਾਜਪਾ ਸਮੇਤ ਰਾਜ ਦੀ ਹਰ ਪਾਰਟੀ ਵਲੋਂ ਕੀਤੇ ਚੋਣ ਵਾਅਦੇ ਜੁਮਲੇ ਹੀ ਸਾਬਤ ਹੋਏ ਹਨ | ਪੰਜਾਬ ਦਾ ਹਰ ਵਰਗ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ, ਇਹੀ ਕਾਰਨ ਹੈ ਕਿ 2027 ਵਿਚ ਪੰਜਾਬ 'ਚ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ |

ਪਿਛਲੀ ਖ਼ਬਰ ਕਿਲ੍ਹਾ ਭਰੀਆਂ ਦੀ ਜੰਮਪਲ ਪਾਇਲਟ ਬਣੀ ਗਗਨਦੀਪ ਕੌਰ ਦਾ ਪਿੰਡ ਪੁੱਜਣ 'ਤੇ ਕੀਤਾ ਸਨਮਾਨ <br/> ਅਗਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਦੀ ਭਲਕੇ ਹੋ ਰਹੀ ਚੋਣ ਵਿੱਚ ਜਗਜੀਵਨ ਸਿੰਘ ਰਿੰਕੂ ਅਤੇ ਸੁਖਵਿੰਦਰ ਸੁੱਖਾ ਦਰਮਿਆਨ ਮੁਕਾਬਲਾ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।